15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਖਤਰਨਾਕ ਲੁਟੇਰਾ ਗਰੋਹ ਦਾ ਸਰਗਨਾ ਕਾਬੂ

ਅਜੀਤ ਡੈਸਕ 26-06-2026
ਲੁਧਿਆਣਾ, 25 ਜੂਨ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਖਤਰਨਾਕ ਲੁਟੇਰਾ ਗਰੋਹ ਦੇ ਸਰਗਰਨੇ ਨੂੰ ਕਾਬੂ ਕਰਕੇ ਉਸਦੇ ਕਬਜ਼ੇ ਵਿਚੋਂ ਸੱਤ ਮੋਬਾਈਲ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਏਡੀਸੀਪੀ ਸਮੀਰ ਵਰਮਾ ਨੇ ਦੱਸਿਆ ਕਿ ਪੁਲਿਸ ਵਲੋਂ ਕਾਬੂ ਕੀਤੇ ਗਏ ਕਥਿਤ ਦੋਸ਼ੀ ਦੀ ਸ਼ਨਾਖਤ ਸ਼ਿਵ ਕੁਮਾਰ ਵਾਸੀ ਜਮਾਲਪੁਰ ਵਜੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਉਕਤ ਕਥਿਤ ਦੋਸ਼ੀ ਇੱਕ ਫੈਕਟਰੀ ਵਿਚ ਕਟਰ ਮਾਸਟਰ ਹੈ ਅਤੇ ਇਸ ਨੇ ਆਪਣਾઠ ਵਾਲਾ ਗਰੋਹ ਬਣਾਇਆ ਹੋਇਆ ਹੈ ਜੋ ਕਿ ਲੋਕਾਂ ਪਾਸੋਂ ਮੋਬਾਈਲ ਅਤੇ ਹੋਰ ਸਮਾਨ ਲੁੱਟ ਲੈਂਦੇ ਸਨ। ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਉਕਤ ਕਥਿਤ ਦੋਸ਼ੀ ਰੇਲਵੇ ਸਟੇਸ਼ਨ ਅਤੇ ਆਸ-ਪਾਸ ਦੇ ਇਲਾਕੇ ਵਿਚ ਸਰਗਰਮ ਸੀ ਅਤੇ ਲੁੱਟ ਖੋਹ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਸੀ। ਪੁਲਿਸ ਵਲੋਂ ਉਸ ਨੂੰ ਕਾਬੂ ਕਰ ਲਿਆ ਹੈ, ਉਸ ਦੇ ਕਬਜ਼ੇ ‘ਚੋਂ ਸੱਤ ਮੋਬਾਈਲ ਅਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ ਹੈ। ਕਥਿਤ ਦੋਸ਼ੀ ਖਿਲਾਫ ਪਹਿਲਾਂ ਵੀ ਪੰਜ ਮੁਕਦਮੇ ਦਰਜ ਹਨ। ਪੁਲਿਸ ਉਸ ਪਾਸੋਂ ਹੋਰ ਵੀ ਪੁੱਛ ਪੜਤਾਲ ਕਰ ਰਹੀ ਹੈ।
ਪਿਛਲੀ ਖ਼ਬਰ ਡੰਪ ਸਾਈਟ ’ਤੇ ਕਮਿਸ਼ਨਰ ਵਲੋਂ ਨਿਰੀਖਣ ਅਗਲੀ ਖ਼ਬਰ ਮਾਨ ਸਰਕਾਰ ਨੇ ਪੰਜ ਗਾਰੰਟੀਆਂ ਪੂਰੀਆਂ ਕਰਕੇ ਆਪਣਾ ਵਾਅਦਾ ਪੂਰਾ ਕੀਤਾ-ਸੰਗੋਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।