15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਠੇਕੇਦਾਰ ਰਾਜੂ ਵਲੋਂ ਸਕੱਤਰ ਮਾਰਕੀਟ ਕਮੇਟੀ 'ਤੇ ਲਗਾਏ ਰਿਸ਼ਵਤ ਮੰਗਣ ਦੇ ਦੋਸ਼, ਛੱਡਿਆ ਸਬਜ਼ੀ ਮੰਡੀ ਦਾ ਠੇਕਾ <br/>

ਅਜੀਤ ਡੈਸਕ 11-04-2026
ਲੁਧਿਆਣਾ, 10 ਅਪ੍ਰੈਲ (ਜਸਵਿੰਦਰ ਸਿੰਘ)-ਮਾਰਕੀਟ ਕਮੇਟੀ ਦੇ ਠੇਕੇਦਾਰ ਐਲਆਰਵਾਈ ਰਾਜੂ ਵਲੋਂ ਸਕੱਤਰ ਮਾਰਕੀਟ ਕਮੇਟੀ ਹਰਿੰਦਰ ਸਿੰਘ ਗਿੱਲ ਉੱਪਰ 15 ਲੱਖ ਰੁਪਏ ਰਿਸ਼ਵਤ ਮੰਗਣ ਦੇ ਇਲਜ਼ਾਮ ਲਗਾ ਕੇ ਅੱਜ ਰਾਤ 12 ਵਜੇ ਤੋਂ ਸਬਜ਼ੀ ਮੰਡੀ ਦਾ ਠੇਕਾ ਛੱਡ ਦਿੱਤਾ ਗਿਆ ਹੈ | ਇਸ ਦੀ ਸ਼ਿਕਾਇਤ ਸਕੱਤਰ ਪੰਜਾਬ ਮੰਡੀ ਬੋਰਡ, ਸੈਕਟਰੀ ਪੰਜਾਬ ਮੰਡੀ ਬੋਰਡ, ਚੇਅਰਮੈਨ ਮਾਰਕੀਟ ਕਮੇਟੀ, ਡੀਐਮਓ ਪੰਜਾਬ ਮੰਡੀ ਬੋਰਡ, ਵਿਜੀਲੈਂਸ ਬਿਊਰੋ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਵੀ ਕੀਤੀ ਗਈ ਹੈ | ਠੇਕੇਦਾਰ ਰਾਜੂ ਵਲੋਂ ਨਵੀਂ ਸਬਜ਼ੀ ਮੰਡੀ, ਦਾਣਾ ਮੰਡੀ ਦਾ ਠੇਕਾ ਛੱਡਣ ਲਈ ਚੇਅਰਮੈਨ ਮਾਰਕੀਟ ਕਮੇਟੀ ਅਤੇ ਜ਼ਿਲ੍ਹਾ ਮੰਡੀ ਅਫਸਰ ਨੂੰ ਚਿੱਠੀ ਵੀ ਲਿਖੀ ਗਈ ਹੈ | ਠੇਕੇਦਾਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਕੱਤਰ ਮਾਰਕੀਟ ਕਮੇਟੀ ਵਲੋਂ ਅੱਜ ਰਾਤ ਤੋਂ ਹੀ ਆਪਣਾ ਸਟਾਫ ਲਗਾ ਕੇ ਪਾਰਕਿੰਗ ਅਤੇ ਯੂਜ਼ਰ ਚਾਰਜ ਦੀ ਉਗਰਾਹੀ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਇੱਥੇ ਦੇਖਣਾ ਇਹ ਵੀ ਹੋਵੇਗਾ ਕਿ ਮਾਰਕੀਟ ਕਮੇਟੀ ਦੇ ਕਰਮਚਾਰੀਆਂ ਵਲੋਂ ਓਵਰ ਚਾਰਜਿੰਗ ਤਾਂ ਨਹੀਂ ਕੀਤੀ ਜਾਂਦੀ | ਜਿੱਥੇ ਕਿ ਠੇਕੇਦਾਰ ਵਲੋਂ ਪ੍ਰਤੀ ਗੇੜਾ ਰੇਟ ਰੇੜੇ ਦਾ 15 ਰੁਪਏ, ਈ ਰਿਕਸ਼ੇ ਦਾ 20 ਰੁਪਏ ਅਤੇ ਛੋਟੇ ਹਾਥੀ ਅਤੇ ਹਰ ਤਰ੍ਹਾਂ ਦੀ ਜੀਪ ਦਾ 50 ਰੁਪਏ ਪ੍ਰਤੀ ਚੱਕਰ ਹੈ | ਹੁਣ ਯੂਜ਼ਰ ਚਾਰਜ ਦਾ ਠੇਕਾ ਕਿਸ ਨੂੰ ਮਿਲੇਗਾ ਇਹ ਮਾਣਯੋਗ ਉੱਚ ਅਦਾਲਤ ਵਲੋਂ 28 ਅਪ੍ਰੈਲ ਨੂੰ ਦਿੱਤੇ ਜਾਣ ਵਾਲੇ ਫੈਸਲੇ ਤੋਂ ਹੀ ਪਤਾ ਚੱਲੇਗਾ |
ਮੇਰੇ ਉੱਪਰ ਲਗਾਏ ਗਏ ਇਲਜ਼ਾਮ ਝੂਠੇ ਅਤੇ ਬੇਬੁਨਿਆਦ - ਸਕੱਤਰ ਗਿੱਲ
ਸਬਜ਼ੀ ਮੰਡੀ ਦਾਣਾ ਮੰਡੀ ਦੀ ਪਾਰਕਿੰਗ ਅਤੇ ਯੂਜਰ ਚਾਰਜ ਦੇ ਠੇਕੇਦਾਰ ਰਾਜੂ ਵਲੋਂ ਲਗਾਏ ਗਏ ਰਿਸ਼ਵਤ ਮੰਗਣ ਦੇ ਦੋਸ਼ਾਂ ਨੂੰ ਨਕਾਰਦਿਆਂ ਸਕੱਤਰ ਗਿੱਲ ਨੇ ਕਿਹਾ ਕਿ ਇਹ ਇਲਜ਼ਾਮ ਝੂਠੇ ਅਤੇ ਬੇਬੁਨਿਆਦ ਹਨ | ਉਨ੍ਹਾਂ ਕਿਹਾ ਕਿ ਬੀਤੇ ਦਿਨ ਠੇਕੇਦਾਰ ਵਲੋਂ ਰੇਹੜੀ ਫੜੀ ਅਤੇ ਹੋਰਨਾਂ ਕੋਲੋਂ ਓਵਰ ਚਾਰਜਿੰਗ ਵਸੂਲ ਕੀਤੀ ਜਾ ਰਹੀ ਸੀ ਜਿਸ ਨੂੰ ਮੌਕੇ 'ਤੇ ਆ ਕੇ ਜਾਂਚ ਪੜਤਾਲ ਕਰਨ ਤੇ ਸਹੀ ਪਾਇਆ ਗਿਆ | ਡੀਐਨਆਈਟੀ ਦੀ ਸ਼ਰਤ ਤਹਿਤ ਕਾਰਵਾਈ ਕਰਦੇ ਹੋਏ ਠੇਕੇਦਾਰ ਨੂੰ 15 ਲੱਖ 31 ਹਜ਼ਾਰ 215 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ, ਜਿਸ ਕਾਰਨ ਠੇਕੇਦਾਰ ਵਲੋਂ ਮੇਰੇ ਉੱਪਰ ਬੇਬੁਨਿਆਦ ਇਲਜ਼ਾਮ ਲਗਾਏ ਜਾ ਰਹੇ ਹਨ |

ਪਿਛਲੀ ਖ਼ਬਰ ਉੱਤਰੀ ਭਾਰਤ ਦਾ ਪਹਿਲਾ ਡੌਗ ਸੈਂਕਚੁਰੀ ਫ਼ੇਲ੍ਹ <br/> ਅਗਲੀ ਖ਼ਬਰ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਠਵੀਂ ਜਮਾਤ ਦਾ ਨਤੀਜਾ ਐਲਾਨਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।