ਤਲਵਾੜਾ, 23 ਜੂਨ (ਮਹਿਤਾ)-ਪੰਜਾਬ ਸਰਕਾਰ ਤੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਹਲਕਾ ਵਿਧਾਇਕ ਦਸੂਹਾ ਸ. ਕਰਮਵੀਰ ਸਿੰਘ ਘੁੰਮਣ ਦੁਆਰਾ ਰੱਖੀ ਦਸੂਹੇ ਦੇ ਲੋਕਾਂ ਦੀ ਬਹੁਤ ਵੱਡੀ ਮੰਗ ਨੂੰ ਪੂਰਾ ਕੀਤਾ ਗਿਆ ਹੈ। ਅੱਜ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਵਿਚ ਦਸੂਹਾ ਵਿਚ ਏ. ਡੀ. ਸੀ. ਦੀ ਪੋਸਟ ਨੂੰ ਮਨਜ਼ੂਰੀ ਦਿੱਤੀ ਗਈ। ਇਹ ਪ੍ਰਗਟਾਵਾ ਸੀਨੀਅਰ ‘ਆਪ’ ਨੇਤਾ ਹਲਕਾ ਦਸੂਹਾ ਵਰਿੰਦਰਇਕਬਾਲ ਸਿੰਘ ਬਿੰਦੂ ਘੁੰਮਣ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਇਹ ਵਿਧਾਇਕ ਦਸੂਹਾ ਐਡ. ਕਰਮਵੀਰ ਸਿੰਘ ਘੁੰਮਣ ਵਲੋਂ ਕੀਤੀ ਗਈ ਮਿਹਨਤ ਦਾ ਨਤੀਜਾ ਹੈ।
ਪੰਜਾਬ ਸਰਕਾਰ ਵਲੋਂ ਏ. ਡੀ. ਸੀ. ਦੀ ਪੋਸਟ ਨੂੰ ਮਨਜ਼ੂਰੀ ਦੇਣਾ ਐਡ. ਘੁੰਮਣ ਦੀ ਮਿਹਨਤ ਦਾ ਨਤੀਜਾ-ਬਿੰਦੂ ਘੁੰਮਣ
ਅਜੀਤ ਡੈਸਕ
24-06-2026