11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਇੰਡੀਅਨ ਮੈਡੀਕਲ ਐਸੋਸੀਏਸ਼ਨ ਵਲੋਂ ''ਮਾਡਰਨ ਟ੍ਰੇਨਡਜ ਇਨ ਕੈਂਸਰ ਕੇਅਰ'' ਵਿਸ਼ੇ 'ਤੇ ਕਰਵਾਇਆ ਸੈਮੀਨਾਰ <br/>

ਅਜੀਤ ਡੈਸਕ 11-04-2026
ਲੁਧਿਆਣਾ, 10 ਅਪ੍ਰੈਲ (ਡਾ. ਤਰਲੋਚਨ ਸਿੰਘ)-ਇੰਡੀਅਨ ਮੈਡੀਕਲ ਐਸੋਸੀਏਸ਼ਨ, ਲੁਧਿਆਣਾ ਵਲੋਂ ਆਈ.ਐਮ.ਏ ਹਾਊਸ, ਭਾਈ ਰਣਧੀਰ ਸਿੰਘ ਨਗਰ, ਲੁਧਿਆਣਾ ਵਿਖੇ ''ਮਾਡਰਨ ਟ੍ਰੇਨਡਜ ਇਨ ਕੈਂਸਰ ਕੇਅਰ'' ਵਿਸ਼ੇ 'ਤੇ ਇਕ ਸੈਮੀਨਾਰ ਕੈਂਸਰ ਸੈਂਟਰਜ਼ ਆਫ ਅਮਰੀਕਾ ਦੇ ਸਹਿਯੋਗ ਨਾਲ ਕਰਵਾਇਆ ਗਿਆ | ਸੈਮੀਨਾਰ ਨੂੰ ਪੰਜਾਬ ਮੈਡੀਕਲ ਕੌਂਸਲ ਵਲੋਂ ਦੋ ਕਰੈਡਿਟ ਘੰਟਿਆਂ ਦੀ ਮਨਜ਼ੂਰੀ ਦਿੱਤੀ ਗਈ | ਇਸ ਮੌਕੇ ਆਈ.ਐਮ.ਏ, ਲੁਧਿਆਣਾ ਦੇ ਸਰਪ੍ਰਸਤ ਡਾ. ਮਨੋਜ ਸੋਬਤੀ ਪੰਜਾਬ ਮੈਡੀਕਲ ਕੌਂਸਲ ਵਲੋਂ ਨਿਰੀਖਕ ਤੇ ਡਾ. ਕਰਮਵੀਰ ਗੋਇਲ ਅਤੇ ਡਾ. ਪਿ੍ਤਪਾਲ ਸਿੰਘ ਪੰਜਾਬ ਮੈਡੀਕਲ ਕੌਂਸਲ ਦੇ ਮੈਂਬਰਾਂ ਵਜੋਂ ਹਾਜ਼ਰ ਸਨ | ਇਸ ਮੌਕੇ ਸੰਬੋਧਨ ਕਰਦਿਆਂ ਡਾ. ਮਨੋਜ ਸੋਬਤੀ ਨੇ ਡਾਕਟਰਾਂ ਨੂੰ ਅਪੀਲ ਕੀਤੀ ਕਿ ਉਹ ਨਿਯਮਤ ਤੌਰ 'ਤੇ ਸੈਮੀਨਾਰਾਂ ਵਿੱਚ ਹਿੱਸਾ ਲੈਂਦੇ ਰਹਿਣ ਤਾਂ ਜੋ ਉਹ ਆਪਣੇ ਖੇਤਰ ਵਿਚ ਨਵੀਨਤਮ ਗਿਆਨ ਅਤੇ ਤਰੱਕੀ ਨਾਲ ਅਪਡੇਟ ਰਹਿਣ | ਇਸ ਮੌਕੇ ਡਾ. ਪਵਨ ਢੀਂਗਰਾ, ਡਾ. ਅਵਤਾਰ ਸਿੰਘ ਖਰੇ, ਡਾ. ਧੀਰਜ ਅਗਰਵਾਲ, ਡਾ. ਦਵਿੰਦਰਜੀਤ ਵਾਲੀਆ, ਡਾ.ਨਰਜੀਤ ਕੌਰ, ਡਾ. ਧੀਰਨ ਬੱਸੀ, ਡਾ. ਪੰਕਜ ਮਿੱਤਲ ਅਤੇ ਡਾ. ਆਸ਼ੀਸ਼ ਓਹਰੀ ਸ਼ਾਮਲ ਸਨ | ਸੈਮੀਨਾਰ ਦਾ ਸੰਚਾਲਨ ਡਾ. ਆਸ਼ੀਸ਼ ਓਹਰੀ ਵੱਲੋਂ ਕੀਤਾ ਗਿਆ | ਸੈਮੀਨਾਰ ਦੌਰਾਨ ਡਾ. ਨਵੀਨ ਕਾਂਡਾ ਵੱਲੋਂ ''ਰੋਲ ਆਫ ਰੇਡੀਓਥੈਰੇਪੀ ਇਨ ਕੈਂਸਰU, ਡਾ. ਅਮਿਤ ਕੇ. ਧੀਮਾਨ ਵਲੋਂ ਇਮੀਊਨੋਥੈਰੇਪੀ ਲੈਂਡਸਕੇਪ ਇਨ ਜੀ.ਆਈ ਕੈਂਸਰਜ਼ ਅਤੇ ਡਾ. ਰਵਿੰਦਰ ਐਸ. ਸਿੱਧੂ ਵੱਲੋਂ ''ਈਵੋਲਵਿੰਗ ਰੋਲ ਆਫ ਪੀਐਸਐਮਏ ਪੈਟ ਸਕੈਨ ਇਨ ਪ੍ਰੋਸਟੈਟਿਕ ਕੈਰਸੀਨੋਮਾ'' ਸਬੰਧੀ ਭਾਸ਼ਣ ਦਿੱਤੇ ਗਏ | ਇਨ੍ਹਾਂ ਸੈਸ਼ਨਾਂ ਦੀ ਅਗਵਾਈ ਸੀਨੀਅਰ ਡਾਕਟਰਾਂ ਵਲੋਂ ਕੀਤੀ ਗਈ | ਇਸ ਮੌਕੇ ਕਈ ਪ੍ਰਸਿੱਧ ਮੈਡੀਕਲ ਵਿਦਵਾਨ ਵੀ ਹਾਜ਼ਰ ਸਨ | ਇਹ ਸੈਮੀਨਾਰ ਡਾਕਟਰਾਂ ਵੱਲੋਂ ਇਸ ਦੀ ਅਕਾਦਮਿਕ ਮਹੱਤਤਾ, ਵਿਹਾਰਕ ਲਾਭ ਅਤੇ ਜਾਣਕਾਰੀ ਭਰਪੂਰ ਚਰਚਾਵਾਂ ਲਈ ਬਹੁਤ ਸਰਾਹਿਆ ਗਿਆ | ਸੈਮੀਨਾਰ ਦੀ ਸਮਾਪਤੀ ਡਾ. ਅਵਤਾਰ ਸਿੰਘ ਖਰੇ ਵੱਲੋਂ ਧੰਨਵਾਦ ਪ੍ਰਸਤਾਵ ਨਾਲ ਹੋਈ | ਇਸ ਮੌਕੇ ਆਈ.ਐਮ.ਏ ਲੁਧਿਆਣਾ ਨੇ ਮੈਡੀਕਲ ਭਾਈਚਾਰੇ ਦੇ ਹਿੱਤ ਅਤੇ ਮਰੀਜ਼ਾਂ ਦੀ ਸੰਭਾਲ ਵਿਚ ਸੁਧਾਰ ਲਈ ਇਸ ਤਰ੍ਹਾਂ ਦੇ ਮਹੱਤਵਪੂਰਨ ਅਕਾਦਮਿਕ ਸੈਮੀਨਾਰ ਲਗਾਤਾਰ ਕਰਵਾਉਣ ਲਈ ਆਪਣੀ ਵਚਨਬੱਧਤਾ ਦੁਹਰਾਈ |

ਪਿਛਲੀ ਖ਼ਬਰ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਰਤਨ ਸਮਾਗਮ <br/> ਅਗਲੀ ਖ਼ਬਰ ਸਵੱਛ ਭਾਰਤ ਮੁਹਿੰਮ ਨੂੰ ਗ੍ਰਹਿਣ ਲਗਾ ਰਹੇ ਹਨ ਨਗਰ ਨਿਗਮ ਦੇ ਅਧਿਕਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।