11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਪਿੰਡ ਘੰਡੌਲੀ ਵਿਖੇ ਨਰਾਤਿਆਂ ਦੇ ਮੇਲੇ 'ਚ ਸਾਬਕਾ ਮੰਤਰੀ ਕੰਗ ਨੇ ਲੁਆਈ ਹਾਜ਼ਰੀ <br/>

ਅਜੀਤ ਡੈਸਕ 28-03-2026
ਮੁੱਲਾਂਪੁਰ ਗਰੀਬਦਾਸ, 27 ਮਾਰਚ (ਦਿਲਬਰ ਸਿੰਘ ਖੈਰਪੁਰ)-ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਪ੍ਰਾਚੀਨ ਸ੍ਰੀ ਨੈਣਾਂ ਦੇਵੀ ਮੰਦਰ ਅਤੇ ਸ੍ਰੀ ਸ਼ਿਵ ਧਾਮ ਪਿੰਡ ਘੰਡੌਲੀ (ਨਿਊ ਚੰਡੀਗੜ੍ਹ) ਵਿਖੇ ਨਰਾਤਿਆਂ ਸੰਬੰਧੀ ਕਰਵਾਏ ਗਏ 36ਵੇਂ ਮੇਲੇ 'ਚ ਸ਼ਿਰਕਤ ਕੀਤੀ | ਉਨ੍ਹਾਂ ਕਿਹਾ ਕਿ ਸਾਡੇ ਦੇਸ਼ 'ਚ ਨਰਾਤਿਆਂ ਦੇ ਦਿਨ ਅਤੇ ਰਾਮ ਨੌਮੀ ਦਾ ਤਿਉਹਾਰ ਪਿਆਰ ਅਤੇ ਸਤਿਕਾਰ ਨਾਲ ਮਨਾਇਆ ਜਾਂਦਾ ਹੈ | ਬਿਨਾਂ ਕਿਸੇ ਭੇਦਭਾਵ ਅਤੇ ਵਿਤਕਰੇ ਦੇ ਸਾਰੇ ਦੇਸ਼ ਵਾਸੀ ਇਨ੍ਹਾਂ ਤਿਉਹਾਰਾਂ 'ਚ ਸ਼ਾਮਿਲ ਹੁੰਦੇ ਹਨ, ਜੋ ਕਿ ਸਾਡੀ ਧਰਮ-ਨਿਰਪੱਖਤਾ ਦਾ ਪ੍ਰਤੀਕ ਹੈ | ਉਨ੍ਹਾਂ ਕਿਹਾ ਕਿ ਚਾਹੇ ਗੁਰਪੁਰਬ ਹੋਵੇ, ਰਾਮ ਨੌਮੀ, ਜਨਮ ਅਸ਼ਟਮੀ ਜਾਂ ਈਦ ਦਾ ਤਿਉਹਾਰ ਹੋਵੇ, ਸਾਰੇ ਲੋਕ ਰਲ-ਮਿਲ ਕੇ ਚਾਵਾਂ, ਖੁਸ਼ੀਆਂ ਤੇ ਸ਼ਰਧਾ ਨਾਲ ਮਨਾਉਂਦੇ ਹਨ | ਉਨ੍ਹਾਂ ਕਿਹਾ ਕਿ ਅੱਜ ਦੇਸ਼ ਨੂੰ ਕੁਝ ਫਿਰਕੂ ਤਾਕਤਾਂ ਧਰਮ ਦੇ ਨਾਂਅ 'ਤੇ ਵੰਡਣਾ ਚਾਹੁੰਦੀਆਂ ਹਨ, ਜਿਨ੍ਹਾਂ ਤੋਂ ਸਾਨੂੰ ਸੁਚੇਤ ਰਹਿੰਦੇ ਹੋਏ ਆਪਸੀ ਪਿਆਰ, ਭਾਈਚਾਰਕ ਅਤੇ ਸਮਾਜਿਕ ਸਾਂਝ ਨੂੰ ਮਜ਼ਬੂਤ ਕਰਨ ਦੀ ਲੋੜ ਹੈ | ਇਸ ਮੌਕੇ ਸ੍ਰੀ ਨੈਣਾਂ ਦੇਵੀ ਮੰਦਰ ਕਮੇਟੀ ਦੇ ਪ੍ਰਧਾਨ ਰਾਣਾ ਗਿਆਨ ਸਿੰਘ ਘੰਡੌਲੀ, ਸਤੀਸ਼ ਕੁਮਾਰ ਸ਼ਰਮਾ, ਅਰੁਣ ਕੁਮਾਰ ਸ਼ਰਮਾ, ਸੰਜੀਵ ਰਾਣਾ, ਰਾਜਿੰਦਰ ਸਿੰਘ, ਦਵਿੰਦਰ ਸਿੰਘ, ਰਣਬੀਰ ਸਿੰਘ ਸਮੇਤ ਸਮੁੱਚੇ ਪ੍ਰਬੰਧਕ ਕਮੇਟੀ ਮੈਂਬਰ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਤਿ੍ਵੇਦੀ ਕੈਂਪ ਵਿਖੇ ਗੱਡੀ 'ਚੋਂ 80 ਹਜ਼ਾਰ ਦੀ ਕੀਮਤ ਦੇ 4 ਕੰਪਰੈਸ਼ਰ ਚੋਰੀ <br/> ਅਗਲੀ ਖ਼ਬਰ ਵਿਦੇਸ਼ ਭੇਜਣ ਦੇ ਨਾਂਅ 'ਤੇ ਵੱਡੀ ਠੱਗੀ, ਚੰਡੀਗੜ੍ਹ 'ਚ ਲੱਖਾਂ ਰੁਪਏ ਲੈ ਕੇ ਇਮੀਗ੍ਰੇਸ਼ਨ ਏਜੰਟ ਗਾਇਬ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।