ਪੁਲਿਸ ਮੁਲਾਜ਼ਮਾਂ ਨਾਲ ਉਲਝਣ ਵਾਲੇ ਆਮ ਆਦਮੀ ਪਾਰਟੀ ਦੇ ਆਗੂ ਖ਼ਿਲਾਫ਼ ਕੇਸ ਦਰਜ
ਸਵਰਨਕਾਰ ਦੀ ਦੁਕਾਨ ਤੋਂ ਨੌਸਰਬਾਜ਼ 9 ਲੱਖ ਰੁਪਏ ਮੁੱਲ ਦੀਆਂ ਸੋਨੇ ਦੀਆਂ ਚੇਨਾਂ ਲੁੱਟ ਕੇ ਹੋਇਆ ਫ਼ਰਾਰ
ਲੁਧਿਆਣਾ, 11 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਗਿਆਸਪੁਰਾ ਸਥਿਤ ਇਕ ਨੌਸਰਬਾਜ ਸਵਰਨਕਾਰ ਪਾਸੋਂ 9 ਲੱਖ ਰੁਪਏ ਮੁੱਲ ਦੀਆਂ ਸੋਨੇ ਦੀਆਂ ਚੇਨਾਂ ਲੁੱਟ ਕੇ ਫ਼ਰਾਰ ਹੋ ਗਿਆ। ਜਾਣਕਾਰੀ ਅਨੁਸਾਰ ਘਟਨਾ ਅੱਜ ਉਸ ਵਕਤ ਵਾਪਰੀ, ਜਦੋਂ ਇਕ ਨੌਜਵਾਨ ਬੱਗਾ ਜਿਊਲਰਜ਼ ’ਤੇ ਸੋਨੇ ਦੇ ਗਹਿਣੇ ਲੈਣ ਦਾ ਕਹਿ ਕੇ ਦੁਕਾਨ ਅੰਦਰ ਆਇਆ ਅਤੇ ਦੁਕਾਨ ਵਿਚ ਮੌਜੂਦ ਵਰਕਰਾਂ ਵਲੋਂ ਉਸ ਨੂੰ ਸੋਨੇ ਦੀਆਂ ਚੇਨਾਂ ਦਿਖਾਉਣੀਆਂ ਸ਼ੁਰੂ ਕਰ ਦਿੱਤੀਆਂ।
ਲੁਧਿਆਣਾ, 11 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਗਿਆਸਪੁਰਾ ਸਥਿਤ ਇਕ ਨੌਸਰਬਾਜ ਸਵਰਨਕਾਰ ਪਾਸੋਂ 9 ਲੱਖ ਰੁਪਏ ਮੁੱਲ ਦੀਆਂ ਸੋਨੇ ਦੀਆਂ ਚੇਨਾਂ ਲੁੱਟ ਕੇ ਫ਼ਰਾਰ ਹੋ ਗਿਆ। ਜਾਣਕਾਰੀ ਅਨੁਸਾਰ ਘਟਨਾ ਅੱਜ ਉਸ ਵਕਤ ਵਾਪਰੀ, ਜਦੋਂ ਇਕ ਨੌਜਵਾਨ ਬੱਗਾ ਜਿਊਲਰਜ਼ ’ਤੇ ਸੋਨੇ ਦੇ ਗਹਿਣੇ ਲੈਣ ਦਾ ਕਹਿ ਕੇ ਦੁਕਾਨ ਅੰਦਰ ਆਇਆ ਅਤੇ ਦੁਕਾਨ ਵਿਚ ਮੌਜੂਦ ਵਰਕਰਾਂ ਵਲੋਂ ਉਸ ਨੂੰ ਸੋਨੇ ਦੀਆਂ ਚੇਨਾਂ ਦਿਖਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਉਸ ਨੇ ਸੋਨੇ ਦੀਆਂ ਪੰਜ ਚੇਨਾਂ ਚੋਰੀ ਕਰ ਲਈਆਂ, ਜਿਸ ਦੀ ਕੀਮਤ 9 ਲੱਖ ਰੁਪਏ ਦੱਸੀ ਜਾਂਦੀ ਹੈ। ਚੋਰੀ ਤੋਂ ਬਾਅਦ ਇਹ ਨੋਸਰਰਬਾਜ ਉਥੋਂ ਫ਼ਰਾਰ ਹੋ ਗਿਆ। ਮਾਲਕਾਂ ਨੂੰ ਉਸ ਦੇ ਜਾਣ ਉਪਰੰਤ ਹੀ ਚੋਰੀ ਦਾ ਪਤਾ ਲੱਗਿਆ, ਜਿਸ ’ਤੇ ਉਨ੍ਹਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦਿਆਂ ਪੁਲਿਸ ਮੁਲਾਜ਼ਮ ਮੌਕੇ ’ਤੇ ਪਹੁੰਚੇ। ਪੁਲਿਸ ਵਲੋਂ ਸੀ.ਸੀ. ਟੀਵੀ ਕੈਮਰੇ ਦੀ ਫੁਟੇਜ ਕਬਜ਼ੇ ਵਿਚ ਲੈ ਲਈ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਪਰ ਹਾਲ ਦੀ ਘੜੀ ਨੋਸਰਬਾਜ ਦਾ ਪਤਾ ਨਹੀਂ ਲੱਗਾ ਸੀ।