08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਡੀ. ਟੀ. ਐਫ. ਦਾ ਵਫ਼ਦ ਸਹਾਇਕ ਕਮਿਸ਼ਨਰ ਪਾਇਲ ਗੋਇਲ ਨੰੂ ਮਿਲਿਆ <br/>

ਅਜੀਤ ਡੈਸਕ 17-05-2026
ਲੁਧਿਆਣਾ, 16 ਮਈ (ਭੁਪਿੰਦਰ ਸਿੰਘ ਬੈਂਸ)-ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ. ਟੀ. ਐਫ.) ਦਾ ਇਕ ਵਫ਼ਦ ਜਨਰਲ ਸਕੱਤਰ ਰੁਪਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਸਹਾਇਕ ਕਮਿਸ਼ਨਰ ਜਨਰਲ ਪਾਇਲ ਗੋਇਲ ਨੂੰ ਮਿਲਿਆ | ਵਫ਼ਦ ਵਿਚ ਜਸਵਿੰਦਰ ਸਿੰਘ, ਅਮਨਦੀਪ ਵਰਮਾ, ਰਜਿੰਦਰ ਤੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਲੀਲ ਵੀ ਮੌਜੂਦ ਸਨ | ਵਫ਼ਦ ਨੇ ਮੰਗ ਕੀਤੀ ਕਿ ਜਨਗਣਨਾ 2027 ਦੌਰਾਨ ਪਹਿਲਾਂ ਦਿੱਤੀਆਂ ਛੋਟਾਂ ਜਿਵੇਂ ਸੇਵਾਮੁਕਤੀ ਦੇ ਨੇੜੇ ਕਰਮਚਾਰੀ, ਗਰਭਵਤੀ ਮਹਿਲਾਵਾਂ ਤੇ ਪ੍ਰਸੂਤਾ ਛੁੱਟੀ ਵਾਲੇ ਕਰਮਚਾਰੀਆਂ ਨੂੰ ਡਿਊਟੀ ਤੋਂ ਮੁੜ ਛੋਟ ਦਿੱਤੀ ਜਾਵੇ | ਵਫ਼ਦ ਵਲੋਂ ਮੰਗ ਕੀਤੀ ਗਈ ਕਿ ਅਧਿਆਪਕਾਂ ਨੰੂ ਸਕੂਲ ਸਮੇਂ ਤੋਂ ਬਾਅਦ ਹੀ ਸੈਂਸਸ ਡਿਊਟੀ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਤੇ ਨਿਗਮ ਤੇ ਕੌਂਸਲ ਚੋਣਾਂ ਵਿਚ ਅਧਿਆਪਕਾਂ ਦੀ ਡਿਊਟੀ ਘੱਟ ਤੋਂ ਘੱਟ ਲਗਾਈ ਜਾਵੇ | ਉਨ੍ਹਾਂ ਕਿਹਾ ਕਿ ਜੇ ਡਿਊਟੀ ਲਗਾਉਣੀ ਲਾਜ਼ਮੀ ਹੋਵੇ ਤਾਂ ਅਧਿਆਪਕਾਂ ਨੂੰ ਆਪਣੇ ਸਿੱਖਿਆ ਬਲਾਕ ਦੇ ਨੇੜੇ ਹੀ ਤਾਇਨਾਤ ਕੀਤਾ ਜਾਵੇ |

ਪਿਛਲੀ ਖ਼ਬਰ ਵਿਧਾਇਕ ਗਰੇਵਾਲ ਵਲੋਂ ਵਾਰਡ 19 ਦੇ ਸੈਕਟਰ 39 ਵਿਖੇ ਪਾਰਕਾਂ ਦੇ ਕੰਮਾਂ ਨੂੰ ਹਰੀ ਝੰਡੀ <br/> ਅਗਲੀ ਖ਼ਬਰ ਲੱਖਾਂ ਦੀ ਨਕਦੀ ਸਮੇਤ 2 ਨੌਜਵਾਨ ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।