09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਪੰਜਾਬ ਸਿਹਤ ਵਿਭਾਗ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ <br/>

ਅਜੀਤ ਡੈਸਕ 17-05-2026
ਲੁਧਿਆਣਾ, 16 ਮਈ (ਡਾ. ਤਰਲੋਚਨ ਸਿੰਘ)-ਪੰਜਾਬ ਸਿਹਤ ਵਿਭਾਗ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ, ਲੁਧਿਆਣਾ ਦੀ ਇਕ ਜ਼ਰੂਰੀ ਮੀਟਿੰਗ ਪ੍ਰਧਾਨ ਸਤੀਸ਼ ਕੁਮਾਰ ਸਚਦੇਵਾ ਦੀ ਪ੍ਰਧਾਨਗੀ ਹੇਠ ਪੈਨਸ਼ਨਰ ਭਵਨ ਵਿਖੇ ਹੋਈ | ਮੀਟਿੰਗ 'ਚ ਪੈਨਸ਼ਨਰਾਂ ਦੀਆਂ ਜਾਇਜ਼ ਤੇ ਹੱਕੀ ਮੰਗਾਂ ਸੰਬੰਧੀ ਜੋ ਹਾਈ ਕੋਰਟ ਨੇ ਫ਼ੈਸਲਾ ਦਿੱਤਾ ਹੈ ਕਿ ਮਹਿੰਗਾਈ ਭੱਤਾ ਵਧਾ ਕੇ 58 ਫ਼ੀਸਦੀ ਕੀਤਾ ਜਾਵੇ ਇਹ ਖੈਰਾਤ ਨਹੀਂ | ਸਰਕਾਰ ਨੂੰ ਵੀ ਗੁਆਂਢੀ ਰਾਜਾਂ ਦੀ ਤਰ੍ਹਾਂ 42 ਫ਼ੀਸਦੀ ਤੋਂ ਵਧਾ ਕੇ 58 ਫ਼ੀਸਦੀ ਤੇ 60 ਫ਼ੀਸਦੀ ਤੁਰੰਤ ਕਰਨਾ ਚਾਹੀਦਾ ਹੈ, ਪੈਨਸ਼ਨਰਾਂ ਦੀ ਪੈਨਸ਼ਨ 2.59 ਦੇ ਗੁਣਾਂਕ ਨਾਲ ਫਿਕਸ ਕੀਤੀ ਜਾਵੇ | ਪੇ ਕਮਿਸ਼ਨ ਦਾ ਸਾਰਾ ਬਕਾਇਆ ਯਕਮੁਸ਼ਤ ਅਦਾ ਕੀਤਾ ਜਾਵੇ | ਐਸੋਸੀਏਸ਼ਨ ਨੇ ਕਿਹਾ ਕਿ ਅਗਰ ਪੰਜਾਬ ਸਰਕਾਰ ਨੇ 30 ਜੂਨ ਤੱਕ ਪੈਨਸ਼ਨਰਾਂ ਦੇ ਬਕਾਏ ਖਾਤੇ ਵਿਚ ਜਮ੍ਹਾ ਨਾ ਕਰਵਾਏ ਤਾਂ ਪੈਨਸ਼ਨਰ ਵੱਡਾ ਸੰਘਰਸ਼ ਵਿੱਢਣਗੇ | ਮੀਟਿੰਗ 'ਚ ਸੰਤੋਸ਼ ਭਾਟੀਆ ਸਟੇਟ ਮਾਸ ਮੀਡੀਆ ਅਫ਼ਸਰ, ਅਨੋਖ ਸਿੰਘ, ਬੇਦੀ ਸਾਹਿਬ, ਕਵਿੰਦਰ ਕੁਮਾਰ, ਰਾਜਿੰਦਰ ਭਾਟੀਆ, ਇੰਦਰਜੀਤ ਸਿੰਘ, ਗਿਆਨ ਸਿੰਘ, ਗਿਆਨ ਚੰਦ, ਬਲਜੀਤ ਸ਼ਰਮਾ, ਕੁਲਭੂਸ਼ਨ, ਚਰਨਜੀਵ ਪ੍ਰਕਾਸ਼, ਸੁਖਦੇਵ ਸਿੰਘ, ਜਮੀਲਾ, ਵੀਰਪਾਲ ਕੌਰ, ਬਲਵਿੰਦਰ ਕੌਰ, ਪਰਵੀਨ ਕਾਹਲੋਂ, ਸੁਰਜੀਤ ਕੌਰ, ਹਰਜੀਤ ਕੌਰ, ਸੁਰਿੰਦਰ ਕੌਰ ਬੇਦੀ, ਚਰਨਜੀਤ ਨਰਸਿੰਗ ਸਿਸਟਰ, ਦਰਸ਼ਨਾ ਸ਼ਰਮਾ, ਮੀਨਾ ਕੁਮਾਰੀ, ਤਰਸੇਮ ਕੌਰ, ਪਰਵੀਨ, ਬਲਵੰਤ ਸਿੰਘ, ਰਾਮ ਪ੍ਰਕਾਸ਼ ਆਦਿ ਹਾਜ਼ਰ ਸਨ | ਮੀਟਿੰਗ ਦੇ ਅੰਤ ਵਿਚ ਸਤੀਸ਼ ਸਚਦੇਵਾ ਨੇ ਆਏ ਸਾਰੇ ਪੈਨਸ਼ਨਰ ਸਾਥੀਆਂ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਘੁਮਾਰ ਮੰਡੀ 'ਚ ਨਿਯਮਾਂ ਦੀ ਉਲੰਘਣਾ 'ਤੇ ਨਿਗਮ ਦਾ ਐਕਸ਼ਨ <br/> ਅਗਲੀ ਖ਼ਬਰ ਵਿਧਾਇਕ ਗਰੇਵਾਲ ਵਲੋਂ ਵਾਰਡ 19 ਦੇ ਸੈਕਟਰ 39 ਵਿਖੇ ਪਾਰਕਾਂ ਦੇ ਕੰਮਾਂ ਨੂੰ ਹਰੀ ਝੰਡੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।