70ਵੀਆਂ ਜ਼ਿਲ੍ਹਾ ਪੱਧਰੀ ਖੇਡਾਂ ਵਿਚ ਨਾਈਟਿੰਗੇਲ ਸਕੂਲ ਸ਼ਿਮਲਾਪੁਰੀ ਦੀ ਗਤਕਾ ਅਕੈਡਮੀ ਨੇ ਜਿੱਤੇ ਗੋਲਡ ਮੈਡਲ ਗੱਤਕਾ ਅਕੈਡਮੀ ਦੀਆਂ ਲੜਕੀਆਂ ਸਟੇਟ ਪੱਧਰ ਤੇ ਚੁਣੀਆਂ ਗਈਆਂ
ਡਾਬਾ/ਲੁਹਾਰਾ,26 ਅਗਸਤ (ਕੁਲਵੰਤ ਸਿੰਘ ਸੱਪਲ)- ਸ. ਹਰਦਰਸ਼ਨ ਸਿੰਘ ਗੱਤਕਾ ਅਕੈਡਮੀ (ਨਾਈਟਿੰਗੇਲ ਸੀਨੀਅਰ ਸੈਕੰਡਰੀ ਸਕੂਲ) ਵੱਲੋਂ 70ਵੀਆਂ ਜ਼ਿਲ੍ਹਾ ਪੱਧਰੀ ਖੇਡਾਂ ਵਿਚ ਫਰੀ ਸੋਟੀ ਟੀਮ ਦੀਆਂ ਲੜਕੀਆਂ ਹਰ ਸੀਰਤ ਕੌਰ ਜਸਲੀਨ ਕੌਰ, ਸੁਖਮਨਦੀਪ ਕੌਰ ਨੇ ਗੋਲਡ ਮੈਡਲ ਜਿੱਤਣ ਦੇ ਨਾਲ-ਨਾਲ ਸਟੇਟ ਸੀਲੈਕਸ਼ਨ ਵੀ ਕਰਵਾ ਕੇ ਸਕੂਲ ਅਤੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ।
ਸ. ਹਰਦਰਸ਼ਨ ਸਿੰਘ ਗੱਤਕਾ ਅਕੈਡਮੀ (ਨਾਈਟਿੰਗੇਲ ਸੀਨੀਅਰ ਸੈਕੰਡਰੀ ਸਕੂਲ) ਦੀਆਂ ਗੋਲਡ ਮੈਡਲ ਜਿੱਤਣ ਵਾਲੀਆਂ ਲੜਕੀਆਂ ਸਕੂਲ ਸਟਾਫ ਨਾਲ। ਤਸਵੀਰ ਅਜੀਤ
27-08-2026