18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਪੱਖੋਵਾਲ ਰੋਡ 'ਤੇ ਚਲਦੇ ਟਰੱਕ 'ਚ ਲੱਗੀ ਭਿਆਨਕ ਅੱਗ <br/>

ਅਜੀਤ ਡੈਸਕ 09-05-2026
ਲੁਧਿਆਣਾ, 8 ਮਈ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਦੇ ਪੱਖੋਵਾਲ ਰੋਡ ਸਥਿਤ ਨਾਰੰਗਵਾਲ ਚੌਕ ਨੇੜੇ ਇਕ ਚੱਲਦਾ ਟਰੱਕ ਅਚਾਨਕ ਅੱਗ ਦੀ ਲਪੇਟ ਵਿਚ ਆ ਗਿਆ | ਜਾਣਕਾਰੀ ਅਨੁਸਾਰ ਟਰੱਕ 'ਚ ਵੱਡੀ ਮਾਤਰਾ ਵਿਚ ਰੂੰ ਲੱਦੀ ਹੋਈ ਸੀ | ਇਸ ਦੌਰਾਨ ਟਰੱਕ ਵਿਚ ਕਥਿਤ ਤੌਰ 'ਤੇ ਤਕਨੀਕੀ ਖਰਾਬੀ ਆਉਣ ਕਾਰਨ ਅਚਾਨਕ ਅੱਗ ਲੱਗ ਗਈ ਅਤੇ ਦੇਖਦੇ ਹੀ ਦੇਖਦੇ ਅੱਗ ਨੇ ਪੂਰੇ ਰੂੰ ਨੰੂ ਆਪਣੀ ਲਪੇਟ ਵਿਚ ਲੈ ਲਿਆ | ਘਟਨਾ ਦੀਆਂ ਵੀਡੀੳਜ਼ ਸੋਸ਼ਲ ਮੀਡੀਆ 'ਤੇ ਵੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ | ਟਰੱਕ ਡਰਾਈਵਰ ਨੇ ਸਮਝਦਾਰੀ ਦਿਖਾਉਂਦੇ ਹੋਏ ਕਰੀਬ 4 ਤੋ 5 ਕਿਲੋਮੀਟਰ ਤੱਕ ਟਰੱਕ ਨੰੂ ਚਲਾਕੇ ਇਕ ਖਾਲੀ ਮੈਦਾਨ 'ਚ ਖੜ੍ਹਾ ਕਰ ਦਿੱਤਾ ਅਤੇ ਖੁੱਦ ਛਲਾਂਗ ਲਗਾਕੇ ਬਾਹਰ ਨਿਕਲ ਆਇਆ, ਜਿਸ ਨਾਲ ਵੱਡਾ ਹਾਦਸਾ ਹੋਣੋ ਟੱਲ ਗਿਆ | ਮੌਕੇ 'ਤੇ ਮੌਜੂਦ ਲੋਕਾਂ ਵਲੋਂ ਤੁਰੰਤ ਫਾਇਰ ਬਿ੍ਗੇਡ ਅਮਲੇ ਨੰੂ ਸੂਚਿਤ ਕੀਤਾ ਗਿਆ | ਜਿਸ ਨੇ ਮੌਕੇ ਤੇ ਪੁੱਜਕੇ ਅੱਗ 'ਤੇ ਕਾਬੂ ਪਾਇਆ | ਪਰ ਅੱਗ ਕਾਰਨ ਟਰੱਕ 'ਚ ਲੱਦੀ ਰੂੰ ਸੜਕੇ ਸੁਆਹ ਹੋ ਗਈ |

ਪਿਛਲੀ ਖ਼ਬਰ ਗੁਰੂ ਨਾਨਕ ਪਬਲਿਕ ਸਕੂਲ ਵਿਖੇ ਜ਼ੋਨਲ ਅਥਲੈਟਿਕ ਮੀਟ ਕਰਵਾਈ <br/> ਅਗਲੀ ਖ਼ਬਰ ਪੰਜਾਬ ਦੇ ਆਰਮੀ ਸਕੂਲਾਂ 'ਚ ਪੰਜਾਬੀ ਨੂੰ ਹਾਸ਼ੀਏ 'ਤੇ ਧੱਕ ਕੇ ਸੰਸਕ੍ਰਿਤ ਲਾਜ਼ਮੀ ਕਰਨਾ ਪੰਜਾਬੀ ਭਾਸ਼ਾ ਕਾਨੂੰਨ 2008...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।