02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਜੁਗਾੜੂ ਵਾਹਨ ਸੜਕਾਂ 'ਤੇ ਟ੍ਰੈਫਿਕ ਪੁਲਿਸ ਦੀ ਨੱਕ ਹੇਠ ਓਵਰਲੋਡ ਸਾਮਾਨ ਲੱਦ ਕੇ ਸ਼ਰ੍ਹੇਆਮ ਘੁੰਮ ਰਹੇ <br/>

ਅਜੀਤ ਡੈਸਕ 24-05-2026
ਇਆਲੀ/ਥਰੀਕੇ, 23 ਮਈ (ਮਨਜੀਤ ਸਿੰਘ ਦੁੱਗਰੀ)-ਦਿਨ-ਬ ਦਿਨ ਸ਼ਹਿਰ ਅਤੇ ਨਾਲ ਲੱਗਦੇ ਇਲਾਕਿਆਂ ਅੰਦਰ ਜੁਗਾੜੂ ਵਾਹਨਾਂ ਦਾ ਰੁਝਾਨ ਵੱਧ ਰਿਹਾ ਹੈ | ਪੁਰਾਣੇ ਮੋਟਰਸਾਈਕਲ ਜਾਂ ਸਕੂਟਰੀ ਤੋਂ ਤਿਆਰ ਕੀਤਾ ਇਹ ਵਾਹਨ ਬਿਨਾਂ ਕਿਸੇ ਪਰਮਿਟ, ਰੋਡ ਟੈਕਸ, ਫਿਟਨੈੱਸ ਸਰਟੀਫਿਕੇਟ ਦੇ ਵਪਾਰਕ ਮਾਲ ਵਾਹਕ ਵਜੋਂ ਵਰਤਿਆ ਜਾਂਦਾ ਹੈ, ਜਿਸ ਨਾਲ ਸੜਕੀ ਹਾਦਸਿਆਂ 'ਚ ਤਾਂ ਵਾਧਾ ਹੋ ਹੀ ਰਿਹਾ ਹੈ, ਨਾਲ ਕਿਸੇ ਮਾਪਦੰਡ ਤੋਂ ਬਿਨਾਂ ਅਤੇ ਸਰਕਾਰੀ ਇਜਾਜ਼ਤ ਤੋਂ ਵੱਡੀ ਤਾਦਾਦ ਵਿਚ ਬਣ ਰਹੇ ਇਨ੍ਹਾਂ ਖ਼ਤਰਨਾਕ ਵਾਹਨਾਂ ਨਾਲ ਸਰਕਾਰੀ ਮਾਲੀਏ ਨੂੰ ਵੱਡਾ ਚੂਨਾ ਲੱਗ ਰਿਹਾ ਹੇ | ਇਨ੍ਹਾਂ ਵਾਹਨਾਂ ਦੀ ਰਜਿਸਟਰੇਸ਼ਨ ਨਾ ਹੋਣ ਕਰਕੇ ਹਾਦਸੇ ਹੋਣ ਤੋਂ ਬਾਅਦ ਇਨ੍ਹਾਂ ਦੇ ਮਾਲਕਾਂ ਨੂੰ ਟਰੇਸ ਕਰਨਾ ਨਾ ਮੁਮਕਿਨ ਹੁੰਦਾ ਹੈ | ਇਸ ਦੀ ਵੱਧ ਰਹੀ ਵਰਤੋਂ ਕਾਰਨ ਟੈਕਸ ਅਦਾ ਕਰਨ ਵਾਲੇ ਲਾਇਸੰਸਸ਼ੁਦਾ ਆਟੋ, ਛੋਟੇ ਟੈਂਪੂ ਆਪੇ੍ਰਟਰਾਂ ਨੂੰ ਵੀ ਵੱਡਾ ਨੁਕਸਾਨ ਝੱਲਣਾ ਪੈਂਦਾ ਹੈ, ਜਿਸ ਨਾਲ ਉਨ੍ਹਾਂ ਦੀ ਆਰਥਿਕਤਾ 'ਤੇ ਵੱਡੀ ਸੱਟ ਵੱਜਦੀ ਹੈ ਅਤੇ ਉਹ ਆਪਣੇ ਲੋਨ 'ਤੇ ਲਏ ਵਾਹਣਾ ਦੀਆਂ ਕਿਸ਼ਤਾਂ ਦੇਣ ਤੋਂ ਵੀ ਅਸਮਰਥ ਹੋ ਰਹੇ ਹਨ | ਜਦ ਕਿ ਗੈਰ-ਕਾਨੂੰਨੀ, ਅਸੁਰੱਖਿਅਤ, ਪ੍ਰਦੂਸ਼ਣ ਫੈਲਾਉਣ ਅਤੇ ਹਰ ਸਾਲ ਹਜ਼ਾਰਾਂ ਸੜਕੀ ਹਾਦਸਿਆਂ ਕਾਰਨ ਜੁਗਾੜੂ ਮੋਟਰਸਾਈਕਲ ਰੇਹੜਿਆਂ ਨੂੰ ਸੁਪਰੀਮ ਕੋਰਟ ਨੇ 2014 ਵਿਚ ''ਮੂਵਿੰਗ ਕਾਫਿਨU ਤੱਕ ਕਿਹਾ ਅਤੇ ਜ਼ਬਤ ਕਰਨ ਦੇ ਆਦੇਸ਼ ਵੀ ਦਿੱਤੇ | ਸੁਪਰੀਮ ਕੋਰਟ ਨੇ 2014 ਵਿਚ ਐਮ.ਸੀ. ਮਹਿਤਾ ਬਨਾਮ ਯੂਨੀਅਨ ਆਫ਼ ਇੰਡੀਆ 'ਚ ਕਿਹਾ ਕਿ ਜਗਾੜੂ ਵਾਹਨ ਗੈਰ-ਕਾਨੂੰਨੀ ਹਨ ਅਤੇ ਸੂਬਿਆਂ ਨੂੰ ਇਨ੍ਹਾਂ ਨੂੰ ਰੋਕਣਾ ਚਾਹੀਦਾ ਹੈ | ਧਾਰਾ 39 ਤਹਿਤ ਹਰੇਕ ਮੋਟਰ ਵਾਹਨ ਨੂੰ ਰਜਿਸਟਰ ਕੀਤਾ ਜਾਣਾ ਜ਼ਰੂਰੀ ਹੈ ਅਤੇ ਮੋਟਰ ਵਾਹਨ ਐਕਟ 1988 ਤਹਿਤ ਜੁਗਾੜੂ ਵਾਹਨ ਨੂੰ ਕਿਸੇ ਕਿਸਮ ਦੀ ਮਨਜ਼ੂਰੀ ਨਹੀਂ ਮਿਲਦੀ | ਇਸ ਲਈ ਜੁਗਾੜੂ ਵਾਹਨ ਨੂੰ ਰਜਿਸਟਰ ਨਹੀਂ ਕੀਤਾ ਜਾ ਸਕਦਾ | ਇਸ ਦੇ ਬਾਵਜੂਦ ਟਰੈਫ਼ਿਕ ਪੁਲਿਸ ਵਲੋਂ ਪ੍ਰਸ਼ਾਸਨ ਦੀ ਘੁਰਕੀ ਤੋਂ ਡਰਦਿਆਂ ਪਿਛਲੇ ਦਿਨੀਂ ਕੁੱਝ ਕੁ ਜੁਗਾੜੂ ਵਾਹਨਾਂ ਦੇ ਚਾਲਾਨ ਕੱਟ ਕੇ ਬੁੱਤਾ ਸਾਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਅੱਜ ਵੀ ਇਹ ਜੁਗਾੜੂ ਵਾਹਨ ਸੜਕਾਂ 'ਤੇ ਟ੍ਰੈਫ਼ਿਕ ਪੁਲਿਸ ਦੀ ਨੱਕ ਹੇਠ ਸ਼ਰੇ੍ਹਆਮ ਓਵਰਲੋਡ ਸਾਮਾਨ ਲੱਦ ਕੇ ਦਨ-ਦਨਾਉਂਦੇ ਘੁੰਮ ਰਹੇ ਹਨ |
* ਕੀ ਕਹਿਣਾ ਹੈ ਛੋਟੇ ਟਰਾਂਸਪੋਰਟਰਾਂ ਦਾ-
ਛੋਟਾ ਹਾਥੀ ਚਲਾਉਣ ਦਾ ਕਾਰੋਬਾਰ ਕਰਨ ਵਾਲੇ ਸੁਰਜੀਤ ਸਿੰਘ ਅਤੇ ਮੰਗਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਵਾਹਨ ਖ਼ਰੀਦਣ ਵੇਲੇ ਛੇ ਤੋਂ ਅੱਠ ਲੱਖ ਰੁਪਏ ਖ਼ਰਚਣੇ ਪੈਂਦੇ ਹਨ ਅਤੇ ਇੰਸ਼ੋਰੈਂਸ, ਰੋਡ ਟੈਕਸ, ਪ੍ਰਦੂਸ਼ਣ ਸਰਟੀਫਿਕੇਟਾਂ 'ਤੇ 50,000 ਦੇ ਕਰੀਬ ਸਾਲਾਨਾ ਖਰਚਾ ਕਰਨਾ ਪੈਂਦਾ ਹੈ | ਜਦਕਿ ਜੁਗਾੜੂ ਰੇਹੜੇ 20 ਤੋਂ 30 ਹਜ਼ਾਰ ਤੱਕ ਤਿਆਰ ਹੋ ਜਾਂਦੇ ਹਨ ਅਤੇ ਉਨ੍ਹਾਂ ਦੇ ਬਰਾਬਰ ਹੀ ਮਾਲ ਲੋੜ ਕਰ ਲੈਂਦੇ ਹਨ, ਜਿਸ ਨਾਲ ਉਨ੍ਹਾਂ ਦਾ ਕੰਮ ਸਹੀ ਢੰਗ ਨਾਲ ਨਾ ਚੱਲਣ ਕਰਕੇ ਆਰਥਿਕ ਪੱਖੋਂ ਵੱਡੀ ਮਾਰ ਪੈ ਰਹੀ ਹੈ | ਕਈ ਵਾਰ ਤਾਂ ਕਿਸ਼ਤਾਂ ਮੋੜਨੀਆਂ ਵੀ ਮੁਸ਼ਕਿਲ ਹੋ ਜਾਂਦੀਆਂ ਹਨ | ਇਸੇ ਤਰ੍ਹਾਂ ਆਟੋ ਚਾਲਕ ਬਿੱਲੂ ਨੇ ਦੱਸਿਆ ਕਿ ਸਰਕਾਰ ਨੂੰ ਉਨ੍ਹਾਂ ਵਲੋਂ ਆਪਣੇ ਆਟੋ ਨੂੰ ਸੜਕ 'ਤੇ ਚਲਾਉਣ ਲਈ ਰੋਡ ਟੈਕਸ, ਪ੍ਰਦੂਸ਼ਣ ਸਰਟੀਫਿਕੇਟ ਪਾਸਿੰਗ ਸਮੇਤ ਸਾਰੇ ਸਰਕਾਰੀ ਟੈਕਸ ਜਮ੍ਹਾਂ ਕਰਵਾਉਣ ਦੇ ਬਾਵਜੂਦ ਸਰਕਾਰਾਂ ਉਨ੍ਹਾਂ ਵੱਲ ਧਿਆਨ ਨਹੀਂ ਦੇ ਰਹੀਆਂ |
* ਕੀ ਕਹਿਣਾ ਹੈ ਟ੍ਰੈਫ਼ਿਕ ਵਿਭਾਗ ਦਾ-
ਜਦੋਂ ਇਸ ਬਾਬਤ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਟਰੈਫ਼ਿਕ ਗੁਰਪ੍ਰੀਤ ਕੌਰ ਪੁਰੇਵਾਲ ਪੀ.ਪੀ.ਐਸ. ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਫ਼ੋਨ ਚੁੱਕਣਾ ਮੁਨਾਸਬ ਨਾ ਸਮਝਿਆਂ | ਸਹਾਇਕ ਕਮਿਸ਼ਨਰ ਪੁਲਿਸ ਟਰੈਫ਼ਿਕ-2 ਗੁਰਵਿੰਦਰ ਸਿੰਘ ਪੀ.ਪੀ.ਐਸ. ਦੇ ਰੀਡਰ ਨੇ ਫ਼ੋਨ ਚੁੱਕੀਆਂ ਤੇ ਦੱਸਿਆਂ ਕਿ ਸਾਹਿਬ ਤਾਂ ਮੀਟਿੰਗ ਵਿਚ ਹਨ |

ਪਿਛਲੀ ਖ਼ਬਰ ਲੈਕਚਰਾਰ ਅੰਜੂ ਸੋਨੀ ਦੀ ਸੇਵਾ ਮੁਕਤੀ 'ਤੇ ਵਿਦਾਇਗੀ ਸਮਾਗਮ <br/> ਅਗਲੀ ਖ਼ਬਰ ਪੈਟਰੋਲ ਪੰਪ 'ਤੇ ਗੁੰਡਾਗਰਦੀ ਹਥਿਆਰਬੰਦ ਥਾਰ ਸਵਾਰਾਂ ਵਲੋਂ ਪੈਟਰੋਲ ਪੰਪ ਮੁਲਾਜ਼ਮਾਂ 'ਤੇ ਹਮਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।