ਚੰਡੀਗੜ੍ਹ, 30 ਮਾਰਚ (ਮਾਰਕੰਡਾ)- ਪੀ.ਜੀ.ਆਈ ਚੰਡੀਗੜ੍ਹ ਦੇ ਐਨਾਟੋਮੀ ਵਿਭਾਗ ਨੂੰ ਅਨੂਪ ਕੌਰ, ਪਤਨੀ ਭੁਪਿੰਦਰ ਸਿੰਘ, ਉਮਰ 74 ਸਾਲ, ਵਾਸੀ ਦੇਵੀ ਨਗਰ ਅਬਰਾਵਾਂ, ਬਨੂੜ, ਐਸ.ਏ.ਐਸ ਨਗਰ (ਮੋਹਾਲੀ) ਦੀ ਦੇਹ ਪ੍ਰਾਪਤ ਹੋਈ | ਇਸ ਮੌਕੇ ਉਨ੍ਹਾਂ ਦੇ ਪੁੱਤਰ ਮਨਜਿੰਦਰ ਸਿੰਘ, ਧੀ ਰਮਨਜੀਤ ਕੌਰ, ਨੂੰਹ ਅੰਮਿ੍ਤ ਕੌਰ ਅਤੇ ਬਾਕੀ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੀ ਦਿਲੀ ਇੱਛਾਂ ਕਾਰਨ ਦੇਹ ਨੂੰ ਪੀ.ਜੀ.ਆਈ ਦੀ ਸਿਹਤ ਸਿੱਖਿਆਂ ਵਿਭਾਗ ਨੂੰ ਦਾਨ ਕੀਤਾ | ਵਿਭਾਗ ਇਸ ਨੇਕ ਕਾਰਜ ਲਈ ਪਰਿਵਾਰਕ ਮੈਂਬਰਾਂ ਦਾ ਧੰਨਵਾਦ ਕੀਤਾ |