02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਲੈਕਚਰਾਰ ਅੰਜੂ ਸੋਨੀ ਦੀ ਸੇਵਾ ਮੁਕਤੀ 'ਤੇ ਵਿਦਾਇਗੀ ਸਮਾਗਮ <br/>

ਅਜੀਤ ਡੈਸਕ 24-05-2026
ਲੁਧਿਆਣਾ, 23 ਮਈ (ਭੁਪਿੰਦਰ ਸਿੰਘ ਬੈਂਸ)-ਜਵਾਹਰ ਲਾਲ ਨਹਿਰੂ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੇ ਲੈਕਚਰਾਰ ਡਾ. ਅੰਜੂ ਸੋਨੀ ਦੀ ਸੇਵਾ ਮੁਕਤੀ 'ਤੇ ਵਿਦਾਇਗੀ ਅਤੇ ਸਨਮਾਨ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸਕੂਲ ਪਿ੍ੰਸੀਪਲ ਸੋਨਿਕਾ ਜੈਨ ਨੇ ਡਾ. ਅੰਜੂ ਸੋਨੀ ਦੀਆਂ ਸਿੱਖਿਆ ਖੇਤਰ ਵਿਚ ਯੋਗਦਾਨ, ਬੱਚਿਆਂ ਪ੍ਰਤੀ ਸਮਰਪਣ ਭਾਵਨਾ, ਸਕੂਲ ਇੰਚਾਰਜ ਵਜੋਂ ਜ਼ਿੰਮੇਵਾਰੀ ਸਮੇਂ ਕੰਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਸੱੁਖੀ ਅਤੇ ਖੁਸ਼ਹਾਲ ਸੇਵਾ ਮੁਕਤ ਜੀਵਨ ਦੀ ਕਾਮਨਾ ਕੀਤੀ | ਇਸ ਮੌਕੇ ਗੁਰਚਰਨ ਸਿੰਘ ਬਰਾੜਾ ਸਾਬਕਾ ਪਿ੍ੰਸੀਪਲ ਸਰਕਾਰੀ ਕਾਲਜ ਨੇ ਵੀ ਡਾ. ਅੰਜੂ ਸੋਨੀ ਦੀ ਸ਼ਖ਼ਸੀਅਤ ਬਾਰੇ ਚਾਨਣਾ ਪਾਉਂਦਿਆਂ ਸੇਵਾ ਮੁਕਤੀ ਤੋਂ ਬਾਅਦ ਵੀ ਸਮਾਜ ਸੇਵਾ ਜਾਰੀ ਰੱਖਣ ਲਈ ਕਿਹਾ | ਸਕੂਲ ਸਟਾਫ਼ ਵਲੋਂ ਡਾ. ਅੰਜੂ ਸੋਨੀ ਦੇ ਪਤੀ ਡਾ. ਰਵਿੰਦਰ ਸੋਨੀ ਅਤੇ ਪੂਰੇ ਪਰਿਵਾਰ ਦਾ ਸਨਮਾਨ ਕੀਤਾ ਗਿਆ |

ਪਿਛਲੀ ਖ਼ਬਰ ਸਟੱਡੀ ਸਰਕਲ ਵਲੋਂ ਸਾਂਝ ਅਤੇ ਸੇਵਾ-ਖੇਤਰੀ ਗੁਰਦੁਆਰਾ ਕਮੇਟੀਆਂ ਦੀ ਵਿਸ਼ੇਸ਼ ਇਕੱਤਰਤ <br/> ਅਗਲੀ ਖ਼ਬਰ ਜੁਗਾੜੂ ਵਾਹਨ ਸੜਕਾਂ 'ਤੇ ਟ੍ਰੈਫਿਕ ਪੁਲਿਸ ਦੀ ਨੱਕ ਹੇਠ ਓਵਰਲੋਡ ਸਾਮਾਨ ਲੱਦ ਕੇ ਸ਼ਰ੍ਹੇਆਮ ਘੁੰਮ ਰਹੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।