18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਵੇਦਾਂਤਾ ਦਿੱਲੀ ਹਾਫ ਮੈਰਾਥਨ ਚ ਦੇਸ਼ ਭਰ ਅਤੇ ਦੁਨੀਆ ਭਰ ਤੋਂ 40,000 ਲੋਕਾਂ ਨੇ ਲਿਆ ਹਿੱਸਾ - ਰੇਖਾ ਗੁਪਤਾ

ਨਵੀਂ ਦਿੱਲੀ, 18 ਅਕਤੂਬਰ - ਰੇਖਾ ਗੁਪਤਾ ਨੇ ਕਿਹਾ, "ਵੇਦਾਂਤਾ ਦਿੱਲੀ ਹਾਫ ਮੈਰਾਥਨ ਵਿਚ ਦੇਸ਼ ਭਰ ਅਤੇ ਦੁਨੀਆ ਭਰ ਤੋਂ 40,000 ਲੋਕਾਂ ਨੇ ਹਿੱਸਾ...

ਅਜੀਤ ਡੈਸਕ 18-10-2026

ਨਵੀਂ ਦਿੱਲੀ, 18 ਅਕਤੂਬਰ -ਮੁੱਖ ਮੰਤਰੀ ਰੇਖਾ ਗੁਪਤਾ ਨੇ ਜਵਾਹਰ ਲਾਲ ਨਹਿਰੂ ਸਟੇਡੀਅਮ ਤੋਂ ਵੇਦਾਂਤਾ ਦਿੱਲੀ ਹਾਫ ਮੈਰਾਥਨ ਦੇ 21ਵੇਂ ਸੰਸਕਰਣ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਰੇਖਾ ਗੁਪਤਾ ਨੇ ਕਿਹਾ, "ਵੇਦਾਂਤਾ ਦਿੱਲੀ ਹਾਫ ਮੈਰਾਥਨ ਵਿਚ ਦੇਸ਼ ਭਰ ਅਤੇ ਦੁਨੀਆ ਭਰ ਤੋਂ 40,000 ਲੋਕਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿਚ 10,000 ਔਰਤਾਂ ਸ਼ਾਮਲ ਸਨ। ਇਹ ਸਿਰਫ਼ ਇਕ ਖੇਡ ਸਮਾਗਮ ਨਹੀਂ ਹੈ; ਇਸਨੇ ਦਿੱਲੀ ਵਿਚ ਇਕ ਅਜਿਹਾ ਮਾਹੌਲ ਸਿਰਜਿਆ ਹੈ ਜਿੱਥੇ ਲੋਕਾਂ ਨੇ ਵੱਖ-ਵੱਖ ਸੀਮਾਵਾਂ ਨੂੰ ਪਾਰ ਕੀਤਾ ਹੈ ਅਤੇ ਆਪਣੇ ਭਾਈਚਾਰਿਆਂ ਤੋਂ ਅੱਗੇ ਵਧ ਕੇ ਇਕੱਠੇ ਕਦਮ ਮਿਲਾਏ ਹਨ। ਦਿੱਲੀ ਲਗਾਤਾਰ 'ਫਿਟ ਇੰਡੀਆ' (ਢਟਿ ੀਨਦiੳ)  ਮੁਹਿੰਮ ਵੱਲ ਵੱਧ ਰਹੀ ਹੈ, ਜੋ ਕਿ ਪ੍ਰਧਾਨ ਮੰਤਰੀ ਦੁਆਰਾ ਲਗਾਤਾਰ ਉਤਸ਼ਾਹਿਤ ਕੀਤੀ ਜਾਣ ਵਾਲੀ ਇਕ ਪਹਿਲਕਦਮੀ ਹੈ। ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਇਹ ਸਮਾਗਮ ਹਰ ਸਾਲ ਦਿੱਲੀ ਵਿਚ ਆਯੋਜਿਤ ਹੁੰਦਾ ਹੈ, ਅਤੇ ਮੈਂ ਉਨ੍ਹਾਂ ਸਾਰੇ ਭਾਗੀਦਾਰਾਂ ਨੂੰ ਵਧਾਈ ਦਿੰਦੀ ਹਾਂ ਜਿਨ੍ਹਾਂ ਨੇ ਇਸ ਵਿਚ ਹਿੱਸਾ ਲਿਆ..."
ਭਾਰਤੀ ਹਵਾਈ ਸੈਨਾ (ਆਈ.ਏ.ਐਫ.) ਦੇ ਮੁਖੀ, ਏਅਰ ਚੀਫ਼ ਮਾਰਸ਼ਲ ਅਮਰ ਪ੍ਰੀਤ ਸਿੰਘ ਨੇ ਕਿਹਾ, "ਮੈਨੂੰ ਬਹੁਤ ਖੁਸ਼ੀ ਹੈ ਕਿ ਮੈਨੂੰ ਇੱਥੇ ਦੌੜਨ ਦਾ ਮੌਕਾ ਮਿਲਿਆ; ਇਹ ਇਕ ਬਹੁਤ ਹੀ ਸ਼ਾਨਦਾਰ ਸਮਾਗਮ ਹੈ। ਇਹ ਹੁਣ ਤੱਕ ਦੇਖੇ ਗਏ ਦੌੜ ਸਮਾਗਮਾਂ ਵਿਚੋਂ ਸਭ ਤੋਂ ਵਧੀਆ ਹੈ। ਉਹ ਇਸਨੂੰ ਵੱਖ-ਵੱਖ ਸ਼ਹਿਰਾਂ ਤੱਕ ਲਿਜਾ ਕੇ ਅਤੇ ਲੋਕਾਂ ਨੂੰ ਦੌੜਨ ਲਈ ਉਤਸ਼ਾਹਿਤ ਕਰਕੇ ਬਹੁਤ ਵਧੀਆ ਕੰਮ ਕਰ ਰਹੇ ਹਨ। ਮੇਰਾ ਮੰਨਣਾ ਹੈ ਕਿ ਦੌੜਨਾ ਬਹੁਤ ਜ਼ਰੂਰੀ ਹੈ; ਇਹ ਤੰਦਰੁਸਤੀ (ਫਿਟਨੈੱਸ) ਦਾ ਇਕ ਬੁਨਿਆਦੀ ਰੂਪ ਹੈ ਅਤੇ ਅੱਜ ਦੇ ਨੌਜਵਾਨ ਇਸ ਤੋਂ ਉਤਸ਼ਾਹਿਤ ਹੋ ਰਹੇ ਹਨ। ਇਹ ਇਕ ਤਿਉਹਾਰ ਵਰਗਾ ਮਾਹੌਲ ਹੈ। ਇਸ ਲਈ, ਮੈਂ ਇੱਥੇ ਆ ਕੇ ਸੱਚਮੁੱਚ ਬਹੁਤ ਖੁਸ਼ ਹਾਂ ਅਤੇ ਮੈਨੂੰ ਲੱਗਦਾ ਹੈ ਕਿ ਵੇਦਾਂਤਾ ਬਹੁਤ ਵਧੀਆ ਕੰਮ ਕਰ ਰਿਹਾ ਹੈ।"

ਪਿਛਲੀ ਖ਼ਬਰ ਸੈਂਕੜੇ ਪਰਿਵਾਰ ਰਵਾਇਤੀ ਪਾਰਟੀਆਂ ਛੱਡ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਚ ਸ਼ਾਮਿਲ ਅਗਲੀ ਖ਼ਬਰ ਇਸ ਔਖੇ ਸਮੇਂ ਚ ਅਸੀਂ ਬੰਗਾਲ ਦੇ ਸਾਰੇ ਲੋਕਾਂ ਨਾਲ ਖੜ੍ਹੇ ਹਾਂ - ਦੁਰਗਾ ਪੂਜਾ ਦੌਰਾਨ ਹੋਈ ਭਗਦੜ 'ਤੇ, ਨਿਤਿਨ ਨਬੀਨ