15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਮਹਾਂਯੱਗ ਆਪਸੀ ਭਾਈਚਾਰੇ ਅਤੇ ਸੇਵਾ ਦਾ ਸੰਗਮ ਹੈ-ਭਗਵੰਤ ਮਾਨ <br/>

ਮਾਂ ਬਗਲਾਮੁਖੀ ਧਾਮ ਦੇ ਪ੍ਰਮੁੱਖ ਮਹੰਤ ਪ੍ਰਵੀਨ ਚÏਧਰੀ ਅਤੇ ਸੇਵਕ ਮਨਪ੍ਰੀਤ ਸਿੰਘ ਛੱਤਵਾਲ ਤੋਂ ਅਖੰਡ ਮਹਾਂਯੱਗ ਲਈ ਸੱਦਾ ਪੱਤਰ ਸਵੀਕਾਰ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਉਨ੍ਹਾਂ ਨਾਲ ਕੈਬਨਿਟ ਮੰਤਰੀ ਹਰਜੋਤ ਬੈਂਸ ਤੇ ਹੋਰ | ਅਜੀਤ ਤਸਵੀਰ <br/> 24-01-2026
ਲੁਧਿਆਣਾ, 23 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਮਾਂ ਬਗਲਾਮੁਖੀ ਧਾਮ ਪ੍ਰਬੰਧਕ ਕਮੇਟੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ 243 ਘੰਟੇ ਚੱਲਣ ਵਾਲੇ ਅਖੰਡ ਮਹਾਂਯੱਗ ਲਈ ਸੱਦਾ ਪੱਤਰ ਸੌਂਪਿਆ | ਧਾਮ ਦੇ ਪ੍ਰਮੁੱਖ ਮਹੰਤ ਪ੍ਰਵੀਨ ਚÏਧਰੀ ਅਤੇ ਸੇਵਕ ਮਨਪ੍ਰੀਤ ਸਿੰਘ ਛੱਤਵਾਲ ਨੇ ਮੁੱਖ ਮੰਤਰੀ ਮਾਨ ਨੂੰ ਯੱਗ ਵਿਚ ਸ਼ਾਮਿਲ ਹੋਣ ਦਾ ਸੱਦਾ ਪੱਤਰ ਭੇਟ ਕੀਤਾ | ਸੱਦਾ ਸਵੀਕਾਰ ਕਰਦੇ ਹੋਏ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਿਰਫ਼ ਭਾਗਸ਼ਾਲੀ ਲੋਕਾਂ ਨੂੰ ਹੀ ਮਾਂ ਬਗਲਾਮੁਖੀ ਅੱਗੇ ਮੱਥਾ ਟੇਕਣ ਦਾ ਮÏਕਾ ਮਿਲਦਾ ਹੈ¢ ਉਨ੍ਹਾਂ ਆਪਣੇ ਪਰਿਵਾਰ ਨਾਲ ਯੱਗ ਵਿਚ ਹਿੱਸਾ ਲੈਣ ਦੀ ਇੱਛਾ ਪ੍ਰਗਟ ਕੀਤੀ¢ ਮੁੱਖ ਮੰਤਰੀ ਨੇ ਕਿਹਾ ਕਿ ਮਾਂ ਬਗਲਾਮੁਖੀ ਧਾਮ ਵਿਖੇ ਹੋਣ ਵਾਲਾ ਮਹਾਂਯੱਗ ਆਪਸੀ ਭਾਈਚਾਰੇ ਅਤੇ ਸੇਵਾ ਦਾ ਸੰਗਮ ਹੈ | ਮਹੰਤ ਪ੍ਰਵੀਨ ਚÏਧਰੀ ਦੀ ਮÏਜੂਦਗੀ ਵਿਚ ਸਾਰੇ ਧਰਮਾਂ ਦੇ ਪੈਰੋਕਾਰਾਂ ਵਲੋਂ ਭੇਟ ਚੜ੍ਹਾਉਣਾ ਆਪਸੀ ਪਿਆਰ ਦੀ ਇਕ ਸ਼ਾਨਦਾਰ ਉਦਾਹਰਨ ਹੈ¢ ਇਸ ਮੌਕੇ ਕੈਬਨਿਟ ਮੰਤਰੀ ਹਰਜੋਤ ਬੈਂਸ ਵੀ ਮÏਜੂਦ ਸਨ¢ ਮਹੰਤ ਪ੍ਰਵੀਨ ਚÏਧਰੀ ਅਤੇ ਮਨਪ੍ਰੀਤ ਛੱਤਵਾਲ ਨੇ ਮੁੱਖ ਮੰਤਰੀ ਨੂੰ 11 ਫਰਵਰੀ ਤੋਂ 21 ਫਰਵਰੀ, 2026 ਤੱਕ ਪੱਖੋਵਾਲ ਰੋਡ 'ਤੇ ਸਥਿਤ ਮਾਂ ਬਗਲਾਮੁਖੀ ਧਾਮ ਵਿਖੇ ਹੋਣ ਵਾਲੇ 243 ਘੰਟੇ ਦੇ ਅਖੰਡ ਮਹਾਂਯੱਗ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ¢ ਭਾਰਤ ਅਤੇ ਵਿਦੇਸ਼ਾਂ ਤੋਂ ਸ਼ਰਧਾਲੂ ਇਸ ਸਮਾਗਮ ਵਿਚ ਹਿੱਸਾ ਲੈਣਗੇ, ਜੋ ਕਿ ਮਾਤਾ ਬਗਲਾਮੁਖੀ ਦੀ ਪੂਜਾ ਕਰਨਗੇ ਅਤੇ ਅਸ਼ੀਰਵਾਦ ਲੈਣਗੇ¢ ਇਸ ਮÏਕੇ ਸੀਏ ਸਤਬੀਰ ਸਿੰਘ, ਸੀਏ ਵਿਵੇਕ ਬਾਂਸਲ ਅਤੇ ਹੋਰ ਵੀ ਮÏਜੂਦ ਸਨ¢

ਪਿਛਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਪੁਰਬ ਸੰਬੰਧੀ ਵਿਸ਼ੇਸ਼ ਗੁਰਮਤਿ ਸਮਾਗਮ <br/> ਅਗਲੀ ਖ਼ਬਰ ਸ੍ਰੀ ਆਤਮ ਵੱਲਭ ਜੈਨ ਕਾਲਜ ਦੀ ਪ੍ਰਬੰਧਕੀ ਕਮੇਟੀ ਅਤੇ ਪਿ੍ੰਸੀਪਲ ਨੇ ਦਿੱਤਾ ਸਪਸ਼ਟੀਕਰਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।