13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

‘ਖੱਤਰੀ ਅਰੋੜਾ ਵੈੱਲਫੇਅਰ ਬੋਰਡ’, ਪੰਜਾਬ ਦੇ ਚੇਅਰਮੈਨ ਰਜਿੰਦਰ ਬਸੰਤ ਦੀ ਅਗਵਾਈ ਹੇਠ ਬੋਰਡ ਦੀ ਹੋਈ ਮੀਟਿੰਗ ’ਚ ਨਵ ਨਿਯੁਕਤ ਜ਼ਿਲ੍ਹਾ ਚੇਅਰਮੈਨ, ਵਾਈਸ ਚੇਅਰਮੈਨ ਅਤੇ ਸੂਬਾਈ ਮੈਂਬਰਾਂ ਨੂੰ ਕੀਤਾ ਸਨਮਾਨਿਤ

ਅਜੀਤ ਡੈਸਕ 21-06-2026
ਲੁਧਿਆਣਾ, 20 ਜੂਨ (ਡਾ. ਤਰਲੋਚਨ ਸਿੰਘ)-ਪੰਜਾਬ ਖੱਤਰੀ ਅਰੋੜਾ ਵੈਲਫੇਅਰ ਬੋਰਡ ਦੇ ਚੇਅਰਮੈਨ ਰਜਿੰਦਰ ਸਿੰਘ ਬਸੰਤ ਦੀ ਅਗਵਾਈ ਹੇਠ ਬੋਰਡ ਦੀ ਪਹਿਲੀ ਮੀਟਿੰਗ ਬੱਚਤ ਭਵਨ ਵਿਖੇ ਹੋਈ। ਮੀਟਿੰਗ ਵਿਚ ਚੇਅਰਮੈਨ ਰਜਿੰਦਰ ਸਿੰਘ ਬਸੰਤ ਅਤੇ ਬੋਰਡ ਦੇ ਮੈਂਬਰ ਪ੍ਰਣਵ ਧਵਨ ਅੰਮ੍ਰਿਤਸਰ, ਰਾਜੇਂਦਰ ਮੋਹਨ ਪਟਿਆਲਾ, ਰਿੱਕੀ ਮਨੋਚਾ ਜਲੰਧਰ ਨੇ ਪੰਜਾਬ ਸਰਕਾਰ ਵਲੋਂ ਨਵ ਨਿਯੁਕਤ ਕੀਤੇ ਚੇਅਰਮੈਨ, ਵਾਈਸ ਚੇਅਰਮੈਨ ਅਤੇ ਸੂਬਾਈ ਮੈਂਬਰਾਂ ਨੂੰ ਸਿਰਪਾਉ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਬੋਰਡ ਵਲੋਂ ਸ਼ੁਭਕਾਮਨਾਵਾਂ ਭੇਂਟ ਕੀਤੀਆਂ ਗਈਆਂ। ਇਸ ਮੌਕੇ ‘ਤੇ ਵਿਧਾਇਕ ਕੁਲਵੰਤ ਸਿੰਘ ਸਿੱਧੂ, ਅਸ਼ੋਕ ਪਰਾਸ਼ਰ ਪੱਪੀ, ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ, ਜ਼ਿਲ੍ਹਾ ਪ੍ਰਧਾਨ ਤੇ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਜਤਿੰਦਰ ਸਿੰਘ ਖੰਗੂੜਾ, ਸੀਨੀਅਰ ਵਾਈਸ ਚੇਅਰਮੈਨ ਸ਼ਰਨਪਾਲ ਸਿੰਘ ਮੱਕੜ, ਚੇਅਰਮੈਨ ਰਾਜੂ ਕਨੌਜੀਆ, ਚੇਅਰਮੈਨ ਕੇਸ਼ਵ ਵਰਮਾ, ਡਾਇਰੈਕਟਰ ਰਵਿੰਦਰਪਾਲ ਸਿੰਘ ਪਾਲੀ ਅਤੇ ‘ਆਪ’ ਆਗੂ ਰਾਜ ਕੁਮਾਰ ਅਗਰਵਾਲ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਮੌਕੇ ਚੇਅਰਮੈਨ ਰਜਿੰਦਰ ਬਸੰਤ ਨੇ ਆਪਣੇ ਸੰਬੋਧਨ ਵਿਚ ਮੁੱਖ ਮੰਤਰੀ ਭਗਵੰਤ ਮਾਨ, ਮਨੀਸ਼ ਸਿਸੋਦੀਆ ਅਤੇ ਅਰਵਿੰਦ ਕੇਜਰੀਵਾਲ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ, ਜਿਨ੍ਹਾਂ ਨੇ ਉਨ੍ਹਾਂ ਨੂੰ ਇਹ ਅਹਿਮ ਜ਼ਿੰਮੇਵਾਰੀ ਸੌਂਪੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਖੱਤਰੀ ਅਰੋੜਾ ਬਿਰਾਦਰੀ ਦੀ ਗਿਣਤੀ ਬਹੁਤ ਵੱਡੀ ਹੈ ਅਤੇ ਇਹ ਬਿਰਾਦਰੀ ਸੂਬੇ ਦੀ ਤਰੱਕੀ ਵਿਚ ਅਹਿਮ ਯੋਗਦਾਨ ਪਾ ਰਹੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਉਹ ਪੂਰੀ ਬਿਰਾਦਰੀ ਨੂੰ ਨਾਲ ਜੋੜ ਕੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਕੰਮ ਕਰਨਗੇ। ਉਨ੍ਹਾਂ ਪੂਰੇ ਪੰਜਾਬ ਦੇ ਜ਼ਿਲ੍ਹਾ ਚੇਅਰਮੈਨ ਅਤੇ ਜ਼ਿਲ੍ਹਾ ਵਾਈਸ ਚੇਅਰਮੈਨਾਂ ਨੂੰ ਵੀ ਇਸ ਕੰਮ ਵਿਚ ਜੁੱਟ ਜਾਣ ਦਾ ਸੱਦਾ ਦਿੱਤਾ। ਇਸ ਮੌਕੇ ਚੇਅਰਮੈਨ ਰਜਿੰਦਰ ਬਸੰਤ ਨੇ ਪੰਜਾਬ ਸਰਕਾਰ ਵਲੋਂ ਨਵ ਨਿਯੁਕਤ ਕੀਤੇ ਅਹੁਦੇਦਾਰਾਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਵਿਚ ਸੂਬਾ ਮੈਂਬਰ ਭੁਪਿੰਦਰ ਸਿੰਘ ਟੱਕਰ, ਅਰੁਨ ਕੁਮਾਰ ਮਲਹੋਤਰਾ, ਗੁਰਚਰਨ ਸਿੰਘ ਚੰਨ, ਮੋਹਿੰਦਰ ਸਿੰਘ ਪਰੂਥੀ, ਡਾ. ਗੁਰਪ੍ਰੀਤ ਸਿੰਘ ਬੱਬਰ - ਜ਼ਿਲ੍ਹਾ ਚੇਅਰਮੈਨ, ਬਲਵਿੰਦਰ ਕੁਮਾਰ, ਭਾਰਤ ਜੋਤੀ, ਨਵਨੀਤ ਸਿੰਘ, ਮਨੀਸ਼ ਬਜਾਜ, ਗਗਨ ਛਾਬੜਾ, ਵਰਿੰਦਰ ਸਹਿਦੇਵ, ਸਾਹਿਲ ਕਪੂਰ, ਰਾਜ ਕੁਮਾਰ, ਸ੍ਰੀ ਜੈਨ, ਸੰਜੀਵ ਕੁਮਾਰ ਧਵਨ, ਹਰੀਸ਼ ਸਤੀਆਂ, ਵਿਕਾਸ ਕਪੂਰ, ਤਰਸੇਮ ਲਾਲ ਉਪਲ, ਚਿਰਾਗ ਥਾਪਰ, ਜ਼ਿਲ੍ਹਾ ਵਾਈਸ ਚੇਅਰਮੈਨ ਚਰਨਪ੍ਰੀਤ ਸਿੰਘ ਲਾਂਬਾ, ਮਨਦੀਪ ਕੁਮਾਰ ਸੋਨੀ, ਤਰਸੇਮ ਕਾਲੜਾ, ਦੀਪਕ ਸੋਨੀ, ਕਮਲ ਕੁਮਾਰ, ਗੁਰਬਖਸ਼ ਸਿੰਘ �ਬਰਾਏ, ਮੁਨੀਸ਼ ਸੂਦ, ਮਨੋਹਰ ਲਾਲ ਅਰੋੜਾ, ਕੁਲਦੀਪ ਸਿੰਘ, ਜਸਪਾਲ ਸਿੰਘ, ਕੁਲਵੰਤ ਰਾਏ ਕਟਾਰੀਆ, ਮੋਹਿੰਦਰ ਸਿੰਘ ਆਦਿ ਸ਼ਾਮਿਲ ਹਨ।
ਪਿਛਲੀ ਖ਼ਬਰ ਚੈਰੀਟੇਬਲ ਡਿਸਪੈਂਸਰੀ ਅਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਫੇਸ-1 ਦੁੱਗਰੀ ਨੇ ਲਗਾਇਆ ਮੁਫਤ ਮੈਡੀਕਲ ਜਾਂਚ ਕੈਂਪ ਅਗਲੀ ਖ਼ਬਰ ਅੰਤਰਰਾਸ਼ਟਰੀ ਯੋਗ ਦਿਵਸ ’ਤੇ ਵਿਸ਼ੇਸ਼-‘ਕਰੋ ਯੋਗ, ਰਹੋ ਨਿਰੋਗ’

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।