15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਪੁਰਬ ਸੰਬੰਧੀ ਵਿਸ਼ੇਸ਼ ਗੁਰਮਤਿ ਸਮਾਗਮ <br/>

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ-1 ਦੁੱਗਰੀ ਵਿਖ਼ੇ ਕਰਵਾਏ ਸਮਾਗਮ ਦੌਰਾਨ ਕੀਰਤਨ ਦੀ ਸੇਵਾ ਕਰਦੇ ਹੋਏ ਬੀਬੀ ਅੰਮਿ੍ਤਪਾਲ ਕੌਰ, ਜਸਪਾਲ ਕੌਰ ਮਖੀਜਾ, ਮਨਮੀਤ ਕੌਰ, ਦਵਿੰਦਰ ਕੌਰ, ਰਜਨੀਇੰਦਰ ਕੌਰ, ਅਮਨ ਕੌਰ, ਰਵਿੰਦਰ ਕੌਰ ਢੱਲ ਅਤੇ ਤੇਜਿੰਦਰ ਕੌਰ | ਤਸਵੀਰ-ਸੇਵਕ ਸਿੰਘ <br/> 24-01-2026
ਲੁਧਿਆਣਾ, 23 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ-1 ਦੁੱਗਰੀ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਪੁਰਬ ਸਬੰਧੀ ਗੁ: ਸਾਹਿਬ ਦੀ ਪ੍ਰਬੰਧਕ ਕਮੇਟੀ, ਗੁ: ਸਾਹਿਬ ਦੀ ਇਸਤਰੀ ਸਤਿਸੰਗ ਸਭਾ ਅਤੇ ਸੰਗਤਾਂ ਦੇ ਸਹਿਯੋਗ ਸਦਕਾ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਏ ਗਏ | ਇਨ੍ਹਾਂ ਸਮਾਗਮਾਂ 'ਚ ਗੁਰੂ ਘਰ ਦੇ ਹਜੂਰੀ ਰਾਗੀ ਭਾਈ ਗਗਨਦੀਪ ਸਿੰਘ ਅਤੇ ਅਮਨਦੀਪ ਸਿੰਘ ਨੇ ਸੰਗਤਾਂ ਨੂੰ ਸ਼ਬਦ ਕੀਰਤਨ ਸਰਵਣ ਕਰਵਾਏ ਅਤੇ ਗਿਆਨੀ ਹਰਪ੍ਰੀਤ ਸਿੰਘ ਲੁਧਿਆਣੇ ਵਾਲਿਆਂ ਨੇ ਸੰਗਤਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ | ਦੁਪਹਿਰ ਦੇ ਸਮਗਮਾਂ 'ਚ ਗੁਰਦੁਆਰਾ ਸਾਹਿਬ ਦੀ ਇਸਤਰੀ ਸਤਿਸੰਗ ਸਭਾ ਵਲੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਵਿਆਹ ਪੁਰਬ ਸ਼ਰਧਾਪੂਰਵਕ ਮਨਾਇਆ, ਜਿਸ ਵਿਚ ਗੁਰੂ ਘਰ ਦੀ ਇਸਤਰੀ ਸਤਿਸੰਗ ਸਭਾ ਵਲੋਂ ਸੁਖਮਨੀ ਸਾਹਿਬ ਜੀ ਦੇ ਪਾਠ ਸੰਗਤੀ ਰੂਪ ਵਿਚ ਕੀਤੇ ਗਏ | ਬੀਬੀ ਦਵਿੰਦਰ ਕੌਰ, ਬੀਬੀ ਅਮਨ ਕੌਰ, ਰਵਿੰਦਰ ਕੌਰ ਢੱਲ, ਜਸਪਾਲ ਕੌਰ ਮਖੀਜਾ, ਅਮਿ੍ਤਪਾਲ ਕੌਰ, ਮਨਮੀਤ ਕੌਰ, ਰਜਨੀਇੰਦਰ ਕੌਰ ਅਤੇ ਸਤਨਾਮ ਕੌਰ ਨੇ ਕੀਰਤਨ ਦੀ ਸੇਵਾ ਨਿਭਾਈ ਅਤੇ ਬੀਬੀ ਦਵਿੰਦਰ ਕੌਰ, ਅਮਨ ਕੌਰ ਨੇ ਚਾਰ ਲਾਵਾਂ ਦੇ ਕੀਰਤਨ ਵੀ ਕੀਤੇ ਗਏ | ਗੁਰੂ ਘਰ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ | ਸਮਾਗਮ 'ਚ ਸਰਬਜੀਤ ਸਿੰਘ ਚੱਗਰ, ਬਲਬੀਰ ਸਿੰਘ, ਬੀਬੀ ਦਵਿੰਦਰ ਕੌਰ, ਮਨਜੀਤ ਕੌਰ, ਕੁਲਜੀਤ ਕੌਰ, ਕਰਮਜੀਤ ਕੌਰ, ਜਸਪਾਲ ਕੌਰ ਮਖੀਜਾ, ਰਵਿੰਦਰ ਕੌਰ ਢੱਲ, ਰਣਜੀਤ ਕੌਰ ਬੱਤਰਾ, ਮਨਮੀਤ ਕੌਰ, ਅੰਮਿ੍ਤਪਾਲ ਕੌਰ, ਅਜੀਤ ਕੌਰ, ਰਤਨ ਕੌਰ, ਮਨਜੀਤ ਕੌਰ, ਜਸਵਿੰਦਰ ਕੌਰ ਪਾਇਲ, ਨਿਰਮਲ ਕੌਰ ਪਾਇਲ, ਪਰਮਜੀਤ ਕੌਰ ਮਨਕੂ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸ਼ਹੀਦ ਸਿੰਘਾਂ ਨੂੰ ਸਮਰਪਿਤ ਜਪ-ਤਪ ਚÏਪਹਿਰਾ ਸਮਾਗਮ 26 ਨੂੰ -ਐਡਵੋਕੇਟ ਲਾਇਲਪੁਰੀ <br/> ਅਗਲੀ ਖ਼ਬਰ ਮਹਾਂਯੱਗ ਆਪਸੀ ਭਾਈਚਾਰੇ ਅਤੇ ਸੇਵਾ ਦਾ ਸੰਗਮ ਹੈ-ਭਗਵੰਤ ਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।