17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਬਹੂ ਮੰਜ਼ਿਲਾਂ ਹੌਜ਼ਰੀ ਫ਼ੈਕਟਰੀ ’ਚ ਲੱਗੀ ਭਿਆਨਕ ਅੱਗ

ਅਜੀਤ ਡੈਸਕ 26-06-2026
ਲੁਧਿਆਣਾ, 25 ਜੂਨ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਦੇ ਕੈਂਸਰ ਹਸਪਤਾਲ ਨੇੜੇ ਸਥਿਤ ਸ਼੍ਰੀਯਾਂਸ਼ ਨਿਟਵਿਅਰ ਫ਼ੈਕਟਰੀ ਵਿਚ ਬੀਤੀ ਬੁੱਧਵਾਰ ਦੇਰ ਰਾਤ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਕੁਝ ਹੀ ਸਮੇਂ ਵਿਚ ਫ਼ੈਕਟਰੀ ਦੇ ਗਰਾਊਂਡ ਫਲੌਰ ਤੋਂ ਉਪਰਲੀਆਂ ਮੰਜ਼ਿਲਾਂ ਤਕ ਲਪਟਾਂ ਪਹੁੰਚ ਗਈਆਂ। ਇਸ ਦੌਰਾਨ ਫ਼ੈਕਟਰੀ ਅੰਦਰ ਪਿਆ ਤਿਆਰ ਹੌਜ਼ਰੀ ਮਾਲ, ਕੱਪੜਾ, ਧਾਗਾ ਅਤੇ ਕੀਮਤੀ ਮਸ਼ੀਨਰੀ ਸੜਕੇ ਸੁਆਹ ਹੋ ਗਏ। ਜਾਣਕਾਰੀ ਅਨੁਸਾਰ, ਅੱਗ ਸਭ ਤੋਂ ਪਹਿਲਾਂ ਫ਼ੈਕਟਰੀ ਦੀ ਹੇਠਲੀ ਮੰਜ਼ਿਲ ਵਿਚ ਲੱਗੀ, ਜਿਸਤੋਂ ਬਾਅਦ ਦੇਖਦੇ ਹੀ ਦੇਖਦੇ ਇਸ ਨੇ ਭਿਆਨਕ ਰੂਪ ਧਾਰਨ ਕਰ ਲਿਆ। ਅੱਗ ਦੀਆਂ ਉਚੀਆਂ ਲਪਟਾਂ ਅਤੇ ਧੂੰਏਂ ਦੇ ਗ਼ੁਬਾਰ ਦੂਰੋਂ ਹੀ ਨਜ਼ਰ ਆ ਰਹੇ ਸਨ। ਜਿਸ ਨਾਲ ਨੇੜਲੇ ਨੇੜਲੇ ਇਲਾਕੇ ਵਿਚ ਹੜਕੰਪ ਮੱਚ ਗਿਆ। ਲੋਕ ਆਪਣੇ ਘਰਾਂ ਅਤੇ ਦੁਕਾਨਾਂ ਤੋਂ ਬਾਹਰ ਬਾਹਰ ਨਿਕਲ ਆਏ। ਅੱਗ ਲੱਗਣ ਵੇਲੇ ਫ਼ੈਕਟਰੀ ਵਿਚ ਕੰਮ ਕਰ ਰਹੇ ਕਰਮਚਾਰੀਆਂ ਵਿਚ ਘਬਰਾਹਟ ਫੈਲ ਗਈ, ਪਰ ਖ਼ੁਸ਼ਕਿਸਮਤੀ ਨਾਲ ਸਾਰੇ ਕਰਮਚਾਰੀਆਂ ਨੂੰ ਸਮੇਂ ਸਿਰ ਸੁਰੱਖਿਅਤ ਤੌਰ ‘ਤੇ ਬਾਹਰ ਕੱਢ ਲਿਆ ਗਿਆ। ਇਸ ਨਾਲ ਵੱਡਾ ਜਾਨੀ ਨੁਕਸਾਨ ਟਲ ਗਿਆ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਬਚਾਅ ਕਾਰਵਾਈ ਵਿਚ ਕੁੱਝ ਮਿੰਟ ਵੀ ਦੇਰੀ ਹੋ ਜਾਂਦੀ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਸੂਚਨਾ ਮਿਲਦੇ ਫਾਇਰ ਬ੍ਰਿਗੇਡ ਅਮਲਾ ਮੌਕੇ ‘ਤੇ ਪੁੱਜਾ ਤੇ ਉਸ ਵਲੋਂ ਕੜੀ ਮਸ਼ੱਕਤ ਤੋ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ। ਫ਼ੈਕਟਰੀ ਵਿਚ ਜਲਨਸ਼ੀਲ ਸਮਗਰੀ ਵੱਧ ਹੋਣ ਕਾਰਨ ਅੱਗ ਬੁਝਾਉਣ ਵਿਚ ਕਾਫ਼ੀ ਮੁਸ਼ਕਿਲਾਂ ਆਈਆਂ। ਮੁੱਢਲੀ ਜਾਂਚ ਵਿਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ। ਅਸਲ ਕਾਰਨਾਂ ਦਾ ਪਤਾ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਲੱਗੇਗਾ। ਪੁਲਿਸ ਮੌਕੇ ਵਲੋਂ ਮੌਕੇ ‘ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ। ਅੱਗ ਕਾਰਨ ਫ਼ੈਕਟਰੀ ਮਾਲਕ ਨੂੰ ਕਰੋੜਾਂ ਰੁਪਏ ਦੇ ਨੁਕਸਾਨ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਪਿਛਲੀ ਖ਼ਬਰ ਮਾਨ ਸਰਕਾਰ ਨੇ ਪੰਜ ਗਾਰੰਟੀਆਂ ਪੂਰੀਆਂ ਕਰਕੇ ਆਪਣਾ ਵਾਅਦਾ ਪੂਰਾ ਕੀਤਾ-ਸੰਗੋਵਾਲ ਅਗਲੀ ਖ਼ਬਰ ਡਾ. ਕੋਟਨਿਸ ਕੇਂਦਰ ਦਾ ਨਸ਼ਾ ਮੁਕਤ ਅਭਿਆਨ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।