09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਮੁਰੰਮਤ ਦੇ ਕੰਮ ਕਾਰਨ ਕਿਚਲੂ ਨਗਰ ਦੀ ਸੜਕ 7 ਦਿਨ ਰਹੇਗੀ ਬੰਦ

ਲੁਧਿਆਣਾ, 8 ਅਗਸਤ (ਭੁਪਿੰਦਰ ਸਿੰਘ ਬੈਂਸ)-ਕਿਚਲੂ ਨਗਰ ਵਿਖੇ ਬੀਤੇ ਦਿਨੀਂ ਸੜਕ ਧਸਣ ਕਾਰਨ ਬਣੇ ਵੱਡੇ ਟੋਏ ਤੋਂ ਬਾਅਦ ਨਗਰ ਨਿਗਮ ਵਲੋਂ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਸੜਕ ਦੇ ਹੇਠਾਂ ਪਈ ਸੀਵਰੇਜ ਲਾਈਨ ਅਤੇ ਇਸ ਦੇ ਆਲੇ-ਦੁਆਲੇ ਦੇ ਹਿੱਸੇ ਨੂੰ ਮਜ਼ਬੂਤ ਕਰਨ ਲਈ ਚੱਲ ਰਹੇ ਕੰਮ ਕਾਰਨ ਸਬੰਧਿਤ ਰਸਤਾ 7 ਦਿਨ ਤੱਕ ਬੰਦ ਰੱਖਿਆ ਜਾਵੇਗਾ।

ਅਜੀਤ ਡੈਸਕ 09-08-2026
ਲੁਧਿਆਣਾ, 8 ਅਗਸਤ (ਭੁਪਿੰਦਰ ਸਿੰਘ ਬੈਂਸ)-ਕਿਚਲੂ ਨਗਰ ਵਿਖੇ ਬੀਤੇ ਦਿਨੀਂ ਸੜਕ ਧਸਣ ਕਾਰਨ ਬਣੇ ਵੱਡੇ ਟੋਏ ਤੋਂ ਬਾਅਦ ਨਗਰ ਨਿਗਮ ਵਲੋਂ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਸੜਕ ਦੇ ਹੇਠਾਂ ਪਈ ਸੀਵਰੇਜ ਲਾਈਨ ਅਤੇ ਇਸ ਦੇ ਆਲੇ-ਦੁਆਲੇ ਦੇ ਹਿੱਸੇ ਨੂੰ ਮਜ਼ਬੂਤ ਕਰਨ ਲਈ ਚੱਲ ਰਹੇ ਕੰਮ ਕਾਰਨ ਸਬੰਧਿਤ ਰਸਤਾ 7 ਦਿਨ ਤੱਕ ਬੰਦ ਰੱਖਿਆ ਜਾਵੇਗਾ। ਨਗਰ ਨਿਗਮ ਕਮਿਸ਼ਨਰ ਓਜਸਵੀ ਅਲੰਕਾਰ ਨੇ ਦੱਸਿਆ ਕਿ ਮੁਰੰਮਤ ਦਾ ਕੰਮ ਜਾਰੀ ਹੈ ਅਤੇ ਸੜਕ ਨੂੰ ਮੁੜ ਆਵਾਜਾਈ ਲਈ ਖੋਲ੍ਹਣ ਤੋਂ ਪਹਿਲਾਂ ਹੇਠਲੇ ਹਿੱਸੇ ਨੂੰ ਪੂਰੀ ਤਰ੍ਹਾਂ ਮਜ਼ਬੂਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਇਸ ਦੌਰਾਨ ਮੀਂਹ ਪੈਂਦਾ ਹੈ ਤਾਂ ਕੰਮ ਵਿਚ ਦੇਰੀ ਹੋ ਸਕਦੀ ਹੈ। ਰਸਤਾ ਬੰਦ ਰਹਿਣ ਦਾ ਸਮਾਂ 10 ਦਿਨ ਤੱਕ ਵੀ ਵੱਧ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਸੜਕ ਦੇ ਹੇਠਲੀ ਸੀਵਰੇਜ ਲਾਈਨ ਦੀ ਲੋੜੀਂਦੀ ਮੁਰੰਮਤ ਤੇ ਮਜ਼ਬੂਤੀ ਕੀਤੀ ਜਾਵੇਗੀ। ਇਸ ਤੋਂ ਬਾਅਦ ਧਸੀ ਹੋਈ ਥਾਂ ਨੂੰ ਭਰ ਕੇ ਸੜਕ ਦੀ ਮੁੜ ਉਸਾਰੀ ਕੀਤੀ ਜਾਵੇਗੀ। ਨਗਰ ਨਿਗਮ ਦੀਆਂ ਟੀਮਾਂ ਵਲੋਂ ਮੌਕੇ ’ਤੇ ਕੰਮ ਤੇਜ਼ੀ ਨਾਲ ਨੇਪਰੇ ਚਾੜ੍ਹਨ ਦੇ ਯਤਨ ਕੀਤੇ ਜਾ ਰਹੇ ਹਨ। ਸੜਕ ਧਸਣ ਤੋਂ ਬਾਅਦ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਇਸ ਹਿੱਸੇ ਵਿਚ ਆਵਾਜਾਈ ਪੂਰੀ ਤਰ੍ਹਾਂ ਰੋਕ ਦਿੱਤੀ ਗਈ ਹੈ। ਇਲਾਕਾ ਨਿਵਾਸੀਆਂ ਨੂੰ ਆਉਣ ਜਾਣ ਲਈ ਬਦਲਵੇਂ ਰਸਤਿਆਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਗਈ ਹੈ। ਕਿਚਲੂ ਨਗਰ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਸੜਕ ਦੀ ਮੁੜ ਉਸਾਰੀ ਉਪਰੋਂ ਮਿੱਟੀ ਪਾ ਕੇ ਨਾ ਕੀਤੀ ਜਾਵੇ, ਸਗੋਂ ਹੇਠਲੇ ਢਾਂਚੇ ਨੂੰ ਪੱਕੇ ਤੌਰ ’ਤੇ ਮਜ਼ਬੂਤ ਕੀਤਾ ਜਾਵੇ ਤਾਂ ਜੋ ਭਵਿੱਖ ਵਿਚ ਮੁੜ ਸੜਕ ਧਸਣ ਦੀ ਘਟਨਾ ਨਾ ਵਾਪਰੇ।
ਪਿਛਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਕਾਲਜ ਦੀ ਵਿਦਿਆਰਥਣ ਜਗਪ੍ਰੀਤਨ ਨੇ ਕੀਤਾ ਪਹਿਲਾ ਸਥਾਨ ਪ੍ਰਾਪਤ ਅਗਲੀ ਖ਼ਬਰ ਮਾਂ ਦਾ ਦੁੱਧ ਪਿਲਾਉਣ ਨਾਲ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਦੀ ਹੈ : ਡਾ. ਸ਼ਿਵਾਨੀ ਕੌਰ ਗਰੇਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।