15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਸ੍ਰੀ ਸੁਨੈਤ ਵਲੀ ਸ਼ਾਹ ਬਾਬਾ ਜੀ ਦਾ ਸਾਲਾਨਾ ਮੇਲਾ ਤੇ ਭੰਡਾਰਾ 20 ਨੂੰ

ਜਲੰਧਰ, 14 ਅਗਸਤ (ਐੱਮ. ਐੱਸ.

ਅਜੀਤ ਡੈਸਕ 15-08-2026
ਜਲੰਧਰ, 14 ਅਗਸਤ (ਐੱਮ. ਐੱਸ. ਲੋਹੀਆ) - ਸਿਆਲ ਬਰਾਦਰੀ ਦੇ ਰੱਖਿਅਕ ਅਤੇ ਪ੍ਰਸਿੱਧ ਸ਼ਰੀਫ਼ ਗਿਆਰਵੀਂ ਵਾਲੇ ਪੀਰ ਸ੍ਰੀ ਸੁਨੈਤ ਵਲੀ ਸ਼ਾਹ ਬਾਬਾ ਜੀ ਦਾ ਸਲਾਨਾ ਮੇਲਾ ਤੇ ਭੰਡਾਰਾ 20 ਅਗਸਤ, ਵੀਰਵਾਰ ਨੂੰ ਉਨ੍ਹਾਂ ਦੀ ਪਵਿੱਤਰ ਦਰਗਾਹ ਨੇੜੇ ਬੱਸ ਅੱਡਾ, ਪਿੰਡ ਲਸਾੜਾ, ਤਹਿਸੀਲ ਫਿਲੌਰ, ਜ਼ਿਲ੍ਹਾ ਜਲੰਧਰ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਸਿਆਲ ਬਰਾਦਰੀ ਵੈਲਫੇਅਰ ਸੁਸਾਇਟੀ ਦੇ ਜਨ ਸੰਪਰਕ ਅਧਿਕਾਰੀ ਸੰਜੀਵ ਕੁਮਾਰ ਸਿਆਲ ਨੇ ਜਾਣਕਾਰੀ ਦਿੱਤੀ ਕਿ ਝੰਡਾ ਚੜ੍ਹਾਉਣ ਦੀ ਰਸਮ ਸਵੇਰੇ 10 ਵਜੇ ਅਦਾ ਕੀਤੀ ਜਾਵਾਗੀ। ਸਮਾਗਮ ’ਚ ਪ੍ਰਸਿੱਧ ਨਾਮੀ ਕਵਾਲ ਆ ਕੇ ਆਪਣੀ ਹਾਜ਼ਰੀ ਲਗਵਾਉਣਗੇ। ਦੁਪਹਿਰ ਬਾਅਦ ਵਿਸ਼ਾਲ ਲੰਗਰ ਵੀ ਲਗਾਏ ਜਾਣਗੇ।
ਪਿਛਲੀ ਖ਼ਬਰ ਵਿਦਿਆਰਥੀਆਂ ਨੂੰ ਰੈਗਿੰਗ ਵਿਰੋਧੀ ਅਤੇ ਕਾਨੂੰਨੀ ਹੱਕਾਂ ਬਾਰੇ ਜਾਗਰੂਕ ਕਰਨ ਲਈ ਵਿਸ਼ੇਸ਼ ਸਮਾਰੋਹ ਕਰਵਾਇਆ ਅਗਲੀ ਖ਼ਬਰ ਗੈਰ ਕਾਨੂੰਨੀ ਢੰਗ ਨਾਲ ਹੂਟਰ ਅਤੇ ਲਾਲ ਬੱਤੀਆਂ ਵੇਚਣ ਵਾਲੇ ਦੁਕਾਨਦਾਰਾਂ ਖ਼ਿਲਾਫ਼ ਹੋਵੇਗੀ ਕਾਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।