16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਕੈਨਾਲ ਪ੍ਰਾਜੈਕਟ ਨੇ ਉਜਾੜੀਆਂ ਮਹਾਂਨਗਰ ਦੀਆਂ ਸੜਕਾਂ! <br/>

ਸ਼ਹਿਰ ਦੇ ਵੱਖ ਵੱਖ ਵਾਰਡਾਂ 'ਚ ਪਾਣੀ ਤੇ ਸੀਵਰੇਜ ਪਾਈਪ ਪਾਉਣ ਨੰੂ ਲੈ ਕੇ ਸ਼ਹਿਰ ਵਾਸੀ ਕਾਫ਼ੀ ਪ੍ਰੇਸ਼ਾਨ ਹਨ | ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਇਲਾਕਿਆਂ 'ਚ ਉਕਤ ਕੰਮਾਂ ਲਈ ਸੜਕਾਂ ਤੋੜ ਤਾਂ ਦਿੱਤੀਆਂ ਗਈਆਂ ਹਨ, ਪਰ ਉਕਤ ਕੰਮ ਨਹੀਂ ਕੀਤੇ ਜਾ ਰਹੇ ਹਨ, ਜਿਸ ਕਾਰਨ ਉਨ੍ਹਾਂ ਨੰੂ ਆਵਾਜਾਈ ਨੰੂ ਲੈ ਕੇ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | <br/> 09-05-2026
ਲੁਧਿਆਣਾ, 8 ਮਈ (ਭੁਪਿੰਦਰ ਸਿੰਘ ਬੈਂਸ)-ਲੁਧਿਆਣਾ 'ਚ ਚੱਲ ਰਹੇ ਕੈਨਾਲ ਬੇਸਡ ਵਾਟਰ ਸਪਲਾਈ ਪ੍ਰਾਜੈਕਟ ਨੇ ਸ਼ਹਿਰ ਦੀਆਂ ਸੜਕਾਂ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਦੋਵੇਂ ਵਧਾ ਦਿੱਤੀਆਂ ਹਨ | ਵਾਟਰ ਸਪਲਾਈ ਲਾਈਨਾਂ ਵਿਛਾਉਣ ਦੇ ਨਾਂਅ 'ਤੇ ਸ਼ਹਿਰ ਦੇ ਕਈ ਇਲਾਕਿਆਂ 'ਚ ਸੜਕਾਂ ਪੁੱਟੀਆਂ ਜਾ ਰਹੀਆਂ ਹਨ, ਪਰ ਹੈਰਾਨੀ ਦੀ ਗੱਲ ਹੈ ਕਿ ਜਿਨ੍ਹਾਂ ਸੜਕਾਂ 'ਤੇ ਹਾਲ ਹੀ 'ਚ ਕਰੋੜਾਂ ਰੁਪਏ ਖਰਚ ਕਰਕੇ ਨਵਾਂ ਕੰਮ ਕੀਤਾ ਗਿਆ, ਉਨ੍ਹਾਂ ਨੰੂ ਮੁੜ ਤੋੜ ਦਿੱਤਾ ਗਿਆ | ਇਸ ਮਾਮਲੇ ਨੇ ਵਿਭਾਗ ਦੇ ਤਾਲਮੇਲ ਅਤੇ ਕੰਮਕਾਜ 'ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ | ਮਾਮਲਾ ਗਰਮਾਉਣ ਤੋਂ ਬਾਅਦ ਹੁਣ ਡਿਪਟੀ ਕਮਿਸ਼ਨਰ ਨੇ ਨਗਰ ਨਿਗਮ ਕਮਿਸ਼ਨਰ ਤੋਂ ਜਵਾਬ ਤਲਬ ਕਰਦੇ ਹੋਏ ਨੋਟਿਸ ਜਾਰੀ ਕੀਤਾ ਹੈ | ਜਾਣਕਾਰੀ ਮੁਤਾਬਿਕ ਕੈਨਾਲ ਬੇਸਡ ਵਾਟਰ ਸਪਲਾਈ ਪ੍ਰਾਜੈਕਟ ਤਹਿਤ ਨਹਿਰੀ ਪਾਣੀ ਨੰੂ ਸ਼ਹਿਰ ਦੀ ਵਾਟਰ ਸਪਲਾਈ ਨਾਲ ਜੋੜਿਆ ਜਾ ਰਿਹਾ ਹੈ ਤਾਂ ਜੋ ਲੋਕਾਂ ਨੰੂ 24 ਘੰਟੇ ਪਾਣੀ ਦੀ ਸਹੂਲਤ ਦਿੱਤੀ ਜਾ ਸਕੇ | ਇਸ ਲਈ ਸ਼ਹਿਰ ਭਰ ਵਿਚ ਪਾਈਪਲਾਈਨਾਂ ਵਿਛਾਉਣ ਦਾ ਕੰਮ ਚੱਲ ਰਿਹਾ ਹੈ, ਪਰ ਇਸ ਕੰਮ ਲਈ ਜਿੱਥੇ ਵੀ ਸੜਕਾਂ ਪੁੱਟੀਆਂ ਗਈਆਂ ਹਨ, ਉਥੇ ਮੁਰੰਮਤ ਦਾ ਕੰਮ ਜਾਂ ਤਾਂ ਬਹੁਤ ਹੌਲੀ ਚੱਲ ਰਿਹਾ ਹੈ ਜਾਂ ਫਿਰ ਢੰਗ ਨਾਲ ਨਹੀਂ ਕੀਤਾ ਜਾ ਰਿਹਾ ਹੈ | ਟੁੱਟੀਆਂ ਸੜਕਾਂ, ਧੂੜ, ਟੋਇਆਂ ਅਤੇ ਟ੍ਰੈਫਿਕ ਜਾਮ ਕਾਰਨ ਲੋਕਾਂ ਦੀ ਰੋਜ਼ਾਨਾ ਦੀ ਜ਼ਿੰਦਗੀ ਪ੍ਰਭਾਵਿਤ ਹੋ ਰਹੀ ਹੈ | ਸਰਾਭਾ ਨਗਰ, ਮਾਡਲ ਟਾਊਨ, ਦੁੱਗਰੀ, ਘੁਮਾਰ ਮੰਡੀ, ਬਾੜੇਵਾਲ, ਪੱਖੋਵਾਲ ਰੋਡ, ਸ਼ਿਵਪੁਰੀ ਵਰਗੇ ਇਲਾਕਿਆਂ ਵਿਚ ਸੜਕਾਂ ਪੁੱਟਣ ਕਾਰਨ ਹਾਲਾਤ ਬਹੁਤ ਖਰਾਬ ਹੋਏ ਹਨ | ਕਈ ਥਾਵਾਂ 'ਤੇ ਵਾਹਨ ਚਾਲਕਾਂ ਨੰੂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਦਕਿ ਲੋਕਾਂ ਨੇ ਇਹ ਵੀ ਦੋਸ਼ ਲਗਾਏ ਹਨ ਕਿ ਕੰਪਨੀ ਵਲੋਂ ਸੜਕਾਂ ਦੀ ਮੁਰੰਮਤ ਮਿਆਰੀ ਢੰਗ ਨਾਲ ਨਹੀਂ ਕੀਤੀ ਜਾ ਰਹੀ | ਇਸ ਦੌਰਾਨ ਸਭ ਤੋਂ ਵੱਡਾ ਵਿਵਾਦ ਉਨ੍ਹਾਂ ਸੜਕਾਂ ਨੰੂ ਲੈ ਕੇ ਖੜ੍ਹਾ ਹੋਇਆ ਹੈ, ਜੋ ਕੁੱਝ ਸਮਾਂ ਪਹਿਲਾਂ ਹੀ ਨਵੀਆਂ ਬਣੀਆਂ ਸਨ, ਪਰ ਹੁਣ ਵਾਟਰ ਸਪਲਾਈ ਲਾਈਨ ਪਾਉਣ ਲਈ ਮੁੜ ਇਹ ਤੋੜ ਦਿੱਤੀਆਂ ਗਈਆਂ ਹਨ | ਪਹਿਲਾਂ ਵੀ ਸਰਾਭਾ ਨਗਰ ਦੇ ਇਕ ਬਲਾਕ ਵਿਚ ਨਵੀਂ ਸੜਕ ਤੋੜਨ ਦਾ ਮਾਮਲਾ ਸਾਹਮਣੇ ਆਇਆ ਸੀ, ਪਰ ਉਸ ਵੇਲੇ ਕੋਈ ਸਖ਼ਤ ਕਾਰਵਾਈ ਨਹੀਂ ਹੋਈ | ਹੁਣ ਸੱਗੂ ਚੌਕ ਤੋਂ ਹੰਬੜਾਂ ਰੋਡ ਤੱਕ ਬਣ ਰਹੀ ਸੜਕ ਨੰੂ ਲੈ ਕੇ ਵੀ ਵਿਵਾਦ ਖੜ੍ਹਾ ਹੋ ਗਿਆ ਹੈ | ਲਾਇੰਸ ਕਲੱਬ ਅਤੇ ਕਿਚਲੂ ਨਗਰ ਸਾਹਮਣੇ ਇਹ ਸੜਕ ਲੰਬੇ ਇੰਤਜ਼ਾਰ ਤੋਂ ਬਾਅਦ ਬਣਾਈ ਗਈ ਸੀ, ਪਰ ਹੁਣ ਉਸ ਨੰੂ ਨੰੂ ਵੀ ਪੁੱਟਿਆ ਗਿਆ ਹੈ | ਲੋਕਾਂ ਦਾ ਕਹਿਣਾ ਹੈ ਕਿ ਜੇ ਪਹਿਲਾਂ ਤੋਂ ਹੀ ਇਹ ਤੈਅ ਸੀ ਕਿ ਇੱਥੇ ਵਾਟਰ ਸਪਲਾਈ ਲਾਈਨ ਪਾਈ ਜਾਣੀ ਹੈ ਤਾਂ ਫਿਰ ਸੜਕ ਬਣਾਉਣ 'ਤੇ ਸਰਕਾਰੀ ਪੈਸਾ ਕਿਉਂ ਖਰਚਿਆ ਗਿਆ | ਇਸ ਮਾਮਲੇ ਨੇ ਨਗਰ ਨਿਗਮ ਅਤੇ ਸੜਕਾਂ ਬਣਾਉਣ ਵਾਲੇ ਬੀ. ਐਂਡ ਆਰ. ਵਿਭਾਗ ਵਿਚਕਾਰ ਤਾਲਮੇਲ ਦੀ ਘਾਟ ਨੰੂ ਉਜਾਗਰ ਕਰ ਦਿੱਤਾ ਹੈ | ਇਕ ਵਿਭਾਗ ਸੜਕਾਂ ਬਣਾਉਂਦਾ ਹੈ ਤੇ ਦੂਜਾ ਉਨ੍ਹਾਂ ਨੰੂ ਕੁੱਝ ਦਿਨਾਂ ਬਾਅਦ ਤੋੜ ਦਿੰਦਾ ਹੈ | ਮਾਮਲੇ ਦੀ ਗੰਭੀਰਤਾ ਨੰੂ ਦੇਖਦੇ ਹੋਏ ਡਿਪਟੀ ਕਮਿਸ਼ਨਰ ਨੇ ਹੁਣ ਇਸ ਦਾ ਸਖ਼ਤ ਨੋਟਿਸ ਲਿਆ ਹੈ | ਡੀ.ਸੀ. ਨੇ ਸਪੱਸ਼ਟ ਕੀਤਾ ਹੈ ਕਿ ਜਨਤਾ ਦੇ ਪੈਸੇ ਦੀ ਬਰਬਾਦੀ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਲੋਕਾਂ ਨੰੂ ਬੇਵਜ੍ਹਾ ਪਰੇਸ਼ਾਨ ਕਰਨ ਵਾਲੇ ਮਾਮਲਿਆਂ 'ਤੇ ਜਵਾਬਦੇਹੀ ਤੈਅ ਕੀਤੀ ਜਾਵੇਗੀ | ਡੀ.ਸੀ. ਵਲੋਂ ਨਿਗਮ ਕਮਿਸ਼ਨਰ ਨੰੂ ਨੋਟਿਸ ਜਾਰੀ ਕਰਕੇ ਟੁੱਟੀਆਂ ਸੜਕਾਂ ਦੀ ਤੁਰੰਤ ਮੁਰੰਮਤ ਕਰਨ ਅਤੇ ਭਵਿੱਖ ਵਿਚ ਨਵੀਆਂ ਸੜਕਾਂ ਨੰੂ ਦੁਬਾਰਾ ਤੋੜਨ ਵਰਗੀਆਂ ਘਟਨਾਵਾਂ ਰੋਕਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ |

ਪਿਛਲੀ ਖ਼ਬਰ ਲਿਟਲ ਲਰਨਰਜ਼ ਪ੍ਰੀ ਸਕੂਲ ਵਿਖੇ ਮਾਂ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਭਗਵਾਨ ਪਰਸ਼ੂਰਾਮ ਦਾ ਜੀਵਨ ਨਾਰੀ ਸ਼ਕਤੀ ਦੇ ਸਨਮਾਨ ਨੂੰ ਸਮਰਪਿਤ-ਰਜਨੀਸ਼ ਧੀਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।