18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਸਰਕਾਰ ਨੇ ਬੁਢਾਪਾ ਪੈਨਸ਼ਨ 'ਚ ਵਾਧਾ ਨਹੀਂ ਕੀਤਾ- ਹਾਕਮ ਸਿੰਘ ਨੱਤਿਆ

ਅਜੀਤ ਡੈਸਕ 13-04-2026
ਖਰੜ, 12 ਅਪ੍ਰੈਲ (ਗੁਰਮੁੱਖ ਸਿੰਘ ਮਾਨ)-ਖਰੜ ਦੇ ਵਸਨੀਕ ਹਾਕਮ ਸਿੰਘ ਨੱਤਿਆ ਨੇ ਕਿਹਾ ਕਿ 'ਆਪ' ਸਰਕਾਰ ਦੇ ਚਾਰ ਸਾਲ ਪੂਰੇ ਹੋਣ ਅਤੇ ਗਰੰਟੀਆਂ ਪੂਰੀਆਂ ਹੋਣ 'ਤੇ ਵਧਾਈ ਦੇਣ ਦਾ ਦਿਲ ਤਾਂ ਸਾਡਾ ਵੀ ਕਰਦਾ ਹੈ, ਪਰ ਕੀ ਕਰੀਏ ਅੰਦਰੋਂ ਹੂਕ ਨਿਕਲਦੀ ਹੈ ਕਿ ਸਾਡੀਆਂ ਵੋਟਾਂ ਦਾ ਕੋਈ ਮੁੱਲ ਨਹੀਂ ਪਇਆ | ਸਰਕਾਰ ਨੇ ਚੋਣਾਂ 'ਚ ਬੁਢਾਪਾ ਪੈਨਸ਼ਨ 1500 ਤੋਂ 2500 ਰੁ. ਕਰਨ ਦਾ ਵਾਅਦਾ ਕੀਤਾ ਸੀ, ਪਰ ਕੁਝ ਖੈਰ ਵੀ ਨਹੀਂ ਪਈ | ਉਨ੍ਹਾਂ ਕਿਹਾ ਕਿ ਸਰਕਾਰਾਂ ਵੋਟਾਂ ਲਈ ਜਾਤ-ਪਾਤ ਨੂੰ ਉਤਸ਼ਾਹਿਤ ਕਰ ਰਹੀਆਂ ਹਨ, ਜਦਕਿ ਗੁਰੂਆਂ ਨੇ ਜਾਤ ਪਾਤ ਖ਼ਤਮ ਕਰਨ ਲਈ ਬੇਅੰਤ ਕੁਰਬਾਨੀਆਂ ਕੀਤੀਆਂ, ਪਰ ਇਨ੍ਹਾਂ ਨੇ ਸਾਰਾ ਪਾਣੀ ਫੇਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਖਰੜ ਸ਼ਹਿਰ ਅਤੇ ਇਲਾਕੇ ਵਿਚ ਜਿੰਨੀ ਮਿਹਨਤ ਬਜ਼ੁਰਗਾਂ ਨੇ ਕੀਤੀ ਹੈ ਹੋਰ ਕਿਸੇ ਨੇ ਨਹੀਂ ਕੀਤੀ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਬਜ਼ੁਰਗਾਂ ਦੀ ਬਢਾਪਾ ਪੈਨਸ਼ਨ 'ਚ ਵਾਧਾ ਕੀਤਾ ਜਾਵੇ |
ਪਿਛਲੀ ਖ਼ਬਰ ਵਿਧਾਇਕ ਰੰਧਾਵਾ ਦੀ ਅਗਵਾਈ ਹੇਠ ਮੋਤੀਆ ਸਿਟੀ ਦੇ ਪ੍ਰਧਾਨ ਸਮੇਤ ਕਈ ਪਰਿਵਾਰ 'ਆਪ' 'ਚ ਸ਼ਾਮਿਲ <br/> ਅਗਲੀ ਖ਼ਬਰ ਨਗਰ ਕੌਂਸਲ ਖਰੜ ਨੇ ਸ਼ਹਿਰ ਦਾ ਕਾਗਜ਼ਾਂ 'ਚ ਹੀ ਵਿਕਾਸ ਕੀਤਾ- ਹੈਪੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।