14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਕਾਰਜ ਸਾਧਕ ਅਫ਼ਸਰ ਅਸ਼ੋਕ ਪਥਰੀਆ ਨੇ ਨਗਰ ਕੌਂਸਲ ਖਰੜ ਦਾ ਆਰਜ਼ੀ ਤੌਰ 'ਤੇ ਕਾਰਜਭਾਰ ਸੰਭਾਲਿਆ

ਅਜੀਤ ਡੈਸਕ 09-05-2026
ਖਰੜ, 8 ਮਈ (ਜੰਡਪੁਰੀ)- ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਖਰੜ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰਾਂ ਦਾ ਤਬਾਦਲਾ ਰੁਕਣ ਦਾ ਨਾਂਅ ਹੀ ਨਹੀਂ ਲੈ ਰਿਹਾ | ਮੌਜੂਦ ਸਮੇਂ 'ਚ ਇਥੇ ਪਹਿਲਾਂ ਤਾਇਨਾਤ ਕਾਰਜ ਸਾਧਕ ਅਫ਼ਸਰ ਸੁਖਦੇਵ ਸਿੰਘ ਦਾ ਤਬਾਦਲਾ ਹੋਣ ਕਰਕੇ ਨਗਰ ਕੌਂਸਲ ਲਾਲੜੂ ਦੇ ਕਾਰਜ ਸਾਧਕ ਅਫ਼ਸਰ ਅਸ਼ੋਕ ਪਥਰੀਆ ਨੂੰ ਵਾਧੂ ਚਾਰਜ ਦਿੱਤਾ ਗਿਆ ਹੈ ਜਿਨ੍ਹਾਂ ਨੇ ਬਾਅਦ ਦੁਪਹਿਰ ਆਪਣੇ ਅਹੁਦੇ ਦਾ ਕਾਰਜਭਾਰ ਸੰਭਾਲ ਲਿਆ | ਇਹ ਹੁਕਮ ਸਥਾਨਕ ਸਰਕਾਰਾਂ ਵਿਭਾਗ ਦੇ ਉੱਚ ਅਧਿਕਾਰੀਆਂ ਵਲੋਂ ਜਾਰੀ ਨਹੀਂ ਕੀਤੇ ਗਏ, ਸਗੋਂ ਡਿਪਟੀ ਕਮਿਸ਼ਨਰ ਮੁਹਾਲੀ ਵਲੋਂ ਜਾਰੀ ਹੁਕਮਾਂ 'ਚ ਕਿਹਾ ਗਿਆ ਹੈ ਕਿ ਨਗਰ ਕੌਂਸਲ ਖਰੜ ਦਰਜਾ-1 ਨਗਰ ਕੌਂਸਲ ਹੈ ਤੇ ਨਗਰ ਕੌਂਸਲ ਖਰੜ ਵਿਖੇ ਕਾਫੀ ਕੋਰਟ ਕੇਸ ਹਨ ਤੇ ਹੋਰ ਵੀ ਕੰਮ ਕਾਫੀ ਹੈ, ਇਸ ਲਈ ਨਗਰ ਕੌਂਸਲ ਖਰੜ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪ੍ਰਬੰਧਕੀ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਨਗਰ ਕੌਂਸਲ ਖਰੜ ਵਿਖੇ ਕਾਰਜ ਸਾਧਕ ਅਫ਼ਸਰ ਦੀ ਖਾਲੀ ਆਸਾਮੀ ਦਾ ਵਾਧੂ ਚਾਰਜ ਅਸ਼ੋਕ ਪਥਰੀਆ ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਲਾਲੜੂ ਨੂੰ ਉਨ੍ਹਾਂ ਨੂੰ ਪਹਿਲੇ ਦਿੱਤੇ ਗਏ ਕੰਮ ਤੋਂ ਇਲਾਵਾ ਉਸ ਸਮੇਂ ਤੱਕ ਦਿੱਤਾ ਜਾਂਦਾ ਹੈ ਜਦੋਂ ਤੱਕ ਸਰਕਾਰ ਵਲੋਂ ਕਿਸੇ ਹੋਰ ਕਾਰਜ ਸਾਧਕ ਅਫ਼ਸਰ ਦੀ ਇਥੇ ਪੱਕੇ ਤੌਰ 'ਤੇ ਤਾਇਨਾਤੀ ਨਹੀਂ ਕੀਤੀ ਜਾਂਦੀ | ਇਸ ਤਬਾਦਲੇ ਨੂੰ ਲੈ ਕੇ ਲੋਕਾਂ 'ਚ ਦੁਚਿੱਤੀ ਬਣੀ ਹੋਈ ਹੈ ਕਿ ਖਰੜ ਨਗਰ ਕੌਂਸਲ ਦਾ ਕਾਰਜ ਸਾਧਕ ਅਫ਼ਸਰ ਨਵਾਂ ਆਵੇਗਾ ਜਾਂ ਫ਼ਿਰ ਅਸ਼ੋਕ ਪੱਥਰੀਆ ਹੀ ਪੱਕੇ ਤੌਰ 'ਤੇ ਕਾਰਜ ਸਾਧਕ ਅਫ਼ਸਰ ਵਜੋਂ ਸੇਵਾ ਨਿਭਾਉਣਗੇ ਜਾਂ ਪਹਿਲੇ ਕਾਰਜ ਸਾਧਕ ਅਫ਼ਸਰ ਸੁਖਦੇਵ ਸਿੰਘ ਮੁੜ ਤਾਇਨਾਤ ਹੋਣਗੇ | ਦੱਸਣਾ ਬਣਦਾ ਹੈ ਕਿ ਕੁਝ ਸਮਾਂ ਪਹਿਲਾਂ ਵੀ ਜਦੋਂ ਸੁਖਦੇਵ ਸਿੰਘ ਦੀ ਇਥੋਂ ਬਦਲੀ ਹੋ ਗਈ ਸੀ ਤਾਂ ਉਨ੍ਹਾਂ ਦੀ ਜਗ੍ਹਾ 'ਤੇ ਅਸ਼ੋਕ ਪਥਰੀਆ ਨੂੰ ਲਗਾ ਦਿੱਤਾ ਗਿਆ ਸੀ, ਜਿਹੜੇ ਕਿ ਸਿਰਫ 24 ਘੰਟੇ ਹੀ ਨਗਰ ਕੌਂਸਲ 'ਚ ਤਾਇਨਾਤ ਰਹੇ ਸਨ ਤੇ ਮੁੜ ਸੁਖਦੇਵ ਸਿੰਘ ਨੇ ਕਾਰਜ ਸਾਧਕ ਅਫ਼ਸਰ ਵਜੋਂ ਅਹੁਦਾ ਸੰਭਾਲ ਲਿਆ ਸੀ | ਜ਼ਿਰਕਯੋਗ ਹੈ ਕਿ ਖਰੜ ਦੀ ਨਗਰ ਕੌਂਸਲ ਇਕ ਅਮੀਰ ਕੌਂਸਲ ਹੈ, ਜਿਥੇ ਕਿ ਅਣਜਾਣ ਕਾਰਜ ਸਾਧਕ ਅਫ਼ਸਰ ਦਾ ਟਿਕਣਾ ਬਹੁਤ ਸੌਖਾ ਨਹੀਂ ਹੁੰਦਾ ਪਰ ਦੂਜੇ ਪਾਸੇ ਇਸ ਗੱਲ ਦੀ ਵੀ ਸੂਚਨਾ ਮਿਲੀ ਹੈ ਕਿ ਕਈ ਕਾਰਜ ਸਾਧਕ ਅਫ਼ਸਰ ਖਰੜ ਨਗਰ ਕੌਂਸਲ ਵਿਖੇ ਤਾਇਨਾਤ ਹੋਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ |
ਪਿਛਲੀ ਖ਼ਬਰ 'ਅਕਾਲੀ ਦਲ ਵਾਰਿਸ ਪੰਜਾਬ ਦੇ' ਦਾ ਪੰਥਕ ਤੇ ਰਾਜਸੀ ਇਕੱਠ ਭਲਕੇ <br/> ਅਗਲੀ ਖ਼ਬਰ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਤੀਜੇ ਦਿਨ ਵੀ ਜਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।