24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਮਾਜਰੀ ਬਲਾਕ ਸੰਮਤੀ ਦੇ ਚੇਅਰਮੈਨ ਤੇ ਉਪ ਚੇਅਰਮੈਨ ਦੇ ਅਹੁਦੇ 'ਤੇ ਸ਼ੋ੍ਰਮਣੀ ਅਕਾਲੀ ਦਲ ਦਾ ਕਬਜ਼ਾ-ਖੇੜਾ <br/>

ਮਾਜਰੀ ਬਲਾਕ ਸੰਮਤੀ ਦੀ ਚੋਣ ਦੌਰਾਨ ਚੇਅਰਮੈਨ ਅਤੇ ਉਪ ਚੇਅਰਮੈਨ ਦੇ ਅਹਿਮ ਅਹੁਦੇ 'ਤੇ ਸ਼ੋ੍ਰਮਣੀ ਅਕਾਲੀ ਦਲ ਦਾ ਕਬਜ਼ਾ ਹੋਣ ਦਾ ਜਸ਼ਨ ਮਨਾਉਂਦੇ ਹੋਏ ਅਕਾਲੀ ਆਗੂ ਤੇ ਵਰਕਰ | ਅਜੀਤ ਤਸਵੀਰ <br/> 05-04-2026
ਐੱਸ. ਏ. ਐੱਸ. ਨਗਰ, 4 ਅਪ੍ਰੈਲ (ਪ੍ਰੋ. ਅਵਤਾਰ ਸਿੰਘ)-ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਹੁਕਮਾਂ 'ਤੇ ਡੀ. ਸੀ. ਕੰਪਲੈਕਸ ਮੁਹਾਲੀ ਵਿਖੇ ਕੋਰਟ ਵਲੋਂ ਨਿਯੁਕਤ ਕੀਤੇ ਅਬਜ਼ਰਵਰ ਦੀ ਦੇਖ-ਰੇਖ ਹੇਠ ਮਾਜਰੀ ਬਲਾਕ ਸੰਮਤੀ ਦੀ ਹੋਈ ਚੋਣ ਦੌਰਾਨ ਚੇਅਰਮੈਨ ਤੇ ਉਪ ਚੇਅਰਮੈਨ ਦੇ ਅਹਿਮ ਅਹੁਦੇ 'ਤੇ ਸ਼ੋ੍ਰਮਣੀ ਅਕਾਲੀ ਦਲ ਕਾਬਜ਼ ਹੋਣ 'ਚ ਸਫ਼ਲ ਰਹੀ | ਇਸ ਸੰਬੰਧੀ ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਖਰੜ ਤੋਂ ਇੰਚਾਰਜ ਰਵਿੰਦਰ ਸਿੰਘ ਖੇੜਾ ਨੇ ਦੱਸਿਆ ਕਿ ਖਰੜ ਦੀ ਵਿਧਾਇਕਾ ਅਨਮੋਲ ਗਗਨ ਮਾਨ ਨੇ ਆਖਰੀ ਘੜੀ 'ਚ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਦੀ ਕਾਫ਼ੀ ਕੋਸ਼ਿਸ਼ ਕੀਤੀ ਅਤੇ ਅਕਾਲੀ ਦਲ ਤੋਂ ਦੋ ਸੰਮਤੀ ਮੈਂਬਰਾਂ ਨੂੰ ਕਥਿਤ ਤੌਰ 'ਤੇ ਤੋੜ ਲਿਆ ਅਤੇ ਆਪਣੀ ਗੱਡੀ 'ਚ ਅੱਠ ਮੈਂਬਰਾਂ ਨੂੰ ਬਿਠਾ ਕੇ ਪੋਲਿੰਗ ਵਾਲੇ ਸਥਾਨ ਤੱਕ ਲੈ ਕੇ ਆਈ ਅਤੇ ਆਪਣੀ ਵਿਧਾਇਕ ਦੀ ਵੋਟ ਵੀ ਨਾਲ ਲਿਆਂਦੀ | ਉਨ੍ਹਾਂ ਦੱਸਿਆ ਕਿ ਇਸ ਦੌਰਾਨ ਇਕੱਲਾ ਕਾਂਗਰਸੀ ਮੈਂਬਰ ਪਾਰਟੀ ਦੇ ਬਾਈਕਾਟ ਕਾਰਨ ਚੋਣ ਪ੍ਰਕਿਰਿਆ ਤੋਂ ਦੂਰ ਰਿਹਾ | ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਜਦੋਂ ਵੋਟਾਂ ਦੀ ਗਿਣਤੀ ਹੋਈ ਤਾਂ ਅੱਠ ਮੈਂਬਰ ਇਕੱਠੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਨਾਲ ਖੜ੍ਹੇ ਰਹੇ, ਜਿਸ ਨਾਲ ਪਾਰਟੀ ਦੇ ਉਮੀਦਵਾਰਾਂ ਨੇ ਚੇਅਰਮੈਨ ਤੇ ਵਾਈਸ ਚੇਅਰਮੈਨ ਦੇ ਅਹਿਮ ਅਹੁਦਿਆਂ 'ਤੇ ਸਪੱਸ਼ਟ ਜਿੱਤ ਦਰਜ ਕੀਤੀ | ਇਸ ਮੌਕੇ ਹਲਕਾ ਡੇਰਾਬੱਸੀ ਦੇ ਸਾਬਕਾ ਵਿਧਾਇਕ ਐੱਨ. ਕੇ. ਸ਼ਰਮਾ, ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ, ਦਿਲਬਾਗ ਸਿੰਘ ਮੀਆਂਪੁਰ, ਹਰਦੀਪ ਸਿੰਘ ਖਿਜ਼ਰਾਬਾਦ, ਸ਼ੋ੍ਰਮਣੀ ਕਮੇਟੀ ਮੈਂਬਰ ਅਜਮੇਰ ਸਿੰਘ ਖੇੜਾ, ਸ਼ਾਮ ਲਾਲ ਮਾਜਰੀਆਂ, ਸੁਖਵਿੰਦਰ ਸਿੰਘ ਛਿੰਦੀ, ਬਲਵਿੰਦਰ ਸਿੰਘ ਰਕੌਲੀ ਤੇ ਜਸਪਾਲ ਸਿੰਘ ਲੱਕੀ ਸਮੇਤ ਹੋਰ ਅਕਾਲੀ ਆਗੂ ਤੇ ਵਰਕਰ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਪੀ. ਜੀ. ਆਈ. ਚੰਡੀਗੜ੍ਹ ਦੇ ਮਰੀਜ਼ਾਂ ਲਈ ਟਿੱਬਾ ਨੰਗਲ ਦੀ ਸਰਬ ਸੰਗਤ ਨੇ ਲੰਗਰ ਭੇਜਿਆ <br/> ਅਗਲੀ ਖ਼ਬਰ ਸੜਕਾਂ 'ਤੇ ਮੌਤ ਬਣ ਕੇ ਘੁੰਮ ਰਹੇ ਓਵਰਲੈਂਥ ਤੇ ਓਵਰਲੋਡ ਵਾਹਨ, ਟ੍ਰੈਫ਼ਿਕ ਪੁਲਿਸ ਨੇ ਕੱਟਿਆ 20 ਹਜ਼ਾਰ ਰੁ. ਦਾ ਚਲਾਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।