02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਸਟੱਡੀ ਸਰਕਲ ਵਲੋਂ ਸਾਂਝ ਅਤੇ ਸੇਵਾ-ਖੇਤਰੀ ਗੁਰਦੁਆਰਾ ਕਮੇਟੀਆਂ ਦੀ ਵਿਸ਼ੇਸ਼ ਇਕੱਤਰਤ <br/>

ਅਜੀਤ ਡੈਸਕ 24-05-2026
ਲੁਧਿਆਣਾ, 23 ਮਈ (ਪਰਮਿੰਦਰ ਸਿੰਘ ਆਹੂਜਾ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਅਦਾਰੇ ਭਾਈ ਕਾਨ੍ਹ ਸਿੰਘ ਇੰਸਟੀਚਿਊਟ ਫ਼ਾਰ ਟਰੇਨਿੰਗ ਵਲੋਂ ਬੀਤੇ ਦਿਨ ਕੇਂਦਰੀ ਦਫ਼ਤਰ ਲੁਧਿਆਣਾ ਵਿਖੇ ਸਾਂਝ ਅਤੇ ਸੇਵਾ-ਖੇਤਰੀ ਗੁਰਦੁਆਰਾ ਕਮੇਟੀਆਂ ਦੀ ਇਕ ਵਿਸ਼ੇਸ਼ ਇਕੱਤਰਤਾ ਕੀਤੀ ਗਈ, ਜਿਸ ਦਾ ਉਦੇਸ਼ ਵੱਖ-ਵੱਖ ਖੇਤਰਾਂ ਵਿਚ ਕੰਮ ਕਰ ਰਹੀਆਂ ਗੁਰਦੁਆਰਾ ਕਮੇਟੀਆਂ ਵਿਚਕਾਰ ਆਪਸੀ ਤਾਲਮੇਲ, ਵਿਚਾਰ-ਵਟਾਂਦਰਾ ਅਤੇ ਸਾਂਝੇ ਕਾਰਜਾਂ ਲਈ ਰਾਹ ਤਿਆਰ ਕਰਨਾ ਸੀ¢ ਇਸ ਮÏਕੇ ਵੱਖ-ਵੱਖ ਗੁਰਦੁਆਰਾ ਕਮੇਟੀਆਂ ਦੇ ਨੁਮਾਇੰਦਿਆਂ ਨੇ ਭਾਗ ਲਿਆ¢ ਇਸ ਇਕੱਤਰਤਾ ਦਾ ਆਰੰਭ ਭਾਈ ਸਮੁੰਦ ਸਿੰਘ ਗੁਰਮਤਿ ਸੰਗੀਤ ਇੰਸਟੀਚਿਊਟ ਵਲੋਂ ਗੁਰਬਾਣੀ ਕੀਰਤਨ ਰਾਹੀਂ ਕੀਤਾ ਗਿਆ¢ ਆਏ ਮਹਿਮਾਨਾਂ ਤਾਂ ਸਵਾਗਤ ਮਨਜੀਤ ਸਿੰਘ ਡਾਇਰੈਕਟਰ ਇੰਸਟੀਚਿਊਟ ਵਲੋਂ ਕੀਤਾ ਗਿਆ¢ ਗੁਰਮੀਤ ਸਿੰਘ ਫਾਊਾਡਰ ਮੈਂਬਰ ਤੇ ਡਾਇਰੈਕਟਰ ਓਵਰਜਿਜ ਨੇ ਇਕੱਤਰਤਾ ਦÏਰਾਨ ਮÏਜੂਦਾ ਸਮੇਂ ਵਿਚ ਗੁਰਦੁਆਰਾ ਪ੍ਰਬੰਧਨ 'ਚ ਸਾਹਮਣੇ ਆ ਰਹੀਆਂ ਖੇਤਰੀ ਚੁਣੌਤੀਆਂ ਅਤੇ ਮੌਕਿਆਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ¢ ਉਨ੍ਹਾਂ ਕਿਹਾ ਕਿ ਗੁਰਦੁਆਰਾ ਕਮੇਟੀਆਂ ਆਪਣੇ ਆਪਣੇ ਖੇਤਰ ਵਿਚ ਪੈਂਦੇ ਵਿੱਦਿਅਕ ਅਦਾਰਿਆਂ ਵਿਚ ਪੰਜਾਬੀ ਦੀ ਪੜ੍ਹਾਈ ਨੂੰ ਯਕੀਨੀ ਬਣਾਉਣ ਲਈ ਤਤਪਰ ਹੋਣ | ਬਿ੍ਜਿੰਦਰਪਾਲ ਸਿੰਘ, ਚੀਫ਼ ਆਰਗੇਨਾਈਜ਼ਰ ਜਸਪਾਲ ਸਿੰਘ ਪਿੰਕੀ, ਜਸਪਾਲ ਸਿੰਘ ਕੋਚ, ਹਰਮਹਇਰ ਸਿੰਘ ਕਥੂਰੀਆ ਨੇ ਆਪਣੇ ਵਿਚਾਰ ਰੱਖੇ¢ ਸਾਰੇ ਹਾਜ਼ਰ ਮੈਂਬਰ ਸਾਹਿਬਾਨ ਦਾ ਧੰਨਵਾਦ ਸੁਰਜੀਤ ਸਿੰਘ ਚੀਫ਼ ਐਡਮਿਨਸਟ੍ਰੇਟਰ ਅਤੇ ਪ੍ਰਧਾਨ ਲੁਧਿਆਣਾ ਜ਼ੋਨ ਨੇ ਕੀਤਾ |

ਪਿਛਲੀ ਖ਼ਬਰ ਬੱਚਿਆਂ ਵਿਚ ਵਧ ਰਹੀ ਮੋਟਾਪੇ ਦੀ ਸਮੱਸਿਆ ਚਿੰਤਾ ਦਾ ਵਿਸ਼ਾ-ਡਾ. ਹਰਪ੍ਰੀਤ ਸਿੰਘ ਜੌਲੀ <br/> ਅਗਲੀ ਖ਼ਬਰ ਲੈਕਚਰਾਰ ਅੰਜੂ ਸੋਨੀ ਦੀ ਸੇਵਾ ਮੁਕਤੀ 'ਤੇ ਵਿਦਾਇਗੀ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।