19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਇਸਾਈ ਭਾਈਚਾਰੇ ਨੇ ਗੁੱਡ ਫਰਾਈਡੇ ਮੌਕੇ ਸਜਾਈ ਸ਼ੋਭਾ ਯਾਤਰਾ <br/>

ਅਜੀਤ ਡੈਸਕ 05-04-2026
ਲੁਧਿਆਣਾ, 4 ਅਪੈ੍ਰਲ (ਪਰਮਿੰਦਰ ਸਿੰਘ ਆਹੂਜਾ)-ਗੁੱਡ ਫਰਾਈਡੇ ਦੇ ਪਵਿੱਤਰ ਦਿਹਾੜੇ ਮੌਕੇ ਕਾਲਵੇਰੀ ਪੈਂਟੀਕੋਸਟਲ ਚਰਚ ਸਲੇਮ ਟਾਬਰੀ ਵਲੋਂ ਇਕ ਯਾਤਰਾ ਕੱਢੀ ਗਈ, ਜੋ ਟੈਂਪਲ ਆਫ਼ ਗੋਡ ਚਰਚ ਤੋਂ ਹੁੰਦੀ ਹੋਈ ਵੱਖ ਵੱਖ ਥਾਵਾਂ ਵੱਲ ਰਵਾਨਾ ਹੋਈ | ਇਸ ਵਿਚ ਕਈ ਇਲਾਕਿਆਂ ਤੋਂ ਭਾਰੀ ਗਿਣਤੀ ਵਿਚ ਮਸੀਹੀ ਭਾਈਚਾਰੇ ਦੇ ਪ੍ਰਤੀਨਿਧਾਂ ਨੇ ਹਿੱਸਾ ਲਿਆ | ਇਸ ਮੌਕੇ ਕਿ੍ਸ਼ਚਿਨ ਯੂਨਾਈਟਿਡ ਫੈਡਰੇਸ਼ਨ ਦੇ ਪ੍ਰਧਾਨ ਐਲਬਰਟ ਦੂਆ ਨੇ ਕਿਹਾ ਕਿ ਸਾਨੂੰ ਭਗਵਾਨ ਯਿਸੂ ਮਸੀਹ ਦੀਆਂ ਸਿੱਖਿਆਵਾਂ 'ਤੇ ਚੱਲ ਕੇ ਆਪਸੀ ਏਕਤਾ ਅਤੇ ਸਦਭਾਵਨਾ ਦੀ ਮਜ਼ਬੂਤੀ ਲਈ ਕੰਮ ਕਰਨਾ ਚਾਹੀਦਾ ਹੈ | ਉਨਾਂ ਕਿਹਾ ਕਿ ਭਗਵਾਨ ਯਿਸੂ ਮਸੀਹ ਨੇ ਅੱਜ ਦੇ ਦਿਨ ਮਨੁੱਖਤਾ ਲਈ ਆਪਣੀ ਜਾਨ ਕੁਰਬਾਨ ਕਰਕੇ ਇਕ ਦੂਜੇ ਦੀ ਮਦਦ ਕਰਨ ਦਾ ਸੁਨੇਹਾ ਦਿੱਤਾ ਸੀ | ਪਾਸਟਰ ਜੋਗਿੰਦਰ ਪੱਪੂ ਇੰਚਾਰਜ ਕਾਲਵੇਰੀ ਪ੍ਰਾਰਥਨਾ ਘਰ ਨੇ ਸੰਗਤ ਨੂੰ ਗੁੱਡ ਫਰਾਈਡੇ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਦੇ ਦਿਨ ਭਗਵਾਨ ਯਿਸੂ ਮਸੀਹ ਨੇ ਮਨੁੱਖਤਾ ਲਈ ਤਸ਼ੱਦਦ ਸਹਿ ਕੇ ਆਪਣੀ ਜਾਨ ਕੁਰਬਾਨ ਕਰ ਦਿੱਤੀ ਅਤੇ ਲੋਕਾਂ ਨੂੰ ਆਪਸੀ ਭਾਈਚਾਰੇ, ਪ੍ਰੇਮ, ਪਿਆਰ ਅਤੇ ਸਦਭਾਵਨਾ ਦਾ ਸੰਦੇਸ਼ ਦਿੱਤਾ ਸੀ | ਇਸ ਮੌਕੇ ਭਗਵਾਨ ਯਿਸੂ ਮਸੀਹ ਸਬੰਧੀ ਝਾਕੀਆਂ ਵੀ ਕੱਢੀਆਂ ਗਈਆਂ ਅਤੇ ਭਜਨ ਵੀ ਪੇਸ਼ ਕੀਤੇ ਗਏ | ਸ਼ੋਭਾ ਯਾਤਰਾ ਦੌਰਾਨ ਬ੍ਰਦਰ ਪਿ੍ੰਸ, ਗੁਰਮੇਲ ਸਿੰਘ ਜੀ.ਕੇ., ਪ੍ਰੇਮ ਮਸੀਹ, ਗੁਰਵਿੰਦਰ ਹੰਸਰਾ, ਪਾਸਟਰ ਪੀਟਰ ਪ੍ਰਕਾਸ਼, ਪਾਸਟਰ ਜੋਹਨ, ਪਾਸਟਰ ਨਿਰਮਲ, ਪਾਸਟਰ ਮਦਨ ਲਾਲ, ਪਾਸਟਰ ਪ੍ਰਗਟ, ਪਾਸਟਰ ਕਸ਼ਮੀਰਾ ਸਿੰਘ, ਨਵੀਨ ਮਸੀਹ, ਰਿੰਕੂ ਰਾਹੀ, ਭਾਈ ਹਨੂਕ, ਯੂਸਫ਼ ਸੁਲੇਮਾਨ ਅਤੇ ਫਿਲਿਪ ਸਮੇਤ ਕਈ ਆਗੂ ਹਾਜ਼ਰ ਸਨ |

ਪਿਛਲੀ ਖ਼ਬਰ ਨਗਰ ਨਿਗਮ ਦੇ ਮਿ੍ਤਕ ਕਰਮਚਾਰੀਆਂ ਦੇ ਵਾਰਸਾਂ ਨੰੂ ਨੌਕਰੀ ਦੇਣ ਦੀ ਮੰਗ ਨੇ ਜ਼ੋਰ ਫੜਿਆ <br/> ਅਗਲੀ ਖ਼ਬਰ ਡਿਜੀਟਲ ਜਨਗਣਨਾ 2027 ਲਈ ਨਗਰ ਨਿਗਮ ਵਿਖੇ 3 ਦਿਨਾ ਸਿਖਲਾਈ ਸ਼ੁਰੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।