03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਚਾਰ ਕਿਰਤ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਬਿਜਲੀ ਮੁਲਾਜ਼ਮਾਂ ਨੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰ ਕੇ ਜਤਾਇਆ ਵਿਰੋਧ <br/>

ਅਜੀਤ ਡੈਸਕ 04-04-2026
ਲੁਧਿਆਣਾ, 3 ਅਪ੍ਰੈਲ (ਜਤਿੰਦਰ ਭੰਬੀ)-ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਵਲੋਂ ਸੂਬਾ ਡਿਪਟੀ ਜਨਰਲ ਸਕੱਤਰ ਰਸ਼ਪਾਲ ਸਿੰਘ ਪਾਲੀ ਅਤੇ ਸਰਕਲ ਪੂਰਬੀ ਦੇ ਸਰਪ੍ਰਸਤ ਸਤੀਸ਼ ਭਾਰਦਵਾਜ ਦੀ ਅਗਵਾਈ ਹੇਠ ਸਿਟੀ ਸੈਂਟਰ ਡਵੀਜ਼ਨ ਵਿਖੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕੇਂਦਰ ਸਰਕਾਰ ਵਲੋਂ 29 ਕਿਰਤ ਕਾਨੂੰਨਾਂ ਨੂੰ ਖ਼ਤਮ ਕਰਕੇ ਇਨ੍ਹਾਂ ਦੀ ਥਾਂ ਲਾਗੂ ਕੀਤੇ 4 ਕਿਰਤ ਕੋਡਾਂ ਦੀਆਂ ਕਾਪੀਆਂ ਸਾੜੀਆਂ ਗਈਆਂ | ਇਸ ਆਗੂਆਂ ਨੇ ਕਿਹਾ ਕਿ ਪੂੰਜੀਪਤੀਆਂ ਦੀ ਗ਼ੁਲਾਮ ਬਣੀ ਮੋਦੀ ਸਰਕਾਰ ਨੇ ਮਜ਼ਦੂਰਾਂ ਤੇ ਮੁਲਾਜ਼ਮਾਂ ਨਾਲ ਧ੍ਰੋਹ ਕਮਾਇਆ ਹੈ | ਉਨ੍ਹਾਂ ਕਿਹਾ ਕਿ ਅਸੀਂ ਇਨ੍ਹਾਂ 4 ਕਿਰਤ ਕੋਡਾਂ ਦੀ ਵਾਪਸੀ ਤੱਕ ਸੰਘਰਸ਼ ਕਰਦੇ ਰਹਾਂਗੇ ਅਤੇ ਜ਼ਰੂਰਤ ਪੈਣ 'ਤੇ ਇਸ ਨੂੰ ਹੋਰ ਤਿੱਖਾ ਕਰਾਂਗੇ | ਸਰਕਲ ਦੇ ਪ੍ਰਧਾਨ ਤੇ ਜ਼ੋਨ ਦੇ ਮੀਡੀਆ ਪ੍ਰਚਾਰਕ ਗੁਰਪ੍ਰੀਤ ਸਿੰਘ ਮਹਿਦੂਦਾਂ, ਕਾਰਜਕਾਰੀ ਪ੍ਰਧਾਨ ਤੇ ਜ਼ੋਨ ਦੇ ਸਕੱਤਰ ਆਕਾਸ਼ਦੀਪ ਸ਼ਰਮਾ ਤੇ ਸੀਨੀਅਰ ਮੀਤ ਪ੍ਰਧਾਨ ਅਸ਼ੋਕ ਬੰਗੜ ਨੇ ਵੀ ਚਾਰੇ ਕੋਡਾਂ ਨੂੰ 1 ਅਪ੍ਰੈਲ ਨੂੰ ਲਾਗੂ ਕਰਨ ਦੀ ਨਿੰਦਾ ਕਰਦਿਆਂ ਕਿਹਾ ਕਿ ਅੱਜ ਦੇ ਦਿਨ ਨੂੰ ਪੂਰੇ ਦੇਸ਼ 'ਚ ਕਾਲਾ ਦਿਨ ਐਲਾਨ ਕੇ ਮੋਦੀ ਸਰਕਾਰ ਦਾ ਮੁਲਾਜ਼ਮ ਮਜ਼ਦੂਰ ਵਿਰੋਧੀ ਚੇਹਰਾ ਬੇਨਕਾਬ ਕੀਤਾ ਜਾ ਰਿਹਾ ਹੈ | ਇਸ ਮੌਕੇ ਸਰਕਲ ਸਕੱਤਰ ਰਘਵੀਰ ਸਿੰਘ ਤੇ ਦਵਿੰਦਰ ਸਿੰਘ, ਮੁਨੀਸ਼ ਕੁਮਾਰ, ਨੀਰਜ ਸਿੰਘ, ਪਿ੍ੰਸ ਕੁਮਾਰ, ਅਮਰ ਬਹਾਦਰ, ਰਾਜ ਕੁਮਾਰ, ਗੁਰਿੰਦਰ ਸਿੰਘ ਗਰਚਾ, ਬਲਵਿੰਦਰ ਸਿੰਘ ਸੈਂਭੀ, ਸੁਖਵਿੰਦਰ ਸਿੰਘ ਰਜਿੰਦਰ ਸਿੰਘ, ਆਕਾਸ਼ਦੀਪ ਸਿੰਘ, ਬਲਜਿੰਦਰ ਸਿੰਘ, ਬਲਿਹਾਰ ਸਿੰਘ, ਸੁਖਦੇਵ ਸਿੰਘ, ਬਲਵੀਰ ਸਿੰਘ, ਸੁਖਵਿੰਦਰ ਜੀਤ ਸਿੰਘ, ਸੌਰਵ, ਰਵੀ ਕੁਮਾਰ ਜਰੀਆ, ਰਾਜਵਿੰਦਰ ਸਿੰਘ, ਜਗਪਾਲ ਸਿੰਘ, ਸੰਦੀਪ ਸਿੰਘ ਤੇ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ 2027 'ਚ ਸੁਖਬੀਰ ਬਾਦਲ ਨੂੰ ਬਣਾਉਣਾ ਚਾਹੁੰਦੇ ਹਨ ਪੰਜਾਬ ਦਾ ਮੁੱਖ ਮੰਤਰੀ-ਸਿੰਮਕ <br/> ਅਗਲੀ ਖ਼ਬਰ ਨਗਰ ਸੁਧਾਰ ਟਰੱਸਟ ਦੀ ਵਨ ਟਾਈਮ ਪਾਲਿਸੀ ਨਾਲ ਬਕਾਇਆ ਜਾਇਦਾਦਾਂ ਬਿਨਾਂ ਜੁਰਮਾਨੇ ਰੈਗੂਲਰ ਕਰਨ ਦਾ ਮੌਕਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।