11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਸਵੱਛ ਭਾਰਤ ਮੁਹਿੰਮ ਨੂੰ ਗ੍ਰਹਿਣ ਲਗਾ ਰਹੇ ਹਨ ਨਗਰ ਨਿਗਮ ਦੇ ਅਧਿਕਾਰੀ <br/>

ਅਜੀਤ ਡੈਸਕ 11-04-2026
ਡਾਬਾ/ਲੁਹਾਰਾ, 10 ਅਪ੍ਰੈਲ (ਕੁਲਵੰਤ ਸਿੰਘ ਸੱਪਲ)-ਨਗਰ ਨਿਗਮ ਦੇ ਵਾਰਡ ਨੰਬਰ 35 ਅਧੀਨ ਆਉਂਦੇ ਇਲਾਕਾ ਬਾਬਾ ਮੁਕੰਦ ਸਿੰਘ ਨਗਰ ਗਲੀ ਨੰਬਰ 8/4 ਦੇ ਵਸਨੀਕ ਨਿਰਮਲ ਸਿੰਘ ਗਾਬੜੀਆ (ਗਾਬੜੀਆ ਗਰੁੱਪ), ਬਲਵਿੰਦਰ ਸਿੰਘ ਵਿਰਦੀ, ਰਵਿੰਦਰ ਸਿੰਘ ਸੋਨੂ, ਕੁਲਵੀਰ ਸਿੰਘ ਮਠਾੜੂ, ਭੁਪਿੰਦਰ ਸਿੰਘ ਬਾਜਵਾ, ਗੁਰਦੀਪ ਸਿੰਘ ਭੋਲਾ ਸਮੇਤ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਨਗਰ ਨਿਗਮ ਕਰਮਚਾਰੀਆਂ ਵਲੋਂ ਸੀਵਰੇਜ ਲਾਈਨ ਦੀ ਸਫ਼ਾਈ ਕਰਨ ਉਪਰੰਤ ਲਾਈਨ ਵਿਚੋਂ ਨਿਕਲੀ ਗੰਦੀ ਅਤੇ ਬਦਬੂਦਾਰ ਗਾਰ ਨਹੀਂ ਚੁੱਕੀ ਜਾਂਦੀ, ਜਿਸ ਕਾਰਨ ਪੂਰੀ ਗਲੀ ਵਿਚ ਗੰਦਗੀ ਫੈਲੀ ਹੋਈ ਹੈ ਅਤੇ ਮਾਹੌਲ ਬਦਬੂਦਾਰ ਬਣਿਆ ਹੋਇਆ ਹੈ | ਇਸ ਸਬੰਧੀ ਮੌਕਾ ਦਿਖਾਉਂਦੇ ਹੋਏ ਨਿਰਮਲ ਸਿੰਘ ਗਾਬੜੀਆ (ਗਾਬੜੀਆ ਗਰੁੱਪ) ਨੇ ਦੱਸਿਆ ਕਿ ਨਗਰ ਨਿਗਮ ਕਰਮਚਾਰੀਆਂ ਵਲੋਂ ਸੀਵਰੇਜ ਲਾਈਨ ਦੀ ਸਫ਼ਾਈ ਕਰਨ ਉਪਰੰਤ ਬਦਬੂਦਾਰ ਅਤੇ ਗੰਦੀ ਗਾਰ ਨੂੰ ਨਹੀਂ ਚੁੱਕਿਆ ਜਾਂਦਾ, ਜਿਸ ਦੇ ਚੱਲਦੇ ਆਉਂਦੇ ਜਾਂਦੇ ਵਾਹਨਾਂ ਨਾਲ ਪੂਰੀ ਗਲੀ ਅਤੇ ਇਲਾਕੇ ਵਿਚ ਖਿੱਲਰ ਜਾਂਦੀ ਹੈ | ਉਨ੍ਹਾਂ ਦੱਸਿਆ ਕਿ ਬਾਬਾ ਮੁਕੰਦ ਸਿੰਘ ਨਗਰ ਇੰਡਸਟਰੀਅਲ ਏਰੀਆ (ਸੀ) ਹੋਣ ਕਾਰਨ ਵੱਡੇ ਪੱਧਰ 'ਤੇ ਇੰਡਸਟਰੀ ਲੱਗੀ ਹੋਈ ਹੈ ਅਤੇ ਭਾਰਤ ਦੇ ਦੂਸਰੇ ਸੂਬਿਆਂ ਤੋਂ ਵਪਾਰੀ ਵਰਗ ਆਉਂਦੇ ਰਹਿੰਦੇ ਹਨ, ਜੋ ਕਿ ਉਕਤ ਫੈਲੀ ਹੋਈ ਗੰਦਗੀ ਤੋਂ ਸੂਬਾ ਪੰਜਾਬ ਦਾ ਕੀ ਪ੍ਰਭਾਵ ਲੈ ਕੇ ਜਾਂਦੇ ਹੋਣਗੇ? ਇਸ ਤੋਂ ਇਲਾਵਾ ਉਕਤ ਗਾਰ ਇਲਾਕੇ ਅੰਦਰ ਕਈ ਭਿਆਨਕ ਜਾਨ ਲੇਵਾ ਬਿਮਾਰੀਆਂ ਨੂੰ ਜਨਮ ਦੇਣ ਦਾ ਕਾਰਨ ਵੀ ਬਣ ਸਕਦੀ ਹੈ, ਜਿਸ ਸਬੰਧੀ ਨਗਰ ਨਿਗਮ ਦੇ ਜੇ.ਈ., ਐਸ.ਡੀ.ਓ, ਐਕਸੀਅਨ ਤੱਕ ਬਾਰ-ਬਾਰ ਬੇਨਤੀ ਕਰਨ 'ਤੇ ਵੀ ਨਿਗਮ ਅਧਿਕਾਰੀਆਂ ਵਲੋਂ ਉਕਤ ਗਾਰ ਨੂੰ ਚੁਕਵਾਇਆ ਨਹੀਂ ਜਾਂਦਾ | ਉਨ੍ਹਾਂ ਦੱਸਿਆ ਕਿ ਇਲਾਕਾ ਜੇ.ਈ. ਅਵਨੀਤ ਸਿੰਘ, ਐਸ.ਡੀ.ਓ. ਜਗਰੂਪ ਸਿੰਘ ਰੰਧਾਵਾ ਨੂੰ ਬਾਰ ਬਾਰ ਕਹਿਣ 'ਤੇ ਵੀ ਗਾਰ ਨਹੀਂ ਚੁਕਵਾਈ ਗਈ | ਇਲਾਕਾ ਨਿਵਾਸੀਆਂ ਨੇ ਨਗਰ ਨਿਗਮ ਦੇ ਮੇਅਰ ਅਤੇ ਕਮਿਸ਼ਨਰ ਤੋਂ ਜ਼ੋਰਦਾਰ ਸ਼ਬਦਾਂ ਵਿਚ ਮੰਗ ਕੀਤੀ ਕਿ ਇਲਾਕੇ ਅੰਦਰ ਕੋਈ ਭਿਆਨਕ ਜਾਣ ਲੇਵਾ ਬਿਮਾਰੀ ਫੈਲਣ ਤੋਂ ਪਹਿਲਾਂ ਸੀਵਰੇਜ ਦੀ ਬਦਬੂਦਾਰ ਗਾਰ ਚੁਕਵਾ ਕੇ ਸਾਡੀ ਸਮੱਸਿਆ ਦਾ ਹੱਲ ਕੀਤਾ ਜਾਵੇ |
ਕੀ ਕਹਿਣਾ ਹੈ ਐਕਸੀਅਨ ਹਰਪ੍ਰੀਤ ਸਿੰਘ ਦਾ
ਉਪਰੋਕਤ ਮਾਮਲੇ ਸਬੰਧੀ ਜਦੋਂ ਐਕਸੀਅਨ ਹਰਪ੍ਰੀਤ ਸਿੰਘ ਨਾਲ ਗੱਲ ਹੋਈ ਤਾਂ ਉਨ੍ਹਾਂ ਕਿਹਾ ਕਿ ਉਕਤ ਮਾਮਲਾ ਮੇਰੇ ਧਿਆਨ ਵਿਚ ਆਉਂਦਿਆਂ ਹੀ ਮੈਂ ਜੇ.ਈ. ਅਵਨੀਤ ਸਿੰਘ ਦੀ ਡਿਊਟੀ ਲਗਾ ਕੇ ਰਿਪੋਰਟ ਕਰਨ ਨੂੰ ਕਿਹਾ ਸੀ | ਜੇਕਰ ਫਿਰ ਵੀ ਕਿਤੇ ਕੋਈ ਕਸਰ ਰਹਿ ਗਈ ਹੈ ਤਾਂ ਉਥੇ ਫ਼ੌਰਨ ਹੀ ਸਾਫ਼ ਸਫ਼ਾਈ ਕਰਵਾ ਦਿੱਤੀ ਜਾਵੇਗੀ |

ਪਿਛਲੀ ਖ਼ਬਰ ਇੰਡੀਅਨ ਮੈਡੀਕਲ ਐਸੋਸੀਏਸ਼ਨ ਵਲੋਂ ''ਮਾਡਰਨ ਟ੍ਰੇਨਡਜ ਇਨ ਕੈਂਸਰ ਕੇਅਰ'' ਵਿਸ਼ੇ 'ਤੇ ਕਰਵਾਇਆ ਸੈਮੀਨਾਰ <br/> ਅਗਲੀ ਖ਼ਬਰ ਸਾਜਿਸ਼ ਤਹਿਤ ਝੂਠੇ ਮਾਮਲੇ ਵਿਚ ਫਸਾਇਆ ਗਿਆ-ਸਰਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।