ਮਹਿਲ ਸਿੰਘ ਮਾਹੀ ਢਾਡੀ ਸਭਾ ਲੁਧਿਆਣਾ ਦੇ ਪ੍ਰਧਾਨ ਨਿਯੁਕਤ
ਲੁਧਿਆਣਾ, 23 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਗੁਰੂ ਹਰਗੋਬਿੰਦ ਢਾਡੀ ਸਭਾ ਪੰਜਾਬ ਦੀ ਮੀਟਿੰਗ ਢਾਡੀ ਮਹਿਲ ਸਿੰਘ ਮਾਹੀ ਦੇ ਘਰ ਪਿੰਡ ਮੁੰਡੀਆਂ ਖੁਰਦ ਲੁਧਿਆਣਾ ਵਿਖੇ ਸਭਾ ਦੇ ਪ੍ਰਧਾਨ ਢਾਡੀ ਕਸ਼ਮੀਰ ਸਿੰਘ ਕਾਦਰ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਵਿੱਚ ਢਾਡੀ ਸਿੰਘਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਵਾਰੇ ਵਿਚਾਰਾਂ ਕੀਤੀਆਂ ਗਈਆਂ ।
ਲੁਧਿਆਣਾ, 23 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਗੁਰੂ ਹਰਗੋਬਿੰਦ ਢਾਡੀ ਸਭਾ ਪੰਜਾਬ ਦੀ ਮੀਟਿੰਗ ਢਾਡੀ ਮਹਿਲ ਸਿੰਘ ਮਾਹੀ ਦੇ ਘਰ ਪਿੰਡ ਮੁੰਡੀਆਂ ਖੁਰਦ ਲੁਧਿਆਣਾ ਵਿਖੇ ਸਭਾ ਦੇ ਪ੍ਰਧਾਨ ਢਾਡੀ ਕਸ਼ਮੀਰ ਸਿੰਘ ਕਾਦਰ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਵਿੱਚ ਢਾਡੀ ਸਿੰਘਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਵਾਰੇ ਵਿਚਾਰਾਂ ਕੀਤੀਆਂ ਗਈਆਂ । ਉਨ੍ਹਾਂ ਮੀਟਿੰਗ ਵਿੱਚ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਾਰੀ ਜਿੰਦਗੀ ਪੰਥ ਦੀ ਗੱਲ ਕਰਨ ਵਾਲੇ ਬਜ਼ੁਰਗ ਢਾਡੀਆਂ ਦੀ ਕਿਸੇ ਵੀ ਪੰਥਕ ਧਿਰ ਅਤੇ ਸਰਕਾਰ ਨੇ ਕੋਈ ਸਾਰ ਨਹੀਂ ਲਈ ਉਹਨਾ ਪੰਜਾਬ ਸਰਕਾਰ ਤੋਂ ਮੰਗ ਕਰਦਿਆ ਕਿਹਾ ਕਿ ਭਾਸਾ ਵਿਭਾਗ ਵਲੋਂ ਬੰਦ ਹੋਇਆ ਰਾਗੀ ਅਤੇ ਢਾਡੀ ਪੁਰਸਕਾਰ ਜੋ ਹਰ ਸਾਲ ਦਿੱਤਾ ਜਾਂਦਾ ਸੀ ਨੂੰ ਦੁਬਾਰਾ ਸ਼ੁਰੂ ਕੀਤਾ ਜਾਵੇ । ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਢਾਡੀ ਸਭਾ ਦੇ ਨਾਲ ਸਹਿਯੋਗ ਕਰਕੇ ਬਜ਼ੁਰਗ ਢਾਡੀਆਂ ਲਈ ਵਿਸ਼ੇਸ਼ ਪੈਨਸ਼ਨ ਸਕੀਮ ਸ਼ੁਰੂ ਕਰੇ । ਆਰਥਿਕ ਤੌਰ ਤੇ ਕਮਜ਼ੋਰ ਢਾਡੀਆਂ ਦੇ ਅੰਮ੍ਰਿਤਧਾਰੀ ਬੱਚਿਆਂ ਨੂੰ ਪਹਿਲ ਦੇ ਆਧਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਹਾਨ ਅਦਾਰੇ ਵਿੱਚ ਰੋਜ਼ਗਾਰ ਦਿੱਤਾ ਜਾਵੇ । ਭਾਈ ਮਹਿਲ ਸਿੰਘ ਮਾਹੀ ਨੂੰ ਗੁਰੂ ਹਰਗੋਬਿੰਦ ਢਾਡੀ ਸਭਾ ਜਿਲ੍ਹਾ ਲੁਧਿਆਣਾ ਦੇ ਪ੍ਰਧਾਨ ਦਾ ਨਿਯੁਕਤੀ ਪੱਤਰ ਦੇਣ ਸਮੇਂ ਭਾਈ ਸੁਖਵੀਰ ਸਿੰਘ ਚੌਹਾਨ ਮੁੱਖ ਬੁਲਾਰਾ ਢਾਡੀ ਸਭਾ , ਬੀਬੀ ਸੰਦੀਪ ਕੌਰ ਜਨਰਲ ਸਕੱਤਰ ਪੰਜਾਬ , ਢਾਡੀ ਅਵਤਾਰ ਸਿੰਘ ਬਾਸੀ ਜਿਲ੍ਹਾ ਪ੍ਰਧਾਨ ਜਲੰਧਰ, ਢਾਡੀ ਬਚਿੱਤਰ ਸਿੰਘ ਕੰਗਰੌੜ ਜਿਲ੍ਹਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ ਤੇ ਢਾਡੀ ਹਰਪਾਲ ਸਿੰਘ ਭੁੱਲਾਰਾਈ, ਹਾਜ਼ਰ ਸਨ ।