03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਇਕ ਰੋਜ਼ਾ ਹੈਲਥ ਐਂਡ ਹੋਮਿਓ ਐਕਸਪੋ ਕੱਲ੍ਹ

ਅਜੀਤ ਡੈਸਕ 04-04-2026
ਲੁਧਿਆਣਾ, 3 ਅਪ੍ਰੈਲ (ਡਾ. ਤਰਲੋਚਨ ਸਿੰਘ)-ਨਾਰਦਨ ਇੰਡੀਆ ਹੋਮਿਓਪੈਥਿਕ ਕੈਮਿਸਟ ਐਸੋਸੀਏਸ਼ਨ ਵਲੋਂ ਇਕ ਰੋਜ਼ਾ ਹੈਲਥ ਐਂਡ ਹੋਮਿਓ ਐਕਸਪੋ 5 ਅਪ੍ਰੈਲ, ਦਿਨ ਐਤਵਾਰ ਨੂੰ ਸਵੇਰੇ 10.00 ਵਜੇ ਤੋਂ ਰਾਤ 8.00 ਵਜੇ ਤੱਕ ਫ਼ਿਰੋਜ਼ਪੁਰ ਰੋਡ ਸਥਿਤ ਹੋਟਲ ਲੀ-ਬੈਰੇਨ ਵਿਖੇ ਲਗਾਈ ਜਾ ਰਹੀ ਹੈ, ਜਿਸ ਵਿਚ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਸ਼ਿਰਕਤ ਕਰਨਗੇ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਡਾ. ਕੰਵਲਜੀਤ ਸਿੰਘ ਅਤੇ ਜਨਰਲ ਸਕੱਤਰ ਡਾ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਇਕ ਰੋਜ਼ਾ ਐਕਸਪੋ ਵਿਚ ਹੈਲਥ ਉਤਪਾਦਾਂ ਤੇ ਹੋਮਿਓਪੈਥੀ ਨਾਲ ਸੰਬੰਧਿਤ 50 ਤੋਂ ਵੱਧ ਕੰਪਨੀਆਂ ਆਪਣੇ ਉਤਪਾਦਾਂ ਦੀ ਨੁਮਾਇਸ਼ ਕਰਨਗੀਆਂ | ਇਸ ਐਕਸਪੋ ਵਿਚ ਹੋਮਿਓਪੈਥੀ ਦਵਾਈਆਂ ਬਣਾਉਣ ਵਾਲੀਆਂ ਜਰਮਨੀ, ਭਾਰਤੀ ਤੇ ਹੋਰ ਕੰਪਨੀਆਂ ਆਮ ਲੋਕਾਂ ਨਾਲ ਸਿੱਧੇ ਤੌਰ 'ਤੇ ਜੁੜਨਗੀਆਂ ਅਤੇ ਆਪਣੇ ਉਤਪਾਦਾਂ ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣੂ ਕਰਵਾਉਣਗੀਆਂ | ਉਨ੍ਹਾਂ ਦੱਸਿਆ ਕਿ ਇਸ ਐਕਸਪੋ ਵਿਚ ਅਲਟਰਨੇਟਿਵ ਹੈਲਥ ਕੇਅਰ, ਡਾਕਟਰ, ਕੈਮਿਸਟ, ਉਤਪਾਦਕ ਅਤੇ ਹੈਲਥਕੇਅਰ ਪ੍ਰੋਫੈਸ਼ਨਲ ਉਚੇਚੇ ਤੌਰ 'ਤੇ ਹਿੱਸਾ ਲੈਣਗੇ | ਨਾਰਦਨ ਇੰਡੀਆ ਹੋਮਿਓਪੈਥਿਕ ਕੈਮਿਸਟ ਐਸੋਸੀਏਸ਼ਨ ਦੀ ਪੂਰੀ ਟੀਮ, ਜਿਸ ਵਿਚ ਡਾ. ਐਸ.ਪੀ. ਜੈਨ, ਡਾ. ਸੁਭਾਸ਼ ਜੈਨ, ਡਾ. ਭੁਪਿੰਦਰ ਜੈਨ, ਡਾ. ਵੀਰ ਬੇਰੀ, ਡਾ. ਤੇਜਿੰਦਰਪਾਲ ਸਿੰਘ, ਡਾ. ਬੀ.ਬੀ. ਗੋਇਲ, ਕੰਵਰਪ੍ਰੀਤ ਸਿੰਘ, ਮਨਜੀਤ ਸਿੰਘ, ਰੋਹਿਤ ਕੁਮਾਰ, ਡਾ. ਬਲਵਿੰਦਰ ਸਿੰਘ, ਡਾ. ਹਰਜਿੰਦਰ ਸਿੰਘ ਓਬਰਾਏ, ਡਾ. ਲਲਿਤ ਬੱਤਰਾ, ਸੰਦੀਪ ਸਿੰਘ, ਅਮਨਦੀਪ ਸਿੰਘ, ਹਿਮਾਂਸ਼ੂ ਡਾਵਰ, ਅਭਿਨੰਦਨ ਜੈਨ, ਡਾ. ਅਨੀਸ ਜੈਨ, ਡਾ. ਤਰੁਣ ਗਰੋਵਰ, ਡਾ. ਮੁਕੇਸ਼ ਮਿੰਟੂ, ਡਾ. ਰਣਵੀਰ ਬੇਰੀ, ਮਨਮੀਤ ਸਿੰਘ ਅਤੇ ਰੋਹਿਤ ਸਹਾਲਨੀ ਨੇ ਸ਼ਹਿਰ ਵਾਸੀਆਂ ਨੂੰ ਸਿਹਤ ਨਾਲ ਸੰਬੰਧਿਤ ਇਸ ਐਕਸਪੋ ਵਿਚ ਹਿੱਸਾ ਲੈਣ ਦੀ ਪੁਰਜ਼ੋਰ ਅਪੀਲ ਕੀਤੀ |

ਪਿਛਲੀ ਖ਼ਬਰ ਹਲਕਾ ਸਾਹਨੇਵਾਲ ਵਿਚ ਐਡਵੋਕੇਟ ਧਾਲੀਵਾਲ ਦੀ ਅਗਵਾਈ ਹੇਠ ਕਈ ਪਰਿਵਾਰ ਕਾਂਗਰਸ 'ਚ ਸ਼ਾਮਿਲ <br/> ਅਗਲੀ ਖ਼ਬਰ ਸ਼ੱਕੀ ਹਾਲਾਤਾਂ 'ਚ ਵਿਅਕਤੀ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।