29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਪਵਨ ਹਰਚੰਦਪੁਰੀ ਪ੍ਰਧਾਨ ਤੇ ਡਾ. ਜੋਗਿੰਦਰ ਸਿੰਘ ਨਿਰਾਲਾ ਜਨਰਲ ਸਕੱਤਰ ਬਣੇ

ਲੁਧਿਆਣਾ, 28 ਸਤੰਬਰ (ਡਾ. ਤਰਲੋਚਨ ਸਿੰਘ)- ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ.

ਪੰਜਾਬੀ ਭਵਨ ਵਿਖੇ ਕੇਂਦਰੀ ਪੰਜਾਬੀ ਲੇਖਕ ਸਭਾ ਰਜਿ. (ਸੇਖੋ) ਦੀ ਹੋਈ ਚੋਣ ਸਮੇਂ ਸ਼ਾਇਰ ਅਵਤਾਰਜੀਤ ਵਲੋਂ ਸੰਪਾਦਿਤ ਰਸਾਲਾ ‘ਅੱਖਰ’ ਨੂੰ ਲੋਕ ਅਰਪਣ ਕਰਦੇ ਹੋਏ ਪ੍ਰਧਾਨਗੀ ਮੰਡਲ। ਅਜੀਤ ਤਸਵੀਰ 29-09-2026
ਲੁਧਿਆਣਾ, 28 ਸਤੰਬਰ (ਡਾ. ਤਰਲੋਚਨ ਸਿੰਘ)- ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ. ਦੇ ਨਵੇ ਚੁਣੇ ਗਏ ਜਨਰਲ ਸਕੱਤਰ ਡਾ. ਜੋਗਿੰਦਰ ਸਿੰਘ ਨਿਰਾਲਾ ਨੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਸਭਾ ਦਾ ਜਨਰਲ ਇਜਲਾਸ ਪੰਜਾਬੀ ਭਵਨ, ਲੁਧਿਆਣਾ ਵਿਖੇ ਹੋਇਆ ਜਿਸ ਦੀ ਪ੍ਰਧਾਨਗੀ ਪ੍ਰੋ. ਪ੍ਰੇਮ ਤਿਵਾੜੀ, ਓਮ ਪ੍ਰਕਾਸ਼ ਗਾਸੋ, ਡਾ. ਸੁਖਦੇਵ ਸਿੰਘ ਸਿਰਸਾ, ਡਾ. ਸਵਰਾਜ ਸਿੰਘ, ਪ੍ਰੋ. ਗੁਰਭਜਨ ਗਿੱਲ, ਡਾ.. ਸਰਬਜੀਤ ਸਿੰਘ, ਦਰਸ਼ਨ ਬੁੱਟਰ ਅਤੇ ਪਵਨ ਹਰਚੰਦਪੁਰੀ ਨੇ ਕੀਤੀ। ਇਸ ਮੌਕੇ ਜਨਰਲ ਸਕੱਤਰ ਪ੍ਰੋ. ਸੰਧੂ ਵਰਿਆਣਵੀ ਨੇ ਕੰਮਾਂ ਦੀ ਰਿਪੋਰਟ ਪੇਸ਼ ਕੀਤੀ । ਉਪਰੰਤ ਸ਼ਾਇਰ ਅਵਤਾਰਜੀਤ ਵਲੋਂ ਸੰਪਾਦਤ ਰਸਾਲਾ ‘ਅੱਖਰ’ ਪ੍ਰਧਾਨਗੀ ਮੰਡਲ ਵਲੋਂ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਸਾਹਿਤ ਨਾਲ ਸਬੰਧਿਤ ਰਸਾਲਿਆਂ ਦੇ ਸੰਪਾਦਕਾਂ, ਲੋਕ ਗਾਇਕਾਂ, ਨਾਟ ਮੰਡਲੀਆਂ, ਕਵੀਸ਼ਰੀ ਜਥਿਆਂ, ਲੋਕ ਸੰਗੀਤ ਮੰਡਲੀਆਂ, ਢਾਡੀ ਜੱਥਿਆਂ ਦਾ ਦੋਸ਼ਾਲਾ ਅਤੇ ਮਾਣ ਪੱਤਰ ਦੇ ਕੇ ਸਨਮਾਨ ਕੀਤਾ ਗਿਆ। ਜਗਦੀਸ਼ ਰਾਏ ਕੁਲਰੀਆਂ ਨੂੰ ਭਾਰਤੀ ਸਾਹਿਤ ਅਕਾਦੇਮੀ ਵਲੋਂ ਅਨੁਵਾਦ ਪੁਰਸਕਾਰ ਮਿਲਣ ਤੇ ਡਾ. ਸੁਖਵਿੰਦਰ ਰਿਸ਼ੀ ਨੂੰ ਨਿਰਦੇਸ਼ਕ ਯੁਵਕ ਸੇਵਾਵਾਂ ਪੰਜਾਬਯੂਨੀਵਰਸਿਟੀ ਬਣਨ ’ਤੇ, ਬਾਜ਼ ਸਿੰਘ ਮਹਿਲੀਆਂ ਨੂੰ ਸੂਬਾ ਪੱਧਰ ’ਤੇ ਸਨਮਾਨ ਮਿਲਣ ’ਤੇ ਸਨਮਾਨਿਤ ਕੀਤਾ ਗਿਆ। ਡਾ. ਸੋਮਪਾਲ ਹੀਰਾ, ਡਾ. ਕੰਵਲ ਢਿੱਲੋਂ, ਮੋਹੀ ਅਮਰਜੀਤ ਨੂੰ ਨਾਟਕ ਖੇਤਰ ਵਿਚ ਸ਼ਲਾਘਾਯੋਗ ਕਾਰਜ ਕਰਨ ਹਿਤ ਅਤੇ ਸ਼੍ਰੋਮਣੀ ਲੋਕ ਗਾਇਕ ਪਾਲੀ ਦੇਤਵਾਲੀਆ ਨੂੰ ਸਾਫ਼ ਸੁਥਰੀ ਗਾਇਕੀ ਲਈ ਸਨਮਾਨਤ ਕੀਤਾ ਗਿਆ। ਇਸ ਮੌਕੇ ਅਗਲੇ ਤਿੰਨ ਸਾ ਲ ਲਈ ਪਵਨ ਹਰਚੰਦਪੁਰੀ ਦੁਬਾਰਾ ਪ੍ਰਧਾਨ, ਡਾ. ਜੋਗਿੰਦਰ ਸਿੰਘ ਨਿਰਲਾ ਜਨਰਲ ਸਕੱਤਰ, ਪ੍ਰੋ. ਸੰਧੂ ਵਰਿਆਣਵੀ, ਡਾ. ਗੁਰਚਰਨ ਕੌਰ ਕੋਚਰ ਅਤੇ ਇਕਬਾਲ ਘਾਰੂ ਸੀਨੀਅਰ ਮੀਤ ਪ੍ਰਧਾਨ, ਡਾ. ਭਗਵੰਤ ਸਿੰਘ, ਭੂਪਿੰਦਰ ਸੰਧੂ,ਡਾ. ਸੁਰਜੀਤ ਬਰਾੜ, ਜਗਦੀਸ਼ ਰਾਣਾ, ਲਖਵਿੰਦਰ ਬਾਜਵਾ, ਡਾ. ਸੁਦਰਸ਼ਨ ਗਾਸੋ, ਡਾ. ਗੁਰਚਰਨ ਸਿੰਘ ਨੂਰਪੁਰ, ਸੁਰਿੰਦਰ ਪਾਲ ਕੌਰ ਰਸੀਆ, ਡਾ. ਦਰਸ਼ਨ ਸਿੰਘ ਆਸ਼ਟ, ਡਾ. ਮੇਘਾ ਸਿੰਘ ਅਤੇ ਜਗਰਾਜ ਧੌਲਾ ਮੀਤ ਪ੍ਰਧਾਨ, ਕੇ. ਸਾਧੂ ਸਿੰਘ, ਡਾ. ਨਾਇਬ ਸਿੰਘ ਮੰਡੇਰ, ਸਰਬਜੀਤ ਸਿੰਘ ਢੁੱਡੀਕੇ, ਲਾਲ ਮਿਸਤਰੀ, ਦਰਸ਼ਨ ਸਿੰਘ ਪ੍ਰੀਤੀਮਾਨ, ਡਾ. ਵੀਰਪਾਲ ਕੌਰ ਕਮਲ, ਡਾ. ਦਵਿੰਦਰ ਬੀਬੀਪੁਰ, ਡਾ. ਗੁਰਵਿੰਦਰ ਅਮਨ, ਭੂਪਿੰਦਰ ਪੰਨੀਵਾਲੀਆ, ਅਮਰੀਕ ਸਿੰਘ ਤਲਵੰਡੀ ਅਤੇ ਜਤਿੰਦਰ ਸਿੰਘ ਬਰਾੜ, ਡਾ. ਅਮਨ ਦੀਪ ਸਿੰਘ ਟੱਲੇਵਾਲੀਆ, ਸੁਖਦੇਵ ਔਲਖ, ਕਰਮ ਸਿੰਘ ਜ਼ਖ਼ਮੀ, ਜਸਬੀਰ ਕੌਰ ਰਾਏਕੋਟੀ, ਚੰਨ ਪਟਿਆਲਵੀ, ਸੁਰਿੰਦਰ ਸ਼ਰਮਾ ਨਾਗਰਾ,ਬਲਵਿੰਦਰ ਸਿੰਘ ਸੋਢੀ, ਡਾ. ਕੰਵਲ ਭੱਲਾ, ਤਰਲੋਚਨ ਨੀਰ, ਰਤਨ ਸਿੰਘ ਪੱਡਾ, ਨਕਾਸ਼ ਚਿੱਤੇਵਾਣੀ ਅਤੇ ਜਸਵਿੰਦਰ ਸਿੰਘ ਜੱਸੀ ਸੰਯੁਕਤ ਸਕੱਤਰ ਚੁਣੇ ਗਏ। ਚੋਣ ਪ੍ਰਕ੍ਰਿਆ ਪ੍ਰੋ. ਰਵਿੰਦਰ ਸਿੰਘ ਭੱਠਲ ਅਤੇ ਡਾ. ਗੁਰਇਕਬਾਲ ਸਿੰਘ ਵਲੋਂ ਕੀਤੀ ਗਈ। ਇਜਲਾਸ ਦੇ ਅਖ਼ੀਰ ਵਿਚ ਸਭਾ ਦੇ ਪ੍ਰਧਾਨ ਸ੍ਰੀ ਪਵਨ ਹਰਚੰਦਪੁਰੀ ਨੇ ਧੰਨਵਾਦੀ ਸ਼ਬਦ ਕਹੇ।
ਪਿਛਲੀ ਖ਼ਬਰ 7 ਮਹੀਨੇ ਪਹਿਲਾਂ ਵਿਆਹੇ ਨੌਜਵਾਨ ਨੇ ਸਹੁਰੇ ਘਰ ਜ਼ਹਿਰੀਲਾ ਪਦਾਰਥ ਨਿਗਲ ਕੇ ਕੀਤੀ ਖ਼ੁਦਕੁਸ਼ੀ ਅਗਲੀ ਖ਼ਬਰ ਦਿੱਲੀ ਦੇ ਮੰਤਰੀ ਤੋਂ ਅਸਤੀਫ਼ਾ ਮੰਗਣ ਵਾਲੇ ਕੇਜਰੀਵਾਲ , ਬੀਬੀ ਛੀਨਾ ਦਾ ਥੱਪੜ ਕਿਉਂ ਭੁੱਲੇ - ਹੈਪੀ ਗਿੱਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।