18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਜੇ .ਬੀ.ਆਰ. ਟੈਕਨੋਲੋਜੀਜ਼ ਲਿਮਟਿਡ ਅਤੇ ਲਿਲੋਂਗਵੇ ਸਿਟੀ ਕੌਂਸਲ ਨੇ ਐਮ.ਓ.ਯੂ. ’ਤੇ ਕੀਤੇ ਹਸਤਾਖ਼ਰ

ਲੁਧਿਆਣਾ, 17 ਸਤੰਬਰ (ਜਤਿੰਦਰ ਭੰਬੀ)-ਲੁਧਿਆਣਾ ਦੇ ਟੈਕਸਟਾਈਲ ਸੈਕਟਰ ਵਿਚ ਨਿਵੇਸ਼ ਅਤੇ ਉਦਯੋਗਿਕ ਸਹਿਯੋਗ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਮਾਲਾਵੀ ਦੀ ਲਿਲੋਂਗਵੇ ਸਿਟੀ ਕੌਂਸਲ ਦੇ ਮੇਅਰ ਪੀਟਰ ਐਲੈਕਸ ਬਾਂਡਾ ਦੀ ਅਗਵਾਈ ਹੇਠ ਉਚ ਪੱਧਰੀ ਵਫ਼ਦ ਨੇ ਨਿਰਵਾਣਾ ਕਲੱਬ ਵਿਖੇ ਜੇ. ਬੀ.

ਅਜੀਤ ਡੈਸਕ 18-09-2026
ਲੁਧਿਆਣਾ, 17 ਸਤੰਬਰ (ਜਤਿੰਦਰ ਭੰਬੀ)-ਲੁਧਿਆਣਾ ਦੇ ਟੈਕਸਟਾਈਲ ਸੈਕਟਰ ਵਿਚ ਨਿਵੇਸ਼ ਅਤੇ ਉਦਯੋਗਿਕ ਸਹਿਯੋਗ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਮਾਲਾਵੀ ਦੀ ਲਿਲੋਂਗਵੇ ਸਿਟੀ ਕੌਂਸਲ ਦੇ ਮੇਅਰ ਪੀਟਰ ਐਲੈਕਸ ਬਾਂਡਾ ਦੀ ਅਗਵਾਈ ਹੇਠ ਉਚ ਪੱਧਰੀ ਵਫ਼ਦ ਨੇ ਨਿਰਵਾਣਾ ਕਲੱਬ ਵਿਖੇ ਜੇ.ਬੀ.ਆਰ. ਟੈਕਨੋਲੋਜੀਜ ਲਿਮਟਿਡ ਵਲੋਂ ਕਰਵਾਈ ਇਨਵੈਸਟਰਜ਼ ਮੀਟ ਵਿਚ ਹਿੱਸਾ ਲਿਆ। ਸਮਾਗਮ ਵਿਚ 100 ਤੋਂ ਵੱਧ ਉਦਯੋਗਪਤੀ ਅਤੇ ਉਦਯੋਗਿਕ ਖੇਤਰ ਨਾਲ ਜੁੜੇ ਨੁਮਾਇੰਦੇ ਸ਼ਾਮਿਲ ਹੋਏ। ਇਸ ਦੌਰਾਨ ਮਾਲਾਵੀ ਅਤੇ ਪੰਜਾਬ ਦਰਮਿਆਨ ਨਿਵੇਸ਼, ਤਕਨੀਕੀ ਸਹਿਯੋਗ ਅਤੇ ਉਦਯੋਗਿਕ ਭਾਈਵਾਲੀ ਦੀਆਂ ਸੰਭਾਵਨਾਵਾਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਮਾਲਾਵੀ ਵਿਚ ਪ੍ਰਸਤਾਵਿਤ 10 ਮੈਗਾਵਾਟ ਵੇਸਟ-ਟੂ-ਐਨਰਜੀ ਪ੍ਰਾਜੈਕਟ ਸਬੰਧੀ ਜੇ.ਬੀ.ਆਰ. ਟੈਕਨੋਲੋਜੀਜ ਲਿਮਟਿਡ ਅਤੇ ਲਿਲੋਂਗਵੇ ਸਿਟੀ ਕੌਂਸਲ ਵਿਚਕਾਰ ਐਮ.ਓ.ਯੂ. ’ਤੇ ਹਸਤਾਖ਼ਰ ਵੀ ਕੀਤੇ ਗਏ। ਇਨਵੈਸਟਰਜ਼ ਮੀਟ ਦੌਰਾਨ ਮੀਰ ਹਸੀਮ ਖੋਰ ਗਰੁੱਪ ਦੇ ਮਾਲਕ ਕੇਵਲ ਸੁਰੇਸ਼ ਚੰਦਰ ਠੁਕਰਾਲ ਨੇ ਦੱਸਿਆ ਕਿ ਉਨ੍ਹਾਂ ਦਾ ਗਰੁੱਪ ਹੁਣ ਤੱਕ ਚਾਈਨਾ ਅਤੇ ਬੰਗਾਲ ਤੋਂ ਟੈਕਸਟਾਈਲ ਤੇ ਗਾਰਮੈਂਟਸ ਉਤਪਾਦ ਮੰਗਵਾ ਕੇ ਅਫ਼ਰੀਕੀ ਬਾਜ਼ਾਰਾਂ ਵਿਚ ਭੇਜਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ.ਬੀ.ਆਰ. ਰਿਸਿਲੀਐਂਸ ਟੈਕਸਟਾਈਲ ਪਾਰਕ ਵਲੋਂ ਮੁਹੱਈਆ ਕਰਵਾਈ ਜਾ ਰਹੀ ‘ਪਲੱਗ ਐਂਡ ਪਲੇ’ ਸਹੂਲਤ ਤੋਂ ਪ੍ਰਭਾਵਿਤ ਹੋ ਕੇ ਹੁਣ ਗਰੁੱਪ ਧਨਾਨਸੂ ਸਥਿਤ ਪਾਰਕ ਵਿਚ ਆਪਣੀ ਉਦਯੋਗਿਕ ਇਕਾਈ ਸਥਾਪਤ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਸ ਤਹਿਤ ਗਰੁੱਪ ਖੁਦ ਟੈਕਸਟਾਈਲ ਮੈਨੂੰਫੈਕਚਰਿੰਗ ਅਤੇ ਰੰਗਾਈ ਕਰਕੇ ਤਿਆਰ ਮਾਲ ਸਿੱਧੇ ਅਫ਼ਰੀਕੀ ਬਾਜ਼ਾਰਾਂ ਵਿਚ ਭੇਜੇਗਾ। ਇਸ ਮੌਕੇ ਲੁਧਿਆਣਾ ਦੀ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਉਨ੍ਹਾਂ ਧਨਾਨਸੂ ਵਿਖੇ ਵਿਕਸਤ ਕੀਤੇ ਜਾ ਰਹੇ ਜੇ.ਬੀ.ਆਰ. ਰਿਸਿਲੀਐਂਸ ਟੈਕਸਟਾਈਲ ਪਾਰਕ ਦੀ ਸ਼ਲਾਘਾ ਕੀਤੀ। ਇਨਵੈਸਟਰਜ਼ ਮੀਟ ਦੌਰਾਨ ਜੇ.ਬੀ.ਆਰ. ਦੇ ਟੈਕਨੀਕਲ ਡਾਇਰੈਕਟਰ ਪ੍ਰਦੀਪ ਸਿੰਘ ਵਲੋਂ ਰਿਸਿਲੀਐਂਸ ਟੈਕਸਟਾਈਲ ਪਾਰਕ ਸਬੰਧੀ ਵਿਸਥਾਰਪੂਰਵਕ ਪੇਸ਼ਕਾਰੀ ਦਿੱਤੀ ਗਈ। ਜੇ.ਬੀ.ਆਰ. ਟੈਕਨੋਲੋਜੀਜ ਦੇ ਸੀ.ਐਮ.ਡੀ. ਰਜਿੰਦਰ ਸਿੰਘ ਨੇ ਦੱਸਿਆ ਕਿ ਧਨਾਨਸੂ ਸਥਿਤ ਰਿਸਿਲੀਐਂਸ ਟੈਕਸਟਾਈਲ ਪਾਰਕ ਨੂੰ ‘ਪਲੱਗ ਐਂਡ ਪਲੇ’ ਇੰਡਸਟਰੀਅਲ ਇਕੋ ਸਿਸਟਮ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ। ਇਸ ਵਿਚ ਡਾਇੰਗ, ਫਿਨਿਸ਼ਿੰਗ, ਪ੍ਰਿੰਟਿੰਗ ਅਤੇ ਹੋਰ ਟੈਕਸਟਾਈਲ ਪ੍ਰੋਸੈਸਿੰਗ ਗਤੀਵਿਧੀਆਂ ਲਈ ਇਕੋ ਕੰਪਲੈਕਸ ਵਿਚ ਕਾਮਨ ਸਹੂਲਤਾਂ ਅਤੇ ਲੋੜੀਂਦੀਆਂ ਸੇਵਾਵਾਂ ਉਪਲਬਧ ਕਰਵਾਉਣ ਦੀ ਯੋਜਨਾ ਹੈ। ਉਨ੍ਹਾਂ ਕਿਹਾ ਕਿ ਪ੍ਰਾਜੈਕਟ ਵਿਚ ਭਰੋਸੇਯੋਗ ਯੂਟੀਲਿਟੀਜ਼, ਵਾਤਾਵਰਣ ਪ੍ਰਬੰਧਨ, ਸਰੋਤਾਂ ਦੀ ਕੁਸ਼ਲ ਵਰਤੋਂ ਅਤੇ ਟਿਕਾਊ ਉਦਯੋਗਿਕ ਵਿਕਾਸ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।
ਪਿਛਲੀ ਖ਼ਬਰ ਹੰਬੜਾਂ ’ਚ ਹਰਪ੍ਰੀਤ ਸਿੰਘ ਸਿੰਮਕ ਵਲੋਂ ਸ਼੍ਰੋਮਣੀ ਅਕਾਲੀ ਦਲ (ਬ) ਦੀ ਛਪਾਰ ਕਾਨਫਰੰਸ ਦੀ ਕਾਮਯਾਬੀ ਲਈ ਭਰਵੀਂ ਮੀਟਿੰਗ ਅਗਲੀ ਖ਼ਬਰ ਪੀ . ਏ . ਯੂ . ਇੰਪਲਾਈਜ਼ ਯੂਨੀਅਨ ਵਲੋਂ ਸੁਖਜੀਤ ਪਾਲ ਸਿੰਘ ਦਾ ਨਿੱਘਾ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।