03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

2027 'ਚ ਸੁਖਬੀਰ ਬਾਦਲ ਨੂੰ ਬਣਾਉਣਾ ਚਾਹੁੰਦੇ ਹਨ ਪੰਜਾਬ ਦਾ ਮੁੱਖ ਮੰਤਰੀ-ਸਿੰਮਕ <br/>

ਅਜੀਤ ਡੈਸਕ 04-04-2026
ਲਾਡੋਵਾਲ, 3 ਅਪ੍ਰੈਲ (ਬਲਬੀਰ ਸਿੰਘ ਰਾਣਾ)- ਪੰਜਾਬ ਦੇ ਲੋਕਾਂ ਦਾ ਸੂਬੇ ਦੀ ਆਮ ਆਦਮੀ ਦੀ ਸਰਕਾਰ ਤੋਂ ਪੂਰੀ ਤਰ੍ਹਾਂ ਮੋਹ ਭੰਗ ਹੋ ਚੁੱਕਾ ਹੈ, ਕਿਉਂਕਿ ਮਾਨ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਜੋ ਬਦਲਾਅ ਲਿਆਉਣ ਦਾ ਵਾਅਦਾ ਕਰਕੇ ਸਰਕਾਰ ਬਣਾਈ ਸੀ, ਸਰਕਾਰ ਉਨ੍ਹਾਂ ਵਾਅਦਿਆਂ 'ਤੇ ਖਰਾ ਨਹੀਂ ਉਤਰੀ, ਜਿਸ ਕਰਕੇ ਇਹ ਸਰਕਾਰ ਲਾਰਿਆਂ ਤੇ ਵਾਅਦਿਆਂ ਵਾਲੀ ਸਰਕਾਰ ਹੀ ਨਿਕਲੀ ਹੈ | ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਆਗੂ ਸੁਰਜੀਤ ਸਿੰਘ ਤਨੇਜਾ ਨੇ ਹਲਕਾ ਗਿੱਲ ਦੇ ਇੰਚਾਰਜ ਸਾਬਕਾ ਜੱਜ ਹਰਪ੍ਰੀਤ ਸਿੰਘ ਸਿੰਮਕ ਦੇ ਸਬੰਧ ਵਿਚ ਰੱਖੀ ਇਕ ਮੀਟਿੰਗ ਵਿਚ ਹਾਜ਼ਰ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ | ਯੂਥ ਆਗੂ ਤਨੇਜਾ ਨੇ ਕਿਹਾ ਕਿ ਲੋਕ ਆਮ ਆਦਮੀ ਪਾਰਟੀ ਦੀਆਂ ਲੋਕ ਮਾਰੂ ਨੀਤੀਆਂ ਨੂੰ ਪੂਰੀ ਤਰ੍ਹਾਂ ਸਮਝ ਚੁੱਕੀ ਅਤੇ ਲੋਕਾਂ ਦਾ ਇਸ ਸਰਕਾਰ ਤੋਂ ਵਿਸ਼ਵਾਸ਼ ਉੱਠ ਚੁੱਕਾ ਹੈ | ਇਸ ਮੌਕੇ ਹਲਕਾ ਇੰਚਾਰਜ ਹਰਪ੍ਰੀਤ ਸਿੰਘ ਸਿੰਮਕ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ਦੀ 'ਆਪ' ਸਰਕਾਰ ਲੋਕਾਂ ਦੀਆਂ ਆਸਾਂ 'ਤੇ ਖਰਾ ਨਾ ਉਤਰ ਕੇ ਬੁਰੀ ਤਰ੍ਹਾਂ ਨਾ ਕਾਮਯਾਬ ਸਾਬਤ ਹੋਈ ਹੈ, ਕਿਉਂਕਿ ਸਰਕਾਰ ਨੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ | ਸ. ਸਿੰਮਕ ਨੇ ਕਿਹਾ ਕਿ ਜਦੋਂ ਸੂਬੇ ਦਾ ਨੌਜਵਾਨ ਆਪਣਾ ਮਨ ਬਣਾ ਕੇ ਆਪਣੇ ਮਨ ਪਸੰਦੀ ਕਿਸੇ ਵੀ ਪਾਰਟੀ ਨਾਲ ਦਿਲੋਂ ਤੁਰ ਪੈਂਦਾ ਹੈ, ਤਾਂ ਉਸ ਪਾਰਟੀ ਦੀ ਸੁਭਾਵਿਕ ਹੀ ਜਿੱਤ ਹੁੰਦੀ ਹੈ | ਇਸ ਮੌਕੇ ਯੂਥ ਆਗੂ ਸੁਰਜੀਤ ਸਿੰਘ ਤਨੇਜਾ, ਪਹਿਲਵਾਨ ਮਹੀਂਵਾਲ ਲਾਡੋਵਾਲ, ਸਤਨਾਮ ਸਿੰਘ, ਜਸਪਾਲ ਸਿੰਘ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਸ਼ੁਭਮ ਵਧਵਾ ਨੇ ਸਪੇਨ ਵਿਚ ਆਈ. ਟੀ. ਟੀ. ਐਫ. ਪੈਰਾ ਟੇਬਲ ਟੈਨਿਸ ਵਿਚ ਜਿੱਤਿਆ ਕਾਂਸੀ ਤਗਮਾ <br/> ਅਗਲੀ ਖ਼ਬਰ ਚਾਰ ਕਿਰਤ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਬਿਜਲੀ ਮੁਲਾਜ਼ਮਾਂ ਨੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰ ਕੇ ਜਤਾਇਆ ਵਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।