18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਗੁਰੂ ਨਾਨਕ ਪਬਲਿਕ ਸਕੂਲ ਵਿਖੇ ਜ਼ੋਨਲ ਅਥਲੈਟਿਕ ਮੀਟ ਕਰਵਾਈ <br/>

ਅਜੀਤ ਡੈਸਕ 09-05-2026
ਲੁਧਿਆਣਾ, 8 ਮਈ (ਭੁਪਿੰਦਰ ਸਿੰਘ ਬੈਂਸ)-ਗੁਰੂ ਨਾਨਕ ਪਬਲਿਕ ਸਕੂਲ, ਮਾਡਲ ਟਾਊਨ ਐਕਸਟੈਨਸ਼ਨ ਨੇ ਜ਼ੋਨਲ ਅਥਲੈਟਿਕ ਮੀਟ ਦੀ ਮੇਜ਼ਬਾਨੀ ਕੀਤੀ | ਸਮਾਗਮ ਦੇ ਮੁੱਖ ਮਹਿਮਾਨ ਜਸਬੀਰ ਸਿੰਘ ਰਿਆਤ ਸਨ | ਪਿ੍ੰਸੀਪਲ ਦਰਸ਼ਪ੍ਰੀਤ ਕੌਰ ਨੇ ਸਾਰੇ ਪਤਵੰਤਿਆਂ ਦਾ ਨਿੱਘਾ ਸਵਾਗਤ ਕੀਤਾ | ਸਕੂਲ ਦੇ ਵਿਦਿਆਰਥੀਆਂ ਨੇ ਅੰਡਰ 14 ਅੰਡਰ 17 ਅਤੇ ਅੰਡਰ 19 ਟਰੈਕ ਐਂਡ ਫ਼ੀਲਡ ਈਵੈਂਟਾਂ ਵਿਚ ਸ਼ਾਨਦਾਰ ਊਰਜਾ ਅਤੇ ਦਿ੍ੜ੍ਹਤਾ ਦਾ ਪ੍ਰਦਰਸ਼ਨ ਕੀਤਾ, ਜਿਸ ਵਿਚ 100 ਮੀਟਰ, 200 ਮੀਟਰ, 400 ਮੀਟਰ, ਰਿਲੇਅ ਦੌੜ, ਰੁਕਾਵਟ ਦੌੜ, ਲੰਬੀ ਛਾਲ, ਉਚੀ ਛਾਲ, ਸ਼ਾਟ ਪੁੱਟ, ਡਿਸਕਸ ਥਰੋਅ ਅਤੇ ਜੈਵਲਿਨ ਥਰੋਅ ਸ਼ਾਮਲ ਸਨ | ਸਕੂਲ ਦੇ ਵਿਦਿਆਰਥੀਆਂ ਨੇ 54 ਸੋਨੇ, 33 ਚਾਂਦੀ ਅਤੇ 25 ਕਾਂਸੀ ਦੇ ਤਗਮੇ ਜਿੱਤੇ | ਪਿ੍ੰਸੀਪਲ ਦਰਸ਼ਪ੍ਰੀਤ ਕੌਰ ਨੇ ਵਿਦਿਆਰਥੀਆਂ ਦੀ ਸਹਿਣਸ਼ੀਲਤਾ, ਸਮਰਪਣ ਅਤੇ ਜੋਸ਼ੀਲੇ ਪ੍ਰਦਰਸ਼ਨ ਲਈ ਪ੍ਰਸ਼ੰਸਾ ਕੀਤੀ |

ਪਿਛਲੀ ਖ਼ਬਰ ਅੰਮਿ੍ਤ ਕੀਰਤਨ ਸੇਵਾ ਸੁਸਾਇਟੀ ਵਲੋਂ ਸਾਲਾਨਾ ਗੁਰਮਤਿ ਸਮਾਗਮ <br/> ਅਗਲੀ ਖ਼ਬਰ ਪੱਖੋਵਾਲ ਰੋਡ 'ਤੇ ਚਲਦੇ ਟਰੱਕ 'ਚ ਲੱਗੀ ਭਿਆਨਕ ਅੱਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।