26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਸੀ. ਜੀ. ਸੀ. ਯੂਨੀਵਰਸਿਟੀ ਮੁਹਾਲੀ ਵਿਖੇ ਮਨਾਇਆ ਰਾਸ਼ਟਰੀ ਵਿਗਿਆਨ ਦਿਵਸ <br/>

ਅਜੀਤ ਡੈਸਕ 07-03-2026
ਐੱਸ. ਏ. ਐੱਸ. ਨਗਰ, 6 ਮਾਰਚ (ਪ੍ਰੋ. ਅਵਤਾਰ ਸਿੰਘ)-ਸੀ. ਜੀ. ਸੀ. ਯੂਨੀਵਰਸਿਟੀ ਮੁਹਾਲੀ ਦੇ ਸਕੂਲ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਦੇ ਅਪਲਾਈਡ ਸਾਇੰਸਿਜ਼ ਵਿਭਾਗ ਵਲੋਂ 'ਰਾਸ਼ਟਰੀ ਵਿਗਿਆਨ ਦਿਵਸ' ਧੂਮਧਾਮ ਨਾਲ ਮਨਾਇਆ ਗਿਆ | ਮਹਾਨ ਵਿਗਿਆਨੀ ਸਰ ਸੀ. ਵੀ. ਰਮਨ ਦੀ ਵਿਰਾਸਤ ਨੂੰ ਸਮਰਪਿਤ ਇਸ ਸਮਾਗਮ ਦਾ ਵਿਸ਼ਾ 'ਵਿਗਿਆਨ 'ਚ ਮਹਿਲਾਵਾਂ : ਵਿਕਸਿਤ ਭਾਰਤ ਨੂੰ ਉਤਸ਼ਾਹਿਤ ਕਰਨਾ' ਸੀ, ਜਿਸ ਨੇ ਵਿਦਿਆਰਥੀਆਂ ਨੂੰ ਭਾਰਤ ਦੇ ਵਿਗਿਆਨਕ ਭਵਿੱਖ ਨੂੰ ਘੜਨ 'ਚ ਔਰਤਾਂ ਦੀ ਵਧਦੀ ਭੂਮਿਕਾ ਨੂੰ ਪਛਾਣਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਵਿਦਿਆਰਥੀਆਂ ਨੇ ਪ੍ਰਾਜੈਕਟ ਪ੍ਰਦਰਸ਼ਨੀ ਰਾਹੀਂ ਆਪਣੀ ਤਕਨੀਕੀ ਮੁਹਾਰਤ ਦਾ ਪ੍ਰਦਰਸ਼ਨ ਕੀਤਾ, ਜਿਸ 'ਚ ਵਰਕਿੰਗ ਮਾਡਲ, ਪ੍ਰੋਟੋਟਾਈਪ ਅਤੇ ਖੋਜ ਆਧਾਰਿਤ ਪੇਸ਼ਕਾਰੀਆਂ ਸ਼ਾਮਿਲ ਸਨ | ਇਨ੍ਹਾਂ ਯਤਨਾਂ ਨੇ ਨਾ ਸਿਰਫ਼ ਉਨ੍ਹਾਂ ਦੀ ਵਿਗਿਆਨਕ ਸਮਝ ਨੂੰ ਉਜਾਗਰ ਕੀਤਾ, ਸਗੋਂ ਅਸਲ ਜੀਵਨ ਦੀਆਂ ਚੁਣੌਤੀਆਂ ਲਈ ਵਿਗਿਆਨ ਨੂੰ ਲਾਗੂ ਕਰਨ 'ਚ ਉਨ੍ਹਾਂ ਦੇ ਆਤਮ-ਵਿਸ਼ਵਾਸ ਨੂੰ ਵਧਾਇਆ | ਇਸ ਸਮਾਗਮ ਦਾ ਮੁੱਖ ਆਕਰਸ਼ਣ 'ਟੈਕਸਾਈ ਨੋਵਾ-2026' ਰਿਹਾ, ਜਿਸ ਦੌਰਾਨ ਵਿਦਿਆਰਥੀਆਂ ਦੁਆਰਾ 100 ਤੋਂ ਵੱਧ ਨਵੀਨਤਾਕਾਰੀ ਪ੍ਰਾਜੈਕਟ ਪ੍ਰਦਰਸ਼ਿਤ ਕੀਤੇ ਗਏ | ਇਸ ਤੋਂ ਇਲਾਵਾ 'ਟੈਲੰਟਐਕਸ ਸਕਿੱਲ ਨੋਵਾ', 'ਐਗਜ਼ੀਬਿਟ-ਸ਼ੋਅ 2026', 'ਸਿੰਟੈਕਸ ਸਟੋਰਮ', 'ਏ. ਆਈ. ਬਨਾਮ ਏ. ਆਈ.' ਅਤੇ 'ਕੁਇਜ਼ਵਿਜ਼ ਫੈਸਟ' ਵਰਗੇ ਮੁਕਾਬਲਿਆਂ ਨੇ ਵਿਦਿਆਰਥੀਆਂ ਦੀਆਂ ਯੋਗਤਾਵਾਂ ਨੂੰ ਪ੍ਰਖਣ 'ਚ ਮਦਦ ਕੀਤੀ | ਇਸ ਮੌਕੇ ਕਰਵਾਏ ਗਏ 'ਨੈਕਸਟਜੈਨ ਪੋਡਕਾਸਟ 2.0' ਅਤੇ 'ਤਕਨੀਕੀ ਪੋਸਟਰ ਮੇਕਿੰਗ' ਮੁਕਾਬਲੇ ਵਿਸ਼ੇਸ਼ ਤੌਰ 'ਤੇ ਵਿਗਿਆਨ 'ਚ ਔਰਤਾਂ ਦੇ ਯੋਗਦਾਨ 'ਤੇ ਕੇਂਦਰਿਤ ਸਨ | ਇਸ ਮੌਕੇ ਸੀ. ਜੀ. ਸੀ. ਯੂਨੀਵਰਸਿਟੀ ਦੇ ਮੈਨੇਜਿੰਗ ਡਾਇਰੈਕਟਰ ਅਰਸ਼ ਧਾਲੀਵਾਲ ਦੇ ਦੂਰਅੰਦੇਸ਼ੀ ਦਿ੍ਸ਼ਟੀਕੋਣ ਅਤੇ ਨਿਰੰਤਰ ਸਹਿਯੋਗ ਨੇ ਇਸ ਦਿਨ ਨੂੰ ਸਫ਼ਲ ਬਣਾਉਣ 'ਚ ਅਹਿਮ ਭੂਮਿਕਾ ਨਿਭਾਈ | ਉਨ੍ਹਾਂ ਦੇ ਉਤਸ਼ਾਹ ਸਦਕਾ ਇਹ ਸਮਾਗਮ ਰਿਵਾਇਤੀ ਜਸ਼ਨਾਂ ਤੋਂ ਉੱਪਰ ਉੱਠ ਕੇ ਵਿਦਿਆਰਥੀਆਂ ਲਈ ਭਵਿੱਖ ਦੇ ਨਵੀਨਤਾਕਾਰੀ ਅਤੇ ਸਮੱਸਿਆ ਹੱਲ ਕਰਨ ਵਾਲੇ ਬਣਨ ਦਾ ਇਕ ਸੁਨਹਿਰੀ ਮੌਕਾ ਸਾਬਿਤ ਹੋਇਆ |

ਪਿਛਲੀ ਖ਼ਬਰ ਡਿਪਟੀ ਮੇਅਰ ਬੇਦੀ ਵਲੋਂ 'ਮੁਹਾਲੀ ਫਰਸਟ ਫਾਊਾਡੇਸ਼ਨ' ਦੀ ਸ਼ੁਰੂਆਤ <br/> ਅਗਲੀ ਖ਼ਬਰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਗੁਰਦਰਸ਼ਨ ਸਿੰਘ ਸੈਣੀ ਦੀ ਪ੍ਰਸੰਸਾ ਕਰਦਿਆਂ ਹਲਕਾ ਡੇਰਾਬੱਸੀ 'ਚ ਪਾਰਟੀ ਦੀ ਬਿਹਤਰੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।