24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਸੀ. ਜੀ. ਸੀ. ਯੂਨੀਵਰਸਿਟੀ ਮੁਹਾਲੀ ਵਿਖੇ ਪਹਿਲਾ ਰਾਸ਼ਟਰੀ ਲਾਅ ਫੈਸਟ 'ਲੈਕਸ ਫਇਏਸਟਾ' ਸਫ਼ਲਤਾਪੂਰਵਕ ਸਮਾਪਤ

ਅਜੀਤ ਡੈਸਕ 05-04-2026
ਐੱਸ. ਏ. ਐੱਸ. ਨਗਰ, 4 ਅਪ੍ਰੈਲ (ਪ੍ਰੋ. ਅਵਤਾਰ ਸਿੰਘ)-ਸੀ. ਜੀ. ਸੀ. ਯੂਨੀਵਰਸਿਟੀ ਮੁਹਾਲੀ ਦੇ ਸਕੂਲ ਆਫ਼ ਲੀਗਲ ਸਟੱਡੀਜ਼ ਵਲੋਂ ਕਰਵਾਏ ਗਏ ਆਪਣੇ ਪਹਿਲੇ ਦੋ ਰੋਜ਼ਾ ਰਾਸ਼ਟਰੀ ਪੱਧਰ ਦੇ ਲਾਅ ਫੈਸਟ 'ਲੈਕਸ ਫਇਏਸਟਾ-2026' ਨੇ ਖੇਤਰ ਦੇ ਅਕਾਦਮਿਕ ਕੈਲੰਡਰ 'ਚ ਇਕ ਨਵਾਂ ਅਧਿਆਏ ਜੋੜ ਦਿੱਤਾ ਹੈ | ਇਸ ਸਮਾਗਮ ਦਾ ਆਗਾਜ਼ ਮੁੱਖ ਮਹਿਮਾਨ ਡਾ. ਵੀਰੇਂਦਰ ਸਿੰਘ ਚੌਹਾਨ ਡਾਇਰੈਕਟਰ ਐੱਚ. ਆਈ. ਆਰ. ਡੀ. ਅਤੇ ਮੈਂਬਰ ਹਿੰਦੀ ਸਲਾਹਕਾਰ ਸਮਿਤੀ ਭਾਰਤ ਸਰਕਾਰ ਵਲੋਂ ਸ਼ਮ੍ਹਾ ਰੌਸ਼ਨ ਕਰਕੇ ਕਰਵਾਇਆ ਗਿਆ ਸੀ | ਇਸ ਫੈਸਟ ਦਾ ਮੁੱਖ ਮਕਸਦ ਕਾਨ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਅੰਦਰ ਵਕਾਲਤ ਦੇ ਗੁਣ, ਸੰਵਿਧਾਨਕ ਗਿਆਨ ਅਤੇ ਵਿਸ਼ਲੇਸ਼ਣਾਤਮਕ ਸੋਚ ਨੂੰ ਪ੍ਰਫੁੱਲਤ ਕਰਨਾ ਸੀ | ਡਾ. ਜੇ. ਪੀ. ਯਾਦਵ (ਡੀਨ ਸਕੂਲ ਆਫ਼ ਲੀਗਲ ਸਟੱਡੀਜ਼) ਦੀ ਅਗਵਾਈ ਹੇਠ ਕਰਵਾਏ ਗਏ ਇਸ ਮੇਲੇ 'ਚ ਦੇਸ਼ ਭਰ ਦੀਆਂ ਨਾਮਵਰ ਸੰਸਥਾਵਾਂ ਤੋਂ 194 ਟੀਮਾਂ ਪਹੁੰਚੀਆਂ, ਜਿਨ੍ਹਾਂ 'ਚੋਂ 83 ਟੀਮਾਂ ਬਾਹਰੀ ਰਾਜਾਂ ਅਤੇ ਯੂਨੀਵਰਸਿਟੀਆਂ ਨਾਲ ਸੰਬੰਧਿਤ ਸਨ | ਦੋ ਦਿਨ ਚੱਲੇ ਇਸ ਫੈਸਟ 'ਚ ਵਿਦਿਆਰਥੀਆਂ ਨੇ ਕਾਨੀ ਅਤੇ ਸੱਭਿਆਚਾਰਕ ਵੰਨਗੀਆਂ 'ਚ ਆਪਣੀ ਸ਼ਾਨਦਾਰ ਪ੍ਰਤਿਭਾ ਦਾ ਸਬੂਤ ਦਿੱਤਾ | ਇਸ ਫੈਸਟ ਦੌਰਾਨ ਵਿਦਿਆਰਥੀਆਂ ਨੇ ਕਈ ਅਹਿਮ ਮੁਕਾਬਲਿਆਂ 'ਚ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ | ਇਨ੍ਹਾਂ ਮੁਕਾਬਲਿਆਂ ਦੌਰਾਨ ਕਲਾਇੰਟ ਕਾਊਾਸਲਿੰਗ 'ਚ ਪੰਜਾਬ ਯੂਨੀਵਰਸਿਟੀ ਰੀਜ਼ਨਲ ਸੈਂਟਰ ਦੀ ਜਾਨਵੀ ਪਾਹਵਾ ਤੇ ਸਮਿ੍ਤੀ ਮੌਨ ਨੇ ਪਹਿਲਾ ਅਤੇ ਮੁਹੰਮਦ ਆਰਿਫ਼ ਤੇ ਦਿਵਾਂਸ਼ੀ ਯੂ. ਆਈ. ਐੱਲ. ਐੱਚ. ਪੰਜਾਬ ਯੂਨੀਵਰਸਿਟੀ ਨੇ ਦੂਜਾ ਸਥਾਨ ਹਾਸਿਲ ਕੀਤਾ, ਜਦਕਿ ਸੀ. ਜੀ. ਸੀ. ਯੂਨੀਵਰਸਿਟੀ ਦੀਆਂ ਟੀਮਾਂ ਤੀਜੇ ਅਤੇ ਚੌਥੇ ਸਥਾਨ 'ਤੇ ਰਹੀਆਂ | ਇਸੇ ਤਰ੍ਹਾਂ ਮੈਕਸਿਮ ਬੀ ਮੁਕਾਬਲੇ 'ਚ ਸੀ. ਜੀ. ਸੀ. ਯੂਨੀਵਰਸਿਟੀ ਦੀ ਰੀਆ ਕਸ਼ੱਯਪ ਜੇਤੂ ਰਹੀ ਅਤੇ ਐਮਿਟੀ ਯੂਨੀਵਰਸਿਟੀ ਮੁਹਾਲੀ ਦੀ ਹਿਮਾਂਸ਼ੀ ਨੇ ਦੂਜਾ ਸਥਾਨ ਹਾਸਿਲ ਕੀਤਾ, ਜਦਕਿ ਸੰਵਿਧਾਨਕ ਕੁਇਜ਼ ਮੁਕਾਬਲੇ 'ਚ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦਿਲਪ੍ਰੀਤ ਸਿੰਘ ਨੇ ਪਹਿਲਾ ਅਤੇ ਸੀ. ਜੀ. ਸੀ. ਯੂਨੀਵਰਸਿਟੀ ਦੀ ਨਵਜੋਤ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ | ਇਸ ਤੋਂ ਇਲਾਵਾ ਜੈਮ ਮੁਕਾਬਲੇ ਜਸਟ 1 ਮਿੰਟ ਵਿਚ ਬਾਬਾ ਫਰੀਦ ਲਾਅ ਕਾਲਜ ਦੀ ਨਜ਼ੀਮ ਕੌਰ ਨੇ ਪਹਿਲਾ ਤੇ ਐਮਿਟੀ ਯੂਨੀਵਰਸਿਟੀ ਦੀ ਵੰਸ਼ਿਕਾ ਗੋਇਲ ਨੇ ਦੂਜਾ, ਜਦਕਿ ਕਾਨੂੰਨੀ ਮੁਕਾਬਲਿਆਂ ਦੇ ਨਾਲ-ਨਾਲ ਸੱਭਿਆਚਾਰਕ ਵੰਨਗੀਆਂ ਦੌਰਾਨ ਲੋਕ ਨਾਚ 'ਚ ਸਵਾਈਟ ਦੀ ਟੀਮ ਅਵੱਲ ਰਹੀ ਅਤੇ ਸਕਿੱਟ ਮੁਕਾਬਲੇ 'ਚ ਮੋਦੀ ਕਾਲਜ ਦੀ ਟੀਮ ਨੇ ਬਾਜ਼ੀ ਮਾਰੀ | ਇਸ ਮੌਕੇ ਸੀ. ਜੀ. ਸੀ. ਯੂਨੀਵਰਸਿਟੀ ਦੇ ਐਗਜ਼ੀਕਿਊਟਿਵ ਡਾਇਰੈਕਟਰ ਅਰਸ਼ ਧਾਲੀਵਾਲ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ 'ਲੈਕਸ ਫਇਏਸਟਾ' ਵਿਦਿਆਰਥੀਆਂ ਨੂੰ ਰਿਵਾਇਤੀ ਕਲਾਸਰੂਮ ਦੀ ਪੜ੍ਹਾਈ ਤੋਂ ਅੱਗੇ ਵਧ ਕੇ ਅਦਾਲਤੀ ਕਾਰਵਾਈਆਂ ਅਤੇ ਜਨਤਕ ਬੋਲਣ ਦੇ ਹੁਨਰ ਸਿੱਖਣ ਦਾ ਮੌਕਾ ਪ੍ਰਦਾਨ ਕਰਦਾ ਹੈ | ਉਨ੍ਹਾਂ ਦੱਸਿਆ ਕਿ ਵੱਖ-ਵੱਖ ਮੁਕਾਬਲਿਆਂ ਦੌਰਾਨ ਜੇਤੂ ਰਹਿਣ ਵਾਲੀਆਂ ਟੀਮਾਂ ਨੂੰ ਕੁੱਲ 51 ਹਜ਼ਾਰ ਰੁ. ਦੇ ਨਕਦ ਇਨਾਮ ਅਤੇ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਗਿਆ |
ਪਿਛਲੀ ਖ਼ਬਰ ਡੇਰਾਬੱਸੀ ਵਿਖੇ ਬਿਜਲੀ ਦਾ ਟੁੱਟਿਆ ਖੰਭਾ ਹਾਦਸਿਆਂ ਨੂੰ ਦੇ ਰਿਹੈ ਸੱਦਾ ਬਿਜਲੀ ਵਿਭਾਗ ਵਲੋਂ ਧਿਆਨ ਨਾ ਦਿੱਤੇ ਜਾਣ ਕਾ... ਅਗਲੀ ਖ਼ਬਰ ਸਕੂਲਾਂ ਦੇ ਆਪਸੀ ਝਗੜੇ 'ਚ ਫਸੇ ਬੱਚੇ, ਮਾਪਿਆਂ ਨੇ ਐੱਸ. ਪੀ. ਦਫ਼ਤਰ ਅੱਗੇ ਕੀਤਾ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।