14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਉੱਤਰੀ ਭਾਰਤ ਦਾ ਪਹਿਲਾ ਡੌਗ ਸੈਂਕਚੁਰੀ ਫ਼ੇਲ੍ਹ <br/>

ਅਜੀਤ ਡੈਸਕ 11-04-2026

ਭੁਪਿੰਦਰ ਸਿੰਘ ਬੈਂਸ
ਲੁਧਿਆਣਾ, 10 ਅਪ੍ਰੈਲ-ਮਹਾਂਨਗਰ ਵਿਚ ਉਤਰੀ ਭਾਰਤ ਦਾ ਪਹਿਲਾ ਡੌਗ ਸੈਂਕਚੁਰੀ ਪਾਇਲਟ ਪੋ੍ਰਜੈਕਟ ਹੈਬੋਵਾਲ ਡੇਅਰੀ ਕੰਪਲੈਕਸ ਵਿਚ ਬਣਾਇਆ ਗਿਆ ਸੀ | ਇਸ ਦਾ ਉਦਘਾਟਨ ਸਥਾਨਕ ਸਰਕਾਰ ਮੰਤਰੀ ਸੰਜੀਵ ਅਰੋੜਾ ਵਲੋਂ ਜਨਵਰੀ 2026 ਵਿਚ ਵੱਡੇ ਦਾਅਵਿਆਂ ਨਾਲ ਕੀਤਾ ਗਿਆ ਸੀ, ਪਰ ਹੁਣ ਸਿਰਫ਼ ਦੋ ਮਹੀਨਿਆਂ ਦੇ ਅੰਦਰ ਹੀ ਇਸ ਪੋ੍ਰਜੈਕਟ ਦੀ ਹਾਲਤ ਬੁਰੀ ਤਰ੍ਹਾਂ ਖਰਾਬ ਹੋ ਚੁੱਕੀ ਹੈ, ਜਿਸ ਨਾਲ ਨਗਰ ਨਿਗਮ ਦੀ ਕਾਰਜਪ੍ਰਣਾਲੀ 'ਤੇ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ | ਜਾਂਚ ਦੌਰਾਨ ਪਤਾ ਲੱਗਿਆ ਕਿ ਸੈਂਕਚੁਰੀ ਵਿਚ ਸਫ਼ਾਈ ਦਾ ਬੁਰਾ ਹਾਲ ਹੈ ਅਤੇ ਹਰ ਪਾਸੇ ਗੰਦਗੀ ਪਈ ਹੋਈ ਹੈ | ਇਮਾਰਤ ਦੀ ਸੰਭਾਲ ਵੀ ਨਾ ਦੇ ਬਰਾਬਰ ਹੈ | ਇਕ ਪਾਸੇ ਛੱਤ ਤੋਂ ਪਾਣੀ ਦੀ ਨਿਕਾਸੀ ਵਾਲੀ ਪਾਈਪ ਟੁੱਟੀ ਹੋਈ ਹੈ, ਜਦਕਿ ਇਕ ਏ.ਸੀ. ਦੇ ਖਰਾਬ ਹੋਣ ਦੇ ਬਾਵਜੂਦ ਉਸ ਦੀ ਮੁਰੰਮਤ ਨਹੀਂ ਕਰਵਾਈ ਗਈ | ਇਸ ਤੋਂ ਇਲਾਵਾ ਕਈ ਖਿੜਕੀਆਂ ਟੁੱਟੀਆਂ ਹੋਇਆ ਹਨ, ਜਿਨ੍ਹਾਂ ਨੰੂ ਅਜੇ ਤੱਕ ਚੁੱਕਿਆ ਵੀ ਨਹੀਂ ਗਿਆ | ਅੰਦਰ ਇਕ ਟੁੱਟਿਆ ਕੂਲਰ ਵੀ ਪਿਆ ਮਿਲਿਆ, ਜੋ ਪ੍ਰਬੰਧਾਂ ਦੀ ਲਾਪਰਵਾਹੀ ਨੰੂ ਦਰਸਾਉਂਦਾ ਹੈ | ਸੈਂਕਚੁਰੀ ਦਾ ਇਕ ਦਰਵਾਜ਼ਾ ਵੀ ਖਰਾਬ ਹਾਲਤ ਵਿਚ ਹੈ, ਪਰ ਉਸ ਦੀ ਮੁਰੰਮਤ ਨਹੀਂ ਕੀਤੀ ਗਈ | ਇਸ ਦੇ ਨਾਲ ਹੀ ਕੁੱਤਿਆਂ ਲਈ ਤਿਆਰ ਕੀਤੀ ਜਾਣ ਵਾਲੀ ਖੁਰਾਕ ਵੀ ਢੰਗ ਨਾਲ ਨਹੀਂ ਬਣਾਈ ਜਾ ਰਹੀ, ਜੋ ਪਸ਼ੂ ਕਲਿਆਣ 'ਤੇ ਸਵਾਲ ਖੜ੍ਹੇ ਕਰਦੀ ਹੈ | ਇਹ ਡੌਗ ਸੈਂਕਚੁਰੀ ਲਗਭਗ 500 ਕੁੱਤਿਆਂ ਦੀ ਸਮਰੱਥਾ ਨਾਲ ਬਣਾਈ ਗਈ ਸੀ, ਪਰ ਮੌਕੇ 'ਤੇ ਸਟਰੀਟ ਡੌਗ ਅਤੇ ਬਿਮਾਰ ਕੁੱਤੇ ਘੱਟ ਨਜ਼ਰ ਆਏ | ਇਸ ਪੋ੍ਰਜੈਕਟ ਨੰੂ ਜਿੱਥੇ ਉਤਰੀ ਭਾਰਤ ਲਈ ਮਾਡਲ ਵਜੋਂ ਪੇਸ਼ ਕੀਤਾ ਗਿਆ ਸੀ, ਉਹੀ ਅੱਜ ਲਾਪਰਵਾਹੀ ਦਾ ਸ਼ਿਕਾਰ ਨਜ਼ਰ ਆ ਰਿਹਾ ਹੈ | ਉਦਘਾਟਨ ਤੋਂ ਬਾਅਦ ਨਿਗਮ ਪ੍ਰਸ਼ਾਸਨ ਵਲੋਂ ਕੋਈ ਵੱਡੀ ਨਿਗਰਾਨੀ ਨਹੀਂ ਕੀਤੀ ਗਈ ਲੱਗਦੀ, ਜਿਸ ਕਾਰਨ ਇਹ ਹਾਲਤ ਬਣੀ ਹੈ | ਕੁਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਉਤਰੀ ਭਾਰਤ ਦਾ ਪਹਿਲਾ ਡੌਗ ਸੈਂਕਚੁਰੀ ਪਾਇਲਟ ਪੋ੍ਰਜੈਕਟ ਕੇਵਲ ਦੋ ਮਹੀਨਿਆਂ ਵਿਚ ਹੀ ਆਪਣੀ ਮਹੱਤਤਾ ਗੁਆ ਬੈਠਾ ਹੈ, ਜਿਹੜਾ ਪੋ੍ਰਜੈਕਟ ਲੋਕਾਂ ਦੀ ਸੁਰੱਖਿਆ ਅਤੇ ਸਟਰੀਟ ਡੌਗ ਸਮੱਸਿਆ ਦਾ ਹੱਲ ਬਣਨਾ ਸੀ , ਉਹ ਅੱਜ ਨਿਗਮ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਵੱਡਾ ਸਵਾਲ ਬਣ ਕੇ ਖੜ੍ਹਾ ਹੈ | 

ਪਿਛਲੀ ਖ਼ਬਰ ਨਗਰ ਨਿਗਮ ਨੇ ਪੀਰੂ ਬੰਦਾ ਮੁਹੱਲੇ ਚ 7 ਗ਼ੈਰ-ਕਾਨੰੂਨੀ ਕਾਲੋਨੀਆਂ ਤੇ 7 ਉਸਾਰੀਆਂ ਢਾਹੀਆਂ <br/> ਅਗਲੀ ਖ਼ਬਰ ਠੇਕੇਦਾਰ ਰਾਜੂ ਵਲੋਂ ਸਕੱਤਰ ਮਾਰਕੀਟ ਕਮੇਟੀ 'ਤੇ ਲਗਾਏ ਰਿਸ਼ਵਤ ਮੰਗਣ ਦੇ ਦੋਸ਼, ਛੱਡਿਆ ਸਬਜ਼ੀ ਮੰਡੀ ਦਾ ਠੇਕਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।