15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਬਜ਼ੁਰਗ ਦੀ ਮਾਲਿਸ਼ ਕਰਨ ਆਇਆ ਨੌਜਵਾਨ ਲੱਖਾਂ ਦੇ ਸੋਨੇ ਦੇ ਗਹਿਣੇ ਤੇ ਸਾਮਾਨ ਲੈ ਕੇ ਫਰਾਰ <br/>

ਅਜੀਤ ਡੈਸਕ 24-01-2026
2 ਖ਼ਿਲਾਫ਼ ਕੇਸ ਦਰਜ
ਲੁਧਿਆਣਾ, 23 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਬਜ਼ੁਰਗ ਦੀ ਮਾਲਿਸ਼ ਕਰਨ ਆਇਆ ਨੌਜਵਾਨ ਲੱਖਾਂ ਦੇ ਸੋਨੇ ਦੇ ਗਹਿਣੇ ਅਤੇ ਸਾਮਾਨ ਚੋਰੀ ਕਰਕੇ ਫਰਾਰ ਹੋ ਗਿਆ | ਪੁਲਿਸ ਵਲੋਂ ਇਸ ਾਂਬੰਧੀ ਨੌਜਵਾਨ ਅਤੇ ਉਸਦੇ ਸਾਥੀ ਖਿਲਾਫ ਕੇਸ ਦਰਜ ਕਰ ਲਿਆ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਸ ਸਬੰਧੀ ਪ੍ਰਦੀਪ ਕੁਮਾਰ ਵਾਸੀ ਟਿੱਬਾ ਰੋਡ ਦੀ ਸ਼ਿਕਾਇਤ 'ਤੇ ਬਲਵੀਰ ਸਿੰਘ ਉਰਫ ਵਿੱਕੀ ਅਤੇ ਸੂਰਜ ਰਾਵਤ ਖਿਲਾਫ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਸਦੇ ਪਿਤਾ ਪਿਛਲੇ ਕੁਝ ਸਮੇਂ ਤੋਂ ਬਿਮਾਰ ਹਨ ਅਤੇ ਬਲਬੀਰ ਸਿੰਘ ਉਨ੍ਹਾਂ ਦੀ ਮਾਲਿਸ਼ ਕਰਨ ਲਈ ਆਉਂਦਾ ਸੀ | ਉਸ ਦੱਸਿਆ ਕਿ ਬੀਤੇ ਦਿਨ ਜਦੋਂ ਉਹ ਘਰ ਆਇਆ ਤਾਂ ਆਪਣੇ ਸਾਥੀ ਨਾਲ ਮਿਲ ਕੇ ਉਸਨੇ ਘਰ ਦੀ ਅਲਮਾਰੀ ਦੇ ਤਾਲੇ ਤੋੜ ਕੇ ਲੱਖਾਂ ਰੁਪਏ ਮੁੱਲ ਦੇ ਸੋਨੇ ਦੇ ਗਹਿਣੇ ਅਤੇ ਹੋਰ ਸਮਾਨ ਚੋਰੀ ਕਰ ਲਿਆ ਤੇ ਫਰਾਰ ਹੋ ਗਿਆ | ਜਦੋਂ ਉਸਦੀ ਮਾਤਾ ਨੇ ਅਲਮਾਰੀ ਚੈੱਕ ਕੀਤੀ ਤਾਂ ਉਨ੍ਹਾਂ ਨੂੰ ਚੋਰੀ ਬਾਰੇ ਪਤਾ ਲੱਗਿਆ, ਜਿਸ 'ਤੇ ਸ਼ਿਕਾਇਤ ਕਰਤਾ ਵਲੋਂ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ | ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ | ਹਾਲ ਦੀ ਘੜੀ ਇਸ ਮਾਮਲੇ ਵਿਚ ਕੋਈ ਗਿ੍ਫਤਾਰੀ ਨਹੀਂ ਕੀਤੀ ਗਈ ਹੈ | ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ |

ਪਿਛਲੀ ਖ਼ਬਰ ਸ੍ਰੀ ਆਤਮ ਵੱਲਭ ਜੈਨ ਕਾਲਜ ਦੀ ਪ੍ਰਬੰਧਕੀ ਕਮੇਟੀ ਅਤੇ ਪਿ੍ੰਸੀਪਲ ਨੇ ਦਿੱਤਾ ਸਪਸ਼ਟੀਕਰਨ ਅਗਲੀ ਖ਼ਬਰ ਆਸਟ੍ਰੇਲੀਅਨ ਸੰਸਦ ਮੈਂਬਰ ਅਤੇ ਸਾਬਕਾ ਵਿਦਿਆਰਥੀ ਡਾ. ਪਰਵਿੰਦਰ ਕੌਰ ਵਲੋਂ ਪੀ. ਏ. ਯੂ. ਦਾ ਦੌਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।