15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਸ੍ਰੀ ਆਤਮ ਵੱਲਭ ਜੈਨ ਕਾਲਜ ਦੀ ਪ੍ਰਬੰਧਕੀ ਕਮੇਟੀ ਅਤੇ ਪਿ੍ੰਸੀਪਲ ਨੇ ਦਿੱਤਾ ਸਪਸ਼ਟੀਕਰਨ

ਅਜੀਤ ਡੈਸਕ 24-01-2026
ਲਾਡੋਵਾਲ, 23 ਜਨਵਰੀ (ਬਲਬੀਰ ਸਿੰਘ ਰਾਣਾ)- ਸ੍ਰੀ ਆਤਮ ਵੱਲਭ ਜੈਨ ਕਾਲਜ (ਹੁਸੈਨਪੁਰ) ਲੁਧਿਆਣਾ ਦੇ ਕਾਲਜ ਦੀ ਪ੍ਰਬੰਧਕੀ ਕਮੇਟੀ ਅਤੇ ਪਿ੍ੰਸੀਪਲ ਡਾ. ਸੰਦੀਪ ਕੁਮਾਰ ਵਲੋਂ ਇਹ ਸਪਸ਼ਟ ਕਰ ਦਿੱਤਾ ਗਿਆ ਹੈ, ਕਿ ਉਨ੍ਹਾਂ ਦੇ ਕਾਲਜ ਵਿਚੋਂ ਟਰਮੀਨੇਟ ਕੀਤੇ ਕੁੱਲ ਭੂਸ਼ਣ ਦੀਆਂ ਸੇਵਾਵਾਂ ਨੂੰ ਇਸ ਕਰਕੇ ਖ਼ਤਮ ਕੀਤਾ ਗਿਆ ਹੈ ਕਿ ਉਸ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਨ ਦੇ ਨਾਲ ਨਾਲ ਕਾਲਜ ਦੇ ਮਾਹÏਲ ਨੂੰ ਵੀ ਖ਼ਰਾਬ ਕਰਨ ਦੀ ਪੁਰਜ਼ੋਰ ਕੋਸ਼ਿਸ਼ ਕੀਤੀ | ਇਸ ਸ਼ਿਕਾਇਤ ਦੇ ਮਿਲਣ 'ਤੇ ਕਾਲਜ ਦੀ ਪ੍ਰਬੰਧਕੀ ਕਮੇਟੀ ਵਲੋਂ ਇਕ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ | ਉਸ ਉਪਰ ਲੱਗੇ ਦੋਸ਼ ਜਦ ਸਾਬਤ ਹੋ ਗਏ ਤਾਂ ਕਾਲਜ ਦੀ ਪ੍ਰਬੰਧਕੀ ਕਮੇਟੀ ਨੇ ਉਸ ਦੀਆਂ ਸੇਵਾਵਾਂ ਨੂੰ ਟਰਮੀਨੇਟ ਕਰ ਦਿੱਤਾ | ਉਕਤ ਵਿਚਾਰ ਸੰਬੰਧਿਤ ਕਾਲਜ ਦੇ ਪਿ੍ੰਸੀਪਲ ਡਾ. ਸੰਦੀਪ ਕੁਮਾਰ ਨੇ ਪੈੱ੍ਰਸ ਨੂੰ ਦਿੱਤੇ ਇਕ ਪੈੱ੍ਰਸ ਨੋਟ ਰਾਹੀਂ ਆਪਣੇ ਵਿਚਾਰ ਸਾਂਝੇ ਕੀਤੇ | ਉਨ੍ਹਾਂ ਪੈੱ੍ਰਸ ਨੋਟ ਵਿਚ ਕਿਹਾ ਕਿ ਬੌਖਲਾਹਟ ਵਿਚ ਆਏ ਕੁਲ ਭੂਸ਼ਨ ਨੇ ਮੇਰੇ ਉਪਰ ਹੀ ਯੋਗਤਾ ਨੂੰ ਲੈ ਕੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ, ਮੈਂ ਮੀਡੀਆ ਨੂੰ ਸਪਸ਼ਟ ਕਰ ਰਿਹਾ ਹਾਂ ਕਿ ਮੇਰੀ 2021 ਨੂੰ ਇਸ ਸੰਸਥਾ ਵਿਚ ਨਿਯੁਕਤੀ ਬਕਾਇਦਾ ਪੰਜਾਬ ਯੂਨੀਵਰਸਿਟੀ ਦੇ ਪੈਨਲ ਅਤੇ ਯੋਗਤਾ ਦੇ ਨਿਯਮਾਂ ਮੁਤਾਬਿਕ ਹੋਈ ਹੈ ਅਤੇ ਮੈਨੂੰ ਪੰਜਾਬ ਯੂਨੀਵਰਸਿਟੀ ਤੋਂ ਅਪਰੂਵਲ ਵੀ ਮਿਲੀ ਹੋਈ ਹੈ | ਉਨ੍ਹਾਂ ਕਿਹਾ ਕਿ ਕੁੱਲ ਭੂਸ਼ਣ ਨੂੰ ਅਜਿਹੇ ਗੁਮਰਾਹਕੁਨ ਬਿਆਨ ਫੈਲਾਉਣ ਦਾ ਕੋਈ ਅਧਿਕਾਰ ਨਹੀਂ |
ਪਿਛਲੀ ਖ਼ਬਰ ਮਹਾਂਯੱਗ ਆਪਸੀ ਭਾਈਚਾਰੇ ਅਤੇ ਸੇਵਾ ਦਾ ਸੰਗਮ ਹੈ-ਭਗਵੰਤ ਮਾਨ <br/> ਅਗਲੀ ਖ਼ਬਰ ਬਜ਼ੁਰਗ ਦੀ ਮਾਲਿਸ਼ ਕਰਨ ਆਇਆ ਨੌਜਵਾਨ ਲੱਖਾਂ ਦੇ ਸੋਨੇ ਦੇ ਗਹਿਣੇ ਤੇ ਸਾਮਾਨ ਲੈ ਕੇ ਫਰਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।