17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਵਿਧਾਇਕ ਰੰਧਾਵਾ ਦੀ ਅਗਵਾਈ ਹੇਠ ਮੋਤੀਆ ਸਿਟੀ ਦੇ ਪ੍ਰਧਾਨ ਸਮੇਤ ਕਈ ਪਰਿਵਾਰ 'ਆਪ' 'ਚ ਸ਼ਾਮਿਲ <br/>

'ਆਪ' 'ਚ ਸ਼ਾਮਿਲ ਹੋਣ ਵਾਲਿਆਂ ਦਾ ਸਵਾਗਤ ਕਰਦੇ ਹੋਏ ਵਿਧਾਇਕ ਕੁਲਜੀਤ ਸਿੰਘ ਰੰਧਾਵਾ | ਤਸਵੀਰ : ਹੈਪੀ ਪੰਡਵਾਲਾ <br/> 13-04-2026
ਜ਼ੀਰਕਪੁਰ, 12 ਅਪ੍ਰੈਲ (ਹੈਪੀ ਪੰਡਵਾਲਾ)-ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੀ ਅਗਵਾਈ ਹੇਠ ਅੱਜ ਮੋਤੀਆ ਸਿਟੀ ਸੁਸਾਇਟੀ ਦੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਆਗੂ 'ਆਪ' 'ਚ ਸ਼ਾਮਿਲ ਹੋ ਗਏ | ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਅਰਚਨਾ ਆਪਣੇ ਆਰ. ਡਬਲਿਊ. ਏ. ਮੈਂਬਰਾਂ ਸਮੇਤ ਪਾਰਟੀ 'ਚ ਸ਼ਾਮਿਲ ਹੋਏ | ਇਸ ਮੌਕੇ ਵਿਧਾਇਕ ਰੰਧਾਵਾ ਨੇ ਪਾਰਟੀ 'ਚ ਸ਼ਾਮਿਲ ਮੈਂਬਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਲੋਕ-ਭਲਾਈ ਨੀਤੀਆਂ ਤੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਲੋਕ ਵੱਡੀ ਗਿਣਤੀ 'ਚ ਪਾਰਟੀ ਨਾਲ ਜੁੜ ਰਹੇ ਹਨ | ਉਨ੍ਹਾਂ ਕਿਹਾ ਕਿ ਪਾਰਟੀ 'ਚ ਸ਼ਾਮਿਲ ਹੋਣ ਵਾਲੇ ਹਰ ਇਕ ਵਰਕਰ ਨੂੰ ਪੂਰਾ ਮਾਣ-ਸਨਮਾਨ ਦਿੱਤਾ ਜਾਵੇਗਾ ਅਤੇ ਇਲਾਕੇ ਦੇ ਵਿਕਾਸ ਲਈ ਇਕੱਠੇ ਹੋ ਕੇ ਕੰਮ ਕੀਤਾ ਜਾਵੇਗਾ | ਇਸ ਮੌਕੇ ਪਾਰਟੀ 'ਚ ਸ਼ਾਮਿਲ ਹੋਣ ਵਾਲੇ ਮੈਂਬਰਾਂ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੀ ਸਾਫ਼-ਸੁਥਰੀ ਰਾਜਨੀਤੀ ਅਤੇ ਲੋਕ-ਹਿਤ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿਚ ਸ਼ਾਮਲ ਹੋਏ ਹਨ ਅਤੇ ਭਵਿੱਖ ਵਿਚ ਪਾਰਟੀ ਨੂੰ ਮਜ਼ਬੂਤ ਕਰਨ ਲਈ ਲਗਨ ਨਾਲ ਕੰਮ ਕਰਨਗੇ | ਇਸ ਮੌਕੇ ਸ਼ਾਮਿਲ ਹੋਣ ਵਾਲਿਆਂ 'ਚ ਸਪਨਾ ਐਡਵੋਕੇਟ, ਗੁਰਪ੍ਰੀਤ ਸਿੰਘ ਘੁਮਾਣ, ਕਬਲ ਸਿੰਘ ਵਿਆਕ, ਸੰਜੇ ਰੈਨਾ, ਕੇ. ਪੀ. ਗੁਪਤਾ, ਅਜੈ ਸਿੰਗਲਾ, ਰਾਮ ਸੁੰਦਰ, ਪ੍ਰਮੋਦ ਗੁਪਤਾ, ਅਮਨਦੀਪ ਸ਼ਰਮਾ, ਜੋਗਿੰਦਰ ਸਿੰਘ, ਰਾਜਿੰਦਰ ਸਿੰਘ, ਜਗਦੀਪ, ਸੁਨੀਤਾ ਗੜਵਾਲ, ਸਤਿਆਵਤੀ, ਸ਼ਕਤੀ ਗੁਪਤਾ, ਨਰਿੰਦਰਪਾਲ ਕੌਰ, ਸ਼ਿਵਾਲੀ, ਨੀਤੂ ਗੁਪਤਾ, ਓਮ ਪ੍ਰਕਾਸ਼ ਰਾਣਾ, ਰੇਖਾ ਰਾਣੀ, ਅਰੁਣ ਗੁਪਤਾ, ਧੀਰਜ ਗੁਪਤਾ, ਬਲਵਨ ਸਿੰਘ, ਅਰਚਨਾ, ਨੀਲਮ, ਅਲਕਾ, ਨੀਤੂ, ਆਰਤੀ, ਚੰਚਲ, ਰਿੰਕਲ, ਊਸ਼ਾ, ਸ਼ੋਭਾ, ਸਤਵਤੀ, ਨਰਿੰਦਰ, ਸੁਨੀਤਾ, ਦਰਸ਼ਨਾ, ਪੂਜਾ ਤੇ ਸ਼ਿਵਾਲੀ ਸ਼ਰਮਾ ਦੇ ਨਾਂਅ ਸ਼ਾਮਿਲ ਹਨ |

ਪਿਛਲੀ ਖ਼ਬਰ ਆਈ. ਟੀ. ਕਾਰੋਬਾਰੀ ਨੂੰ ਵਿਦੇਸ਼ੀ ਨੰਬਰ ਤੋਂ ਮਿਲੀ ਧਮਕੀ, 1 ਕਰੋੜ ਰੁਪਏ ਦੀ ਮੰਗ ਅਗਲੀ ਖ਼ਬਰ ਸਰਕਾਰ ਨੇ ਬੁਢਾਪਾ ਪੈਨਸ਼ਨ 'ਚ ਵਾਧਾ ਨਹੀਂ ਕੀਤਾ- ਹਾਕਮ ਸਿੰਘ ਨੱਤਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।