17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਜ਼ਿਲ੍ਹਾ ਯੂਥ ਕਾਂਗਰਸ ਸ਼ਹਿਰੀ ਦੀਆਂ ਚੋਣਾਂ ’ਚ ਮਨਰਾਜ ਠੁਕਰਾਲ ਸਿਰ ਸਜਿਆ ਜਿੱਤ ਦਾ ਤਾਜ

ਅਜੀਤ ਡੈਸਕ 24-06-2026


ਲੁਧਿਆਣਾ, 23 ਜੂਨ (ਜਤਿੰਦਰ ਭੰਬੀ)-ਪੰਜਾਬ ਭਰ ਵਿਚ ਹੋਈਆਂ ਯੂਥ ਕਾਗਰਸ ਦੀਆਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਜਿਥੇ ਪੰਜਾਬ ਭਰ ਵਿਚ ਜੇਤੂਆਂ ਵਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ, ਉਥੇ ਹੀ ਯੂਥ ਕਾਂਗਰਸ ਸ਼ਹਿਰੀ ਦੀਆਂ ਚੋਣਾਂ ਵਿਚ ਜਿੱਤ ਦਰਜ ਕਰਨ ਵਾਲੇ ਮਨਰਾਜ ਸਿੰਘ ਠੁਕਰਾਲ ਸਿਰ ਜਿੱਤ ਦਾ ਤਾਜ ਸਜਿਆ ਹੈ। ਠੁਕਰਾਲ ਦੀ ਜਿੱਤ ਦੀ ਖੁਸ਼ੀ ਵਿਚ ਉਨ੍ਹਾਂ ਦੇ ਸਮਰਥਕਾਂ ਵਲੋਂ ਭੰਗੜੇ ਪਾ ਕੇ ਅਤੇ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਸਨਅਤੀ ਸ਼ਹਿਰ ‘ਚ ਵੱਡੀ ਲੀਡ ਨਾਲ ਜਿੱਤ ਦਰਜ ਕਰਨ ਵਾਲੇ ਮਨਰਾਜ ਸਿੰਘ ਠੁਕਰਾਲ ਨੇ ਕਿਹਾ ਕਿ ਇਹ ਜਿੱਤ ਪ੍ਰਮਾਤਮਾ ਦੇ ਅਸ਼ੀਰਵਾਦ ਸਦਕਾ ਅਤੇ ਨੌਜਵਾਨ ਸਾਥੀਆ ਦੀ ਦਿਨ ਰਾਤ ਦੀ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਉਹ ਜਿਥੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਹਨ, ਉਥੇ ਹੀ ਉਹ ਉਸ ਪ੍ਰਮਾਤਮਾ ਦਾ ਓਟ ਆਸਰਾ ਲੈਂਦੇ ਹੋਏ ਕਾਂਗਰਸ ਹਾਈ ਕਮਾਂਡ, ਆਪਣੇ ਸਾਥੀਆਂ ਅਤੇ ਨੌਜਵਾਨ ਵੋਟਰਾਂ ਨੂੰ ਇਹ ਵਿਸ਼ਵਾਸ਼ ਦਿਵਾਉਂਦੇ ਹਨ ਕਿ ਉਹ ਨੌਜਵਾਨ ਸਾਥੀਆਂ ਵਲੋਂ ਕੀਤ ਗਏ ਭਰੋਸੇ ਅਤੇ ਦਿੱਤੇ ਗਏ ਪਿਆਰ ਦਾ ਸਦਾ ਰਿਣੀ ਰਹਿਣਗੇ। ਉਨ੍ਹਾਂ ਕਿਹਾ ਕਿ ਉਹ ਕਾਂਗਰਸ ਦੀ ਮਜ਼ਬੂਤੀ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ। ਇਸ ਮੌਕੇ ਹਲਕਾ ਆਤਮ ਨਗਰ ਦੇ ਨਵੇਂ ਜਿੱਤੇ ਪ੍ਰਧਾਨ ਜਸਕਰਨ ਸਿੰਘ ਜੱਸੀ, ਸਿਮਰਜੀਤ ਸਿੰਘ ਰੂਬਲ, ਹਰਜੀਨਵਜੋਤ ਸਿੰਘ, ਜ਼ਿਲ੍ਹਾ ਜਨਰਲ ਸਕੱਤਰ ਲਣਜੀਤ ਸਿੰਘ, ਗੁਰਜੀਤ ਸਿੰਘ ਸਰਾਭਾ, ਅਮਰਦੀਪ ਸਿੰਘ ਆਹਲੂਵਾਲੀਆ, ਗਗਨ ਸ਼ਰਮਾ, ਸੁਮੇਸ ਕੋਛੜ੍ਹ , ਅਸ਼ੋਕ ਪੱਬੀ, ਲਖਵਿੰਦਰ ਸਿੰਘ ਲਾਲੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਨੌਜਵਾਨ ਮੌਜੂਦ ਸਨ।

ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ ਏ. ਡੀ. ਸੀ. ਦੀ ਪੋਸਟ ਨੂੰ ਮਨਜ਼ੂਰੀ ਦੇਣਾ ਐਡ. ਘੁੰਮਣ ਦੀ ਮਿਹਨਤ ਦਾ ਨਤੀਜਾ-ਬਿੰਦੂ ਘੁੰਮਣ ਅਗਲੀ ਖ਼ਬਰ ਨਗਰ ਨਿਗਮ ਚੋਣਾਂ ਲਈ ਭਾਜਪਾ ਵਲੋਂ 32 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।