03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਸ਼ੁਭਮ ਵਧਵਾ ਨੇ ਸਪੇਨ ਵਿਚ ਆਈ. ਟੀ. ਟੀ. ਐਫ. ਪੈਰਾ ਟੇਬਲ ਟੈਨਿਸ ਵਿਚ ਜਿੱਤਿਆ ਕਾਂਸੀ ਤਗਮਾ <br/>

ਅਜੀਤ ਡੈਸਕ 04-04-2026
ਲੁਧਿਆਣਾ, 3 ਅਪ੍ਰੈਲ (ਜਸਵਿੰਦਰ ਸਿੰਘ)-ਅੰਤਰਰਾਸ਼ਟਰੀ ਪੈਰਾ ਟੇਬਲ ਟੈਨਿਸ ਖਿਡਾਰੀ ਸ਼ੁਭਮ ਵਧਵਾ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਹੋਰਨਾਂ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਜਿਨ੍ਹਾਂ ਨੇ 26 ਤੋਂ 29 ਮਾਰਚ, 2026 ਤੱਕ ਸਪੇਨ ਵਿਚ ਆਯੋਜਿਤ ਆਈ.ਟੀ.ਟੀ.ਐਫ ਵਰਲਡ ਪੈਰਾ ਫਿਊਚਰ ਕੋਸਟਾ ਬ੍ਰਾਵਾ 2026 ਵਿਚ ਉਸ ਦੀ ਸਫਲਤਾ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ | 17 ਅੰਤਰਰਾਸ਼ਟਰੀ ਤਗਮਿਆਂ ਨਾਲ 10 ਵਾਰ ਰਾਸ਼ਟਰੀ ਗੋਲਡ ਮੈਡਲਿਸਟ ਵਧਵਾ ਨੇ ਇਸ ਵੱਕਾਰੀ ਈਵੈਂਟ ਵਿੱਚ ਮਿਕਸਡ ਡਬਲਜ਼ ਵਿਚ ਕਾਂਸੀ ਦਾ ਤਗਮਾ ਪ੍ਰਾਪਤ ਕੀਤਾ ਹੈ | ਉਹ ਵਰਤਮਾਨ ਵਿਚ ਮਿਕਸਡ ਡਬਲਜ਼ ਵਿਚ ਵਿਸ਼ਵ ਨੰਬਰ 8 ਅਤੇ ਏਸ਼ੀਅਨ ਨੰਬਰ 2 ਦਾ ਦਰਜਾ ਪ੍ਰਾਪਤ ਹੈ | ਸ਼ੁਭਮ ਵਧਵਾ ਨੇ ਕਿਹਾ, ''ਮੈਂ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ, ਪ੍ਰਾਈਮ ਸਟੀਲ ਪ੍ਰੋਸੈਸਰ ਤੋਂ ਦੇਵਾਕਰ ਜੈਨ, ਰੈੱਡ ਕਰਾਸ ਸੋਸਾਇਟੀ ਦਾ ਉਨ੍ਹਾਂ ਦੇ ਅਟੁੱਟ ਸਮਰਥਨ ਲਈ ਤਹਿ ਦਿਲੋਂ ਧੰਨਵਾਦੀ ਹਾਂ | ਇਸ ਉਤਸ਼ਾਹ ਨੇ ਮੈਨੂੰ ਸਪੇਨ ਵਿੱਚ ਉੱਚ ਪੱਧਰ 'ਤੇ ਮੁਕਾਬਲਾ ਕਰਨ ਲਈ ਵਿਸ਼ਵਾਸ਼ ਅਤੇ ਸਰੋਤ ਦਿੱਤੇ |'' ਉਨ੍ਹਾਂ ਅੱਗੇ ਕਿਹਾ ਕਿ ਇਸ ਸਮਰਥਨ ਨੇ ਏਸ਼ੀਆਈ ਖੇਡਾਂ ਅਤੇ ਥਾਈਲੈਂਡ ਵਿਚ ਵਿਸ਼ਵ ਚੈਂਪੀਅਨਸ਼ਿਪ ਸਮੇਤ ਆਉਣ ਵਾਲੇ ਵੱਡੇ ਖੇਡ ਸਮਾਗਮਾਂ ਤੋਂ ਪਹਿਲਾਂ ਉਸਦੇ ਇਰਾਦੇ ਨੂੰ ਮਜ਼ਬੂਤ ਕੀਤਾ ਹੈ |

ਪਿਛਲੀ ਖ਼ਬਰ ਨਨਕਾਣਾ ਸਾਹਿਬ ਪਬਲਿਕ ਸਕੂਲ ਦਾ ਪੰਜਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ <br/> ਅਗਲੀ ਖ਼ਬਰ 2027 'ਚ ਸੁਖਬੀਰ ਬਾਦਲ ਨੂੰ ਬਣਾਉਣਾ ਚਾਹੁੰਦੇ ਹਨ ਪੰਜਾਬ ਦਾ ਮੁੱਖ ਮੰਤਰੀ-ਸਿੰਮਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।