17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਭਾਈ ਘਨ੍ਹਈਆ ਜੀ ਮਿਸ਼ਨ ਸੇਵਾ ਸੁਸਾਇਟੀ ਵਲੋਂ ਆਧੁਨਿਕ ਬਲੱਡ ਬੈੱਕ ਖੋਲ੍ਹਣ ਦਾ ਐਲਾਨ

ਲੁਧਿਆਣਾ, 16 ਸਤੰਬਰ (ਡਾ. ਤਰਲੋਚਨ ਸਿੰਘ)-ਮਨੁੱਖੀ ਸੇਵਾ ਕਾਰਜਾਂ ਨੂੰ ਸਮਰਪਿਤ ਸੰਸਥਾ ਭਾਈ ਘਨ੍ਹਈਆ ਜੀ ਮਿਸ਼ਨ ਸੇਵਾ ਸੁਸਾਇਟੀ ਰਜ਼ਿ.

ਅਜੀਤ ਡੈਸਕ 17-09-2026
ਲੁਧਿਆਣਾ, 16 ਸਤੰਬਰ (ਡਾ. ਤਰਲੋਚਨ ਸਿੰਘ)-ਮਨੁੱਖੀ ਸੇਵਾ ਕਾਰਜਾਂ ਨੂੰ ਸਮਰਪਿਤ ਸੰਸਥਾ ਭਾਈ ਘਨ੍ਹਈਆ ਜੀ ਮਿਸ਼ਨ ਸੇਵਾ ਸੁਸਾਇਟੀ ਰਜ਼ਿ. ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਸਟੇਟ ਐਵਾਰਡੀ ਨੇ ਅੱਜ ਪੱਤਰਕਾਰਾਂ ਦੀ ਹਾਜ਼ਰੀ ਵਿੱਚ ਰਸਮੀ ਤੌਰ ਤੇ ਐਲਾਨ ਕੀਤਾ ਕਿ ਪਿਛਲੇ 23 ਸਾਲਾਂ ਤੋਂ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿਚ ਖ਼ੂਨਦਾਨ ਕੈਂਪ ਲਗਾ ਕੇ ਲੋੜਵੰਦ ਮਰੀਜ਼ਾਂ ਨੂੰ ਨਿਸ਼ਕਾਮ ਰੂਪ ‘ਚ ਬਲੱਡ ਉਪਲੱਬਧ ਕਰਵਾਉਣ ਦੀ ਸੇਵਾ ਕਰਨ ਵਾਲੀ ਸੰਸਥਾ ਭਾਈ ਘਨ੍ਹਈਆ ਜੀ ਮਿਸ਼ਨ ਸੇਵਾ ਸੁਸਾਇਟੀ ਰਜ਼ਿ. ਵੱਲੋਂ ਆਪਣੀ ਸੇਵਾ ਮੁਹਿੰਮ ਦੀ ਲਹਿਰ ਨੂੰ ਹੋਰ ਪ੍ਰਚੰਡ ਕਰਦਿਆਂ ਅਤੇ ਲੋੜਵੰਦ ਮਰੀਜਾਂ ਦੀਆਂ ਕੀਮਤੀ ਜਿੰਦਗੀਆਂ ਬਚਾਉਣ ਲਈ ਜਲਦੀ ਲੁਧਿਆਣਾ ਸ਼ਹਿਰ ਵਿਖੇ ਅਧੁਨਿਕ ਬਲੱਡ ਬੈੱਕ ਖੋਲ੍ਹਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਭਾਈ ਘਨਈਆ ਸਿੰਘ ਜੀ ਦੇ ਇਤਿਹਾਸਕ ਦਿਹਾੜੇ “ਮੱਲ੍ਹਮ ਪੱਟੀ ਦਿਵਸ” 20 ਸਤੰਬਰ ਨੂੰ ਖੋਲ੍ਹੇ ਜਾ ਰਹੇ ਉਕਤ ਅਧੁਨਿਕ ਬਲੱਡ ਬੈੱਕ ਅੰਦਰ ਥੈਲੇਸੀਮੀਆਂ ਦੀ ਬੀਮਾਰੀ ਨਾਲ ਪੀੜਤ ਤੇ ਲੋੜਵੰਦ ਮਰੀਜ਼ ਬਹੁਤ ਘੱਟ ਮੁੱਲ ਤੇ ਖ਼ੂਨ ਪ੍ਰਾਪਤ ਕਰ ਸਕਣਗੇ। ਜੱਥੇ. ਨਿਮਾਣਾ ਨੇ ਦੱਸਿਆ ਕਿ ਸੁਸਾਇਟੀ ਹੁਣ ਤੱਕ 916 ਖ਼ੂਨਦਾਨ ਕੈਂਪ ਲੱਗਾ ਕੇ 60,000 ਹਜ਼ਾਰ ਦੇ ਕਰੀਬ ਖੂਨ ਦੇ ਯੂਨਿਟ ਇੱਕਤਰ ਕਰਕੇ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਦੇ ਬਲੱਡ ਬੈਂਕਾਂ ਅੰਦਰ ਜਮ੍ਹਾ ਕਰਵਾਇਆ ਹੈ, ਜਿਸ ਰਾਹੀਂ ਲੱਖਾਂ ਲੋੜਵੰਦ ਮਰੀਜਾਂ ਨੂੰ ਬਲੱਡ ਨਿਸ਼ਕਾਮ ਰੂਪ ਵਿੱਚ ਭੇਟਾ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਸੁਸਾਇਟੀ ਵੱਲੋਂ ਕਈ ਹੋਰ ਨਿਸ਼ਕਾਮ ਸੇਵਾਵਾਂ ਵੀ ਚੱਲ ਰਹੀਆਂ ਹਨ, ਜਿਨ੍ਹਾਂ ਵਿੱਚ ਲੋੜਵੰਦ ਮਰੀਜ਼ਾਂ ਦੇ ਅੱਖਾਂ ਦੇ ਚਿੱਟੇ ਮੋਤੀਏ ਦੇ ਆਪ੍ਰੇਸ਼ਨ ਕਰਕੇ ਲੈਂਸ ਫਰੀ ਪਾਏ ਜਾਂਦੇ ਹਨ, ਡਾਇਲਸਿਸ ਮੁਫ਼ਤ ਕਰਵਾਈ ਜਾਂਦੀ ਹੈ, ਆਕਸੀਜਨ ਸਿਲੰਡਰ ਮੁਫ਼ਤ ਦਿੱਤੇ ਜਾਂਦੇ ਹਨ ਅਤੇ ਲੋੜਵੰਦ ਮਰੀਜ਼ਾਂ ਲਈ ਮੁਫਤ ਐਂਬੂਲੈਂਸ ਦੀ ਸੇਵਾ ਦੀ ਜਾਰੀ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਸੁਸਾਇਟੀ ਦੀ ਕੋਰ ਕਮੇਟੀ ਦੇ ਮੈਂਬਰ ਪਰਵਿੰਦਰ ਸਿੰਘ ਗਿੰਦਰਾ, ਤਨਜੀਤ ਸਿੰਘ, ਜਸਪਾਲ ਸਿੰਘ, ਭਾਈ ਹਰਪਾਲ ਸਿੰਘ ਨਿਮਾਣਾ, ਮਨਿੰਦਰ ਸਿੰਘ ਅਹੂਜਾ, ਪ੍ਰਧਾਨ ਭੁਪਿੰਦਰ ਸਿੰਘ, ਕੁਲਦੀਪ ਸਿੰਘ ਲਾਂਬਾ, ਰਿਸ਼ੀਪਾਲ ਸਿੰਘ ਨਾਮਧਾਰੀ, ਪਰਮਿੰਦਰ ਸਿੰਘ ਨੰਦਾ, ਮਨਪ੍ਰੀਤ ਸਿੰਘ ਬਾਂਗਾ, ਦਲਜੀਤ ਸਿੰਘ ਲਾਂਬਾ, ਵੀਰ ਲਸ਼ਮਣ ਸਿੰਘ, ਦਿਲਬਾਗ ਸਿੰਘ, ਬਲਦੇਵ ਸਿੰਘ ਸੰਧੂ, ਅਮਰਜੀਤ ਸਿੰਘ ਸ਼ੰਟੂ, ਰਾਣਾ ਸਿੰਘ ਦਾਦ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਬੇਕਰੀਆਂ, ਮਠਿਆਈਆਂ ਅਤੇ ਹੋਰ ਖਾਣ-ਪੀਣ ਵਾਲੀਆਂ ਇਕਾਈਆਂ ਵਿਚ ਵਰਤੇ ਜਾ ਰਹੇ ਪਾਣੀ ਦੀ ਗੁਣਵੱਤਾ ਦੀ ਜਾਂਚ ਬਣੇ ਸੈਂਪਲਿੰਗ... ਅਗਲੀ ਖ਼ਬਰ ਸਰਕਾਰੀ ਕਾਲਜ ਲੜਕੀਆਂ ਦੇ ਕੈਰੀਅਰ ਕਾਊਂਸਲਿੰਗ ਅਤੇ ਪਲੇਸਮੈਂਟ ਸੈੱਲ ਵਲੋਂ ਸੈਮੀਨਾਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।