15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਕੌਂਸਲਰ ਸਤਨਾਮ ਢਿੱਲੋਂ ਵਲੋਂ ਗੁਰਮੇਲ ਨਗਰ ਲੁਹਾਰਾ ਵਿਖੇ ਟਿਊਬਵੈੱਲ ਦਾ ਉਦਘਾਟਨ <br/>

ਗੁਰਮੇਲ ਨਗਰ ਲੁਹਾਰਾ ਵਿਖੇ ਟਿਊਬਵੈੱਲ ਲਗਾਉਣ ਦੀ ਸੁਰੂਆਤ ਕਰਦੇ ਹੋਏ ਕੌਂਸਲਰ ਸਤਨਾਮ ਸਿੰਘ ਢਿੱਲੋਂ, ਨਾਲ ਡਾ. ਜਗਜੀਤ ਸਿੰਘ ਢਿੱਲੋਂ ਅਤੇ ਇਲਾਕਾ ਨਿਵਾਸੀ | ਤਸਵੀਰ-ਕੁਲਵੰਤ ਸਿੰਘ ਸੱਪਲ <br/> 03-02-2026
ਡਾਬਾ/ਲੁਹਾਰਾ, 2 ਫ਼ਰਵਰੀ (ਕੁਲਵੰਤ ਸਿੰਘ ਸੱਪਲ)-ਵਾਰਡ ਨੰ 36 ਦੇ ਕੌਂਸਲਰ ਸਤਨਾਮ ਸਿੰਘ ਢਿੱਲੋਂ ਵਲੋਂ ਗੁਰਮੇਲ ਨਗਰ ਲੁਹਾਰਾ ਵਿਖੇ 25 ਹਾਰਸ ਪਾਵਰ ਦੇ ਟਿਊਬਵੈੱਲ ਲਗਾਓੁਣ ਦਾ ਉਦਘਾਟਨ ਵਾਰਡ ਵਾਸੀਆਂ ਦੀ ਹਾਜਰੀ ਵਿਚ ਇਲਾਕਾ ਨਿਵਾਸੀਆਂ ਨਾਲ ਸਾਂਝੇ ਤੌਰ 'ਤੇ ਕੀਤਾ ਗਿਆ | ਇਸ ਮੌਕੇ ਕੌਂਸਲਰ ਸਤਨਾਮ ਸਿੰਘ ਢਿੱਲੋਂ ਨੇ ਦੱਸਿਆ ਕਿ ਵਾਰਡ ਦੇ ਇਸ ਇਲਾਕੇ ਵਿੱਚ ਪੀਣ ਵਾਲੇ ਪਾਣੀ ਦੀ ਕਮੀ ਦੀ ਘਾਟ ਨੂੰ ਵੇਖਦਿਆਂ ਹੋਇਆ ਟਿਊਬਵੈਲ ਲਗਵਾਇਆ ਜਾ ਰਿਹਾ ਹੈ | ਟਿਊਬਵੈਲ ਦੇ ਚਾਲੂ ਹੋ ਜਾਣ ਨਾਲ ਇਲਾਕੇ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਹੱਲ ਹੋ ਜਾਵੇਗੀ | ਇਸ ਮੌਕੇ ਪਰਮਜੀਤ ਢਿੱਲੋਂ, ਪਰਮਜੀਤ ਢਿੱਲੋਂ, ਡਾ. ਜਗਜੀਤ ਢਿੱਲੋਂ, ਅਮਨ ਲੋਹਾਰਾ, ਸੂਰਜ ਰਾਓ, ਰਾਜੂ ਯਾਦਵ, ਰਣਧੀਰ ਸਿੰਘ ਲੋਹਾਰਾ, ਪਰਮਜੀਤ ਢਿੱਲੋਂ ਪ੍ਰਧਾਨ, ਅਮਰਿੰਦਰ ਵਿਰਕ, ਭੁਪਿੰਦਰ ਥਾਕੁਰ ਸਨੀ, ਪਰਦੀਪ ਲਾਲਾ, ਮਨਪ੍ਰੀਤ ਕੌਰ, ਗੀਤਾ, ਰੀਤਾ, ਚੰਨਾ ਲੁਹਾਰਾ, ਨੋਨੀ ਯੂ ਐਸ ਏ ਅਤੇ ਹੋਰ ਵਾਰਡ ਵਾਸੀ ਹਾਜ਼ਰ ਸਨ |

ਪਿਛਲੀ ਖ਼ਬਰ ਮਾਲਵਾ ਸੈਂਟਰਲ ਕਾਲਜ ਆਫ ਐਜੂਕੇਸ਼ਨ ਵਲੋਂ ਆਜ਼ਾਦੀ ਸੰਗਰਾਮੀਆਂ ਨੂੰ ਸ਼ਰਧਾਂਜਲੀ ਭੇਟ <br/> ਅਗਲੀ ਖ਼ਬਰ ਅੰਤਰ ਕਾਲਜ ਸਾਫਟਬਾਲ ਮੁਕਾਬਲਿਆਂ ਵਿਚ ਗੁਰੂ ਨਾਨਕ ਗਰਲਜ਼ ਕਾਲਜ ਬਣਿਆ ਚੈਂਪੀਅਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।