03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਨਗਰ ਸੁਧਾਰ ਟਰੱਸਟ ਦੀ ਵਨ ਟਾਈਮ ਪਾਲਿਸੀ ਨਾਲ ਬਕਾਇਆ ਜਾਇਦਾਦਾਂ ਬਿਨਾਂ ਜੁਰਮਾਨੇ ਰੈਗੂਲਰ ਕਰਨ ਦਾ ਮੌਕਾ <br/>

ਅਜੀਤ ਡੈਸਕ 04-04-2026
ਲੁਧਿਆਣਾ, 3 ਅਪ੍ਰੈਲ (ਭੁਪਿੰਦਰ ਸਿੰਘ ਬੈਂਸ)-ਨਗਰ ਸੁਧਾਰ ਟਰੱਸਟ ਵਲੋਂ ਜਾਇਦਾਦ ਮਾਲਕਾਂ ਲਈ ਵੱਡੀ ਰਾਹਤ ਦਾ ਐਲਾਨ ਕੀਤਾ ਗਿਆ ਹੈ | ਟਰੱਸਟ ਦੇ ਚੇਅਰਮੈਨ ਤਰਸੇਮ ਸਿੰਘ ਭਿੰਡਰ ਨੇ ਦੱਸਿਆ ਕਿ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਯਤਨਾਂ ਸਦਕਾ ਸਰਕਾਰ ਵਲੋਂ ਵਨ ਟਾਈਮ ਛੂਟ ਪਾਲਿਸੀ ਜਾਰੀ ਕੀਤਾ ਗਈ ਹੈ | ਉਨ੍ਹਾਂ ਦੱਸਿਆ ਕਿ ਟਰੱਸਟ ਵਲੋਂ ਅਲਾਟ ਕੀਤੀਆਂ ਉਹ ਜਾਇਦਾਦਾਂ, ਜਿਨ੍ਹਾਂ ਦੀ ਬਕਾਇਆ ਰਕਮ ਅਲਾਟੀਆਂ ਵਲੋਂ ਮਿਥੇ ਸਮੇਂ ਅੰਦਰ ਜਮ੍ਹਾ ਨਹੀਂ ਕਰਵਾਈ ਗਈ, ਹੁਣ ਇਸ ਪਾਲਿਸੀ ਤਹਿਤ ਰੈਗੂਲਰ ਕਰਵਾਈਆਂ ਜਾ ਸਕਦੀਆਂ ਹਨ | ਇਸ ਲਈ ਅਲਾਟੀ ਨੰੂ ਬਕਾਇਆ ਰਕਮ ਸਿਰਫ਼ ਸਾਧਾਰਨ ਵਿਆਜ ਅਤੇ 2025-26 ਦੇ ਰਿਜ਼ਰਵ ਰੇਟ ਅਨੁਸਾਰ 2.5 ਫ਼ੀਸਦੀ ਨਾਲ ਜਮ੍ਹਾ ਕਰਵਾਉਣੀ ਹੋਵੇਗੀ | ਸਭ ਤੋਂ ਵੱਡੀ ਰਾਹਤ ਇਹ ਹੈ ਕਿ ਪੀਨਲ ਵਿਆਜ ਨੰੂ ਪੂਰੀ ਤਰ੍ਹਾਂ ਮਾਫ਼ ਕਰ ਦਿੱਤਾ ਗਿਆ ਹੈ | ਚੇਅਰਮੈਨ ਭਿੰਡਰ ਨੇ ਸਪਸ਼ਟ ਕੀਤਾ ਕਿ ਇਹ ਪਾਲਿਸੀ ਉਨ੍ਹਾਂ ਮਾਮਲਿਆਂ ਵਿਚ ਲਾਗੂ ਹੋਵੇਗੀ, ਜਿੱਥੇ ਅਲਾਟੀ ਵਲੋਂ ਜਾਇਦਾਦ ਦੀ ਕੁੱਲ ਰਕਮ ਵਿਚੋਂ ਘੱਟੋ ਘੱਟ 25 ਫ਼ੀਸਦੀ ਰਕਮ ਪਹਿਲਾਂ ਹੀ ਜਮ੍ਹਾ ਕਰਵਾਈ ਗਈ ਹੋਵੇ | ਟਰੱਸਟ ਵਲੋਂ ਜਨਤਕ ਸੂਚਨਾ ਜਾਰੀ ਕਰਦਿਆਂ ਅਲਾਟੀਆਂ, ਟਰਾਂਸਫਰੀਆਂ ਅਤੇ ਮਾਲਕਾਂ ਲੈਣਾ ਚਾਹੁੰਦੇ ਹਨ ਤਾਂ 30 ਅਪ੍ਰੈਲ 2026 ਤੱਕ ਆਪਣੀ ਅਰਜ਼ੀ ਦਫ਼ਤਰ ਦਾਖਲ ਕਰਵਾਉਣ | ਇਸ ਤੋਂ ਬਾਅਦ 15 ਜੂਨ 2026 ਤੱਕ ਬਕਾਇਆ ਜਮ੍ਹਾ ਕਰਵਾ ਕੇ ਜਾਇਦਾਦ ਨੰੂ ਰੈਗੂਲਰ ਕਰਵਾਇਆ ਜਾ ਸਕਦਾ ਹੈ |

ਪਿਛਲੀ ਖ਼ਬਰ ਚਾਰ ਕਿਰਤ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਬਿਜਲੀ ਮੁਲਾਜ਼ਮਾਂ ਨੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰ ਕੇ ਜਤਾਇਆ ਵਿ... ਅਗਲੀ ਖ਼ਬਰ ਮੱਲ੍ਹੀ ਤੇ ਬਾਂਸਲ ਦੀ ਅਗਵਾਈ ਹੇਠ ਹਲਕਾ ਉੱਤਰੀ 'ਚ ਭਾਜਪਾ ਦਾ ਅੱਤਵਾਦ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।