15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਮਾਨ ਸਰਕਾਰ ਨੇ ਪੰਜ ਗਾਰੰਟੀਆਂ ਪੂਰੀਆਂ ਕਰਕੇ ਆਪਣਾ ਵਾਅਦਾ ਪੂਰਾ ਕੀਤਾ-ਸੰਗੋਵਾਲ

ਅਜੀਤ ਡੈਸਕ 26-06-2026
ਲਾਡੋਵਾਲ, 25 ਜੂਨ (ਬਲਬੀਰ ਸਿੰਘ ਰਾਣਾ)-ਪੰਜਾਬ ਦੇ ਸਭ ਤੋਂ ਵੱਧ ਇਮਾਨਦਾਰ ਮੁੱਖ ਮੰਤਰੀ ਭਗਵੰਤ ਮਾਨ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਦੇ ਲੋਕਾਂ ਨੂੰ ਗਰੰਟੀਆਂ ਦੇਣ ਦਾ ਐਲਾਨ ਕੀਤਾ ਸੀ, ਉਨ੍ਹਾਂ ਨੂੰ ਇਕ-ਇਕ ਕਰਕੇ ਪੂਰਾ ਕੀਤਾ । ਉਕਤ ਵਿਚਾਰ ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਕਸਬਾ ਲਾਡੋਵਾਲ ਵਿਖੇ 12 ਲੱਖ ਦੀ ਲਾਗਤ ਨਾਲ ਸ਼ਮਸ਼ਾਨ ਘਾਟ ਵਿਖੇ ਬਣਾਏ ਸ਼ੈੱਡ, ਇੰਟਰਲੋਕ ਟਾਈਲਾਂ ਦਾ ਫ਼ਰਸ਼ ਅਤੇ ਪਿੰਡ ਦੀਆਂ ਦੋ ਗਲੀਆਂ ਬਣਾਉਣ ਦਾ ਉਦਘਾਟਨ ਕਰਦਿਆਂ ਹਾਜ਼ਰੀਨ ਨਾਲ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਵਲੋਂ ਲਾਡੋਵਾਲ ਨੂੰ 92 ਲੱਖ ਰੁਪਏ ਦੀ ਗਰਾਂਟ ਦਿੱਤੀ ਜਾ ਚੁੱਕੀ ਹੈ ਅਤੇ ਵਿਕਾਸ ਕਾਰਜਾਂ ਲਈ ਹੋਰ 10 ਲੱਖ ਦੇਣ ਦਾ ਐਲਾਨ ਵੀ ਕੀਤਾ। ਇਸ ਮੌਕੇ ਮਾਰਕੀਟ ਕਮੇਟੀ ਲੁਧਿਆਣਾ ਦੇ ਚੇਅਰਮੈਨ ਗੁਰਜੀਤ ਸਿੰਘ ਗਿੱਲ ਲਾਦੀਆਂ, ਸਰਪੰਚ ਬੀਰ ਚੰਦ ਕਲਿਆਣ, ਸੁਰਿੰਦਰ ਪਾਲ, ਸੰਦੀਪ ਕੁਮਾਰ, ਬਲਵੀਰ ਕੁਮਾਰ, ਬੰਟੀ, ਸੰਦੀਪ ਸਿੰਘ, ਜੋਤੀ ਰਾਣੀ, ਲੀਲੋ, ਨਿਰਮਲਾ ਦੇਵੀ, ਗੁਰਦੀਪ ਕੌਰ (ਸਾਰੇ ਪੰਚ) ਸਰਪੰਚ ਚਮਕੌਰ ਸਿੰਘ ਗਿੱਲ ਬਾੜੇਵਾਲ, ਪ੍ਰਧਾਨ ਜਮਲਾ ਮਹਿਰਾ, ਆਮ ਆਦਮੀ ਪਾਰਟੀ ਪ੍ਰਧਾਨ ਬੂਟਾ ਰਾਮ, ਮੁਲਖ ਰਾਜ, ਰਮੇਸ਼ ਸਿੰਘ, ਜਤਿੰਦਰ ਸਿੰਘ ਗਰੇਵਾਲ ਪ੍ਰਧਾਨ ਬਾਬਾ ਨੂਨ ਪੀਰ ਕਮੇਟੀ, ਸਵਰਨ ਸਿੰਘ, ਯੋਗਰਾਜ, ਜਗਪਾਲ, ਸੁਖਦੇਵ, ਵਿੱਤੀ ਫਾਰਮ, ਦੀਪਕ ਕੁਮਾਰ, ਮੁਰਲੀ, ਅਜੇ ਕੁਮਾਰ, ਸ਼ਿੰਦਰਪਾਲ, ਹੰਸਰਾਜ ਸਿੰਘ ਤਲਵੰਡੀ, ਅਮਰਦਾਸ ਤਲਵੰਡੀ, ਬਲਾਕ ਪ੍ਰਧਾਨ ਲੱਕੀ ਤਲਵੰਡੀ ਅਤੇ ਅਦਿੱਤਿਆ ਜੈਨ ਆਦਿ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਖਤਰਨਾਕ ਲੁਟੇਰਾ ਗਰੋਹ ਦਾ ਸਰਗਨਾ ਕਾਬੂ ਅਗਲੀ ਖ਼ਬਰ ਬਹੂ ਮੰਜ਼ਿਲਾਂ ਹੌਜ਼ਰੀ ਫ਼ੈਕਟਰੀ ’ਚ ਲੱਗੀ ਭਿਆਨਕ ਅੱਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।