11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਦਿੱਲੀ ਵਿਚ ਵਿਦਿਆਰਥੀਆਂ ’ਤੇ ਅੰਨ੍ਹਾ ਤਸ਼ੱਦਦ ਮਨੁੱਖੀ ਅਧਿਕਾਰਾਂ ਦਾ ਘਾਣ-ਜੱਸਾ ਨੂਰਪੁਰ

ਅਜੀਤ ਡੈਸਕ 24-07-2026
ਲਾਡੋਵਾਲ, 23 ਜੁਲਾਈ (ਬਲਬੀਰ ਸਿੰਘ ਰਾਣਾ)-ਦਿੱਲੀ ਵਿਚ ਕੇਂਦਰ ਸਰਕਾਰ ਨੇ ਵਿਦਿਆਰਥੀਆਂ ‘ਤੇ ਅੰਨ੍ਹਾ ਤਸ਼ੱਦਦ ਕਰਕੇ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ, ਕਿਉਂਕਿ ਕਾਨੂੰਨ ਨੂੰ ਛਿੱਕੇ ਟੰਗਦਿਆਂ ਸਾਰੀਆਂ ਹੱਦਾਂ ਪਾਰ ਕਰਕੇ ਹਰ ਇਕ ਦਾ ਦਿਲ ਦਹਿਲਾ ਕੇ ਰੱਖ ਦਿੱਤਾ। ਇਹ ਸ਼ਬਦ ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਮਜ਼ਦੂਰ ਜਥੇਬੰਦੀ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਜਸਪਾਲ ਸਿੰਘ ਜੱਸਾ ਨੂਰਪੁਰ ਨੇ ਇਕ ਬੈਠਕ ਦੌਰਾਨ ਗੱਲਬਾਤ ਕਰਦਿਆਂ ਸਾਂਝੇ ਕੀਤੇ। ਜੱਸਾ ਨੂਰਪੁਰ ਨੇ ਕਿਹਾ ਕਿ ਦੇਸ਼ ਭਰ ਵਿਚੋਂ ਇਕੱਠੇ ਹੋਏ ਇਨ੍ਹਾਂ ਬੱਚਿਆਂ ਉਪਰ ਕਹਿਰ ਭਰਿਆ ਅੱਤਿਆਚਾਰ ਕਰਕੇ ਕੇਂਦਰ ਸਰਕਾਰ ਨੇ ਜਿੱਥੇ ਹਰ ਇਨਸਾਨ ਦੀ ਅੱਖ ਨਾਮ ਕੀਤੀ, ਉਥੇ ਦੇਸ਼ ਭਰ ਵਿਚ ਸ਼ਰਮ ਨਾਲ ਸਾਡਾ ਸਿਰ ਵੀ ਨੀਵਾਂ ਹੋਇਆ ਹੈ ਕਿਉਂਕਿ ਅੱਤਿਆਚਾਰ ਕਰਨ ਵਾਲੇ ਜ਼ਾਲਮਾਂ ਨੇ ਇਸ ਵਕਤ ਲੜਕੀਆਂ ਨੂੰ ਵੀ ਮੁਆਫ਼ ਨਹੀਂ ਕੀਤਾ। ਸਗੋਂ ਸਭ ਨੂੰ ਇਕ ਟੱਕ ਸ਼ਿਕਾਰ ਬਣਾਇਆ। ਜੱਸਾ ਨੂਰਪੁਰ ਨੇ ਕਿਹਾ ਕਿ ਜਿਨ੍ਹਾਂ ਜ਼ਾਲਮਾਂ ਨੇ ਬੱਚਿਆਂ ‘ਤੇ ਜ਼ੁਲਮ ਢਾਇਆ ਹੈ। ਉਨ੍ਹਾਂ ਦੀਆਂ ਕੁੱਟ ਮਾਰ ਵਾਲੀਆਂ ਤਸਵੀਰਾਂ ਵਿਚੋਂ ਫ਼ੋਟੋਆਂ ਪਹਿਚਾਣ ਕੇ ਉਨ੍ਹਾਂ ਨੂੰ ਕੇਂਦਰ ਸਰਕਾਰ ਸਖ਼ਤ ਸਜ਼ਾਵਾਂ ਦੇਵੇ, ਜਿਹੜੇ ਨੌਜਵਾਨਾਂ ਨੇ ਆਉਣ ਵਾਲੇ ਭਵਿੱਖ ਵਿਚ ਦੇਸ਼ ਦੀ ਵਾਗ ਡੋਰ ਸੰਭਾਲਣੀ ਹੈ, ਜੇਕਰ ਉਨ੍ਹਾਂ ‘ਤੇ ਅਜਿਹਾ ਹਮਲਾ ਕਰਕੇ ਉਨ੍ਹਾਂ ਦੀਆਂ ਹੱਡੀਆਂ ਨੂੰ ਤੋੜ ਕੇ, ਸੁਪਨਿਆਂ ਨੂੰ ਚੂਰ ਕਰਨਾ ਹੈ, ਫਿਰ ਇਸ ਦੇਸ਼ ਦੇ ਨੌਜਵਾਨਾਂ ਦਾ ਤਾਂ ਰੱਬ ਹੀ ਰਾਖਾ ਹੈ। ਉਨ੍ਹਾਂ ਕਿਹਾ ਕਿ ਨੀਟ ਪੇਪਰ ਲੀਕ ਹੋਣ ‘ਤੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੈਤਿਕਤਾ ਦੇ ਆਧਾਰ ‘ਤੇ ਅਸਤੀਫ਼ਾ ਦੇਵੇ, ਜੇਲ੍ਹਾਂ ਵਿਚ ਡੱਕੇ ਬੱਚਿਆਂ ਨੂੰ ਛੱਡਿਆ ਜਾਵੇ ਅਤੇ ਜ਼ਖਮੀਆਂ ਨੂੰ ਸਹੀ ਇਲਾਜ ਦਿੱਤਾ ਜਾਵੇ। ਜੱਸਾ ਨੂਰਪੁਰ ਨੇ ਸਖ਼ਤ ਸ਼ਬਦਾਂ ਵਿਚ ਕੇਂਦਰ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਆਪਣੇ ਹੱਕ ਲਈ ਦਿੱਲੀ ਵਿਚ ਬੈਠੇ ਅੰਦੋਲਨਕਾਰੀਆਂ ਨਾਲ ਸਰਕਾਰ ਦਾ ਧੱਕਾ ਕਿਸੇ ਵੀ ਕੀਮਤ ‘ਤੇ ਸਹਿਣ ਨਹੀਂ ਹੋਵੇਗਾ, ਕਿਉਂਕਿ ਪੂਰਾ ਦੇਸ਼ ਹੀ ਵਿਦਿਆਰਥੀਆਂ ਦੀ ਪਿੱਠ ‘ਤੇ ਖੜ੍ਹਾ ਹੈ।
ਪਿਛਲੀ ਖ਼ਬਰ ਮਾਤਾ ਚਿੰਤਪੁਰਨੀ ਸੇਵਾ ਸੁਸਾਇਟੀ ਵਲੋਂ ਪ੍ਰਧਾਨ ਰਮਨ ਕੌੜਾ ਦੀ ਅਗਵਾਈ ਹੇਠ ਮਹਾਂਮਾਈ ਦੇ ਦਰਸ਼ਨਾਂ ਲਈ 157ਵੀਂ ਬੱਸ ਰਵਾਨਾ ਅਗਲੀ ਖ਼ਬਰ ਡੀ. ਏ. ਵੀ. ਸਪੋਰਟਸ ਸਸ਼ਕਤੀਕਰਨ ਡੀਏਵੀਅਨਜ਼ ਕਲੱਸਟਰ ਪੱਧਰੀ ਟੂਰਨਾਮੈਂਟ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।