08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਅਸੀਂ ਜੈੱਨ-ਜ਼ੀ ਦੀ ਨਬਜ਼ ਨਹੀਂ ਫੜ ਸਕੇ-ਸ਼ਸ਼ੀ ਥਰੂਰ

ਨਵੀਂ ਦਿੱਲੀ, 8 ਅਗਸਤ (ਏਜੰਸੀ)-ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਆਪਣੀ ਹੀ ਪਾਰਟੀ ਦੀ ਮੁਹਿੰਮ ਨੂੰ ਲੈ ਕੇ ਵੱਡਾ ਸਵਾਲ ਉਠਾਇਆ ਹੈ। ਰਾਹੁਲ ਗਾਂਧੀ ਦੇ ‘ਛਾਤਰੋਂ ਕੀ ਗੂੰਜ’ ਮੁਹਿੰਮ ਨੂੰ ਵਿਦਿਆਰਥੀਆਂ ਤੋਂ ਉਚਿਤ ਸਮਰਥਨ ਨਾ ....

ਅਜੀਤ ਡੈਸਕ 09-08-2026

ਨਵੀਂ ਦਿੱਲੀ, 8 ਅਗਸਤ (ਏਜੰਸੀ)-ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਆਪਣੀ ਹੀ ਪਾਰਟੀ ਦੀ ਮੁਹਿੰਮ ਨੂੰ ਲੈ ਕੇ ਵੱਡਾ ਸਵਾਲ ਉਠਾਇਆ ਹੈ। ਰਾਹੁਲ ਗਾਂਧੀ ਦੇ ‘ਛਾਤਰੋਂ ਕੀ ਗੂੰਜ’ ਮੁਹਿੰਮ ਨੂੰ  ਵਿਦਿਆਰਥੀਆਂ ਤੋਂ ਉਚਿਤ ਸਮਰਥਨ ਨਾ ਮਿਲਣ ਦੀ ਗੱਲ ’ਤੇ ਥਰੂਰ ਨੇ ਕਿਹਾ,‘ਕਾਂਗਰਸ ਨੂੰ ਸਵੈਪੜਚੋਲ ਕਰਨੀ ਚਾਹੀਦੀ ਹੈ।’ ਉਨ੍ਹਾਂ ਨੇ ਮੰਨਿਆ ਕਿ ਪਾਰਟੀ ਸ਼ਾਇਦ ਨੌਜਵਾਨਾਂ ਅਤੇ ਖਾਸ ਕਰਕੇ ਜੈੱਨ-ਜ਼ੀ ਦੀ ਨਬਜ਼ ਫੜਨ ’ਚ ਅਸਫਲ ਰਹੀ ਹੈ। ਇਕ ਇੰਟਰਵਿਊ ’ਚ ਜਦੋਂ ਥਰੂਰ ਤੋਂ ਪੁੱਛਿਆ ਗਿਆ ਕਿ ਰਾਹੁਲ ਗਾਂਧੀ ਦੀ ‘ਛਾਤਰੋਂ ਕੀ ਗੂੰਜ’ ਮੁਹਿੰਮ ਨੂੰ ਵਿਦਿਆਰਥੀਆਂ ਤੋਂ ਉਨ੍ਹਾ ਸਮਰਥਨ ਨਹੀਂ ਮਿਲਿਆ, ਜਿੰਨਾ ਜੰਤਰ-ਮੰਤਰ ’ਤੇ ਹੋਏ ਸੀ.ਜੇ.ਪੀ. ਵਿਰੋਧ ਪ੍ਰਦਰਸ਼ਨ ਨੂੰ ਮਿਲਿਆ ਸੀ, ਤਾਂ ਉਨ੍ਹਾਂ ਨੇ ਇਸ ਗੱਲ ’ਤੇ ਸਹਿਮਤੀ ਪ੍ਰਗਟਾਈ। ਥਰੂਰ ਨੇ ਕਿਹਾ, ‘ਸਹੀ ਗੱਲ ਹੈ। ਇਸ ਲਈ ਸਾਨੂੰ ਖੁਦ ਨੂੰ ਪੁੱਛਣਾ ਚਾਹੀਦਾ ਹੈ ਕਿ ਅਸੀਂ ਕੀ ਨਹੀਂ ਕਰ ਸਕੇ।’

ਪਿਛਲੀ ਖ਼ਬਰ ਜੰਤਰ-ਮੰਤਰ ’ਤੇ ਪ੍ਰਦਰਸ਼ਨ ਨੂੰ ਲੈ ਕੇ ਹਾਈ ਕੋਰਟ ਸਖ਼ਤ ਅਗਲੀ ਖ਼ਬਰ ਰਿਜਿਜੂ ਵਲੋਂ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਮਿਲੇ ਸਮਰਥਨ ਦਾ ਸਵਾਗਤ