15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਆਸਟ੍ਰੇਲੀਅਨ ਸੰਸਦ ਮੈਂਬਰ ਅਤੇ ਸਾਬਕਾ ਵਿਦਿਆਰਥੀ ਡਾ. ਪਰਵਿੰਦਰ ਕੌਰ ਵਲੋਂ ਪੀ. ਏ. ਯੂ. ਦਾ ਦੌਰਾ <br/>

ਦੌਰੇ ਦੌਰਾਨ ਆਸਟਰੇਲੀਅਨ ਸੰਸਦ ਮੈਂਬਰ ਡਾਕਟਰ ਪਰਵਿੰਦਰ ਕੌਰ ਦੇ ਨਾਲ ਉਪ ਕੁਲਪਤੀ ਡਾਕਟਰ ਸਤਿਬੀਰ ਸਿੰਘ ਗੋਸਲ ਅਤੇ ਹੋਰ ਅਧਿਕਾਰੀ | ਅਜੀਤ ਤਸਵੀਰ <br/> 24-01-2026
ਲੁਧਿਆਣਾ, 23 ਜਨਵਰੀ (ਜਸਵਿੰਦਰ ਸਿੰਘ)-ਪੱਛਮੀ ਆਸਟਰੇਲੀਆ ਦੀ ਸੰਸਦ ਦੀ ਚੁਣੀ ਹੋਈ ਪ੍ਰੀਸ਼ਦ ਦੇ ਮੈਂਬਰ ਡਾ. ਪਰਵਿੰਦਰ ਕੌਰ ਜੋ ਪੀ.ਏ.ਯੂ. ਦੇ ਮਾਣਮੱਤੇ ਸਾਬਕਾ ਵਿਦਿਆਰਥੀ ਹਨ ਨੇ ਯੂਨੀਵਰਸਿਟੀ ਦਾ ਦੌਰਾ ਕਰਕੇ ਅੱਜ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਅਤੇ ਉੱਚ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕੀਤਾਙ ਇਸ ਦੌਰਾਨ ਪੱਛਮੀ ਅਸਟਰੇਲੀਆ ਦੇ ਸੰਸਦ ਮੈਂਬਰ ਆਪਣੀ ਸਾਬਕ ਸੰਸਥਾ ਨਾਲ ਬੜੀ ਭਾਵਪੂਰਤ ਮਿਲਣੀ ਕਾਰਨ ਭਾਵੁਕ ਨਜ਼ਰ ਆਏ | ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਆਪਣੀ ਸੰਸਥਾ ਦੇ ਸਾਬਕਾ ਵਿਦਿਆਰਥੀ ਦਾ ਸਵਾਗਤ ਕਰਦਿਆਂ ਖੁਸ਼ੀ ਪ੍ਰਗਟਾਈ ਕਿ ਪੀ.ਏ.ਯੂ. ਤੋਂ ਸਿੱਖਿਆ ਦੀ ਚਿਣਗ ਲੈਣ ਵਾਲੇ ਵਿਦਿਆਰਥੀਆਂ ਦੇ ਸਮਾਜਿਕ ਉਸਾਰੀ ਦੇ ਵੱਖ-ਵੱਖ ਖੇਤਰਾਂ ਵਿਚ ਨਾਮਣਾ ਖੱਟਿਆ ਹੈ | ਡਾ. ਗੋਸਲ ਨੇ ਦੱਸਿਆ ਕਿ ਰਾਸ਼ਟਰ ਪੱਧਰੀ ਰੈਂਕਿੰਗ ਵਿਚ ਪੀ.ਏ.ਯੂ. ਨੇ ਬੀਤੇ ਤਿੰਨ ਸਾਲਾਂ ਤੋਂ ਦੇਸ਼ ਦੀ ਸਰਵੋਤਮ ਯੂਨੀਵਰਸਿਟੀ ਹੋਣ ਦਾ ਰੈਂਕਿੰਗ ਤਾਜ ਆਪਣੇ ਸਿਰ ਸਜਾਇਆ ਹੋਇਆ ਹੈ | ਇਸਦੇ ਨਾਲ ਹੀ ਕੌਮਾਂਤਰੀ ਪੱਧਰ ਦੀਆਂ ਖੇਤੀ ਯੂਨੀਵਰਸਿਟੀਆਂ ਵਿਚ ਵੀ ਪੀ.ਏ.ਯੂ. ਮੋਹਰਲੀ ਕਤਾਰ ਵਿਚ ਸ਼ੁਮਾਰ ਹੋਈ ਹੈ | ਇਸ ਤੋਂ ਬਿਨ੍ਹਾਂ ਡਾ. ਗੋਸਲ ਸੂਚਿਤ ਕੀਤਾ ਕਿ ਬਰਿਕਸ ਦੇਸ਼ਾਂ ਦੇ ਯੂਨੀਵਰਸਿਟੀਆਂ ਬਾਰੇ ਬਣਾਏ ਗੁੱਟ ਵਿਚ ਪੀ.ਏ.ਯੂ. ਨੂੰ ਸ਼ਾਮਿਲ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ | ਡਾ. ਪਰਵਿੰਦਰ ਕੌਰ ਨੇ ਪੀ.ਏ.ਯੂ. ਵਿਖੇ ਗੁਜ਼ਾਰੇ ਸਾਲਾਂ ਨੂੰ ਭਾਵੁਕਤਾ ਨਾਲ ਯਾਦ ਕੀਤਾ | ਉਨ੍ਹਾਂ ਦੱਸਿਆ ਕਿ ਪਹਿਲਾਂ ਗ੍ਰੈਜੂਏਸ਼ਨ ਅਤੇ ਫਿਰ ਕੀਟ ਵਿਗਿਆਨ ਵਿਚ ਪੋਸਟ ਗ੍ਰੈਜੂਏਸ਼ਨ ਨਾਲ ਉਨ੍ਹਾਂ ਨੂੰ ਵਿਗਿਆਨਕ ਸਮਝਦਾਰੀ ਦਾ ਮਜ਼ਬੂਤ ਮੰਚ ਪ੍ਰਾਪਤ ਹੋਇਆ | ਉਨ੍ਹਾਂ ਇਹ ਵੀ ਦੱਸਿਆ ਕਿ ਵਿਗਿਆਨ ਦੀ ਇਸ ਜ਼ਮੀਨ ਉੱਪਰ ਖਲੋ ਕੇ ਉਹਨਾਂ ਨੇ ਬਾਅਦ ਵਿਚ ਪੱਛਮੀ ਆਸਟਰੇਲੀਆ ਦੀ ਯੂਨੀਵਰਸਿਟੀ ਤੋਂ ਮੌਲੀਕਿਊਲਰ ਜੀਵ ਵਿਗਿਆਨ, ਜੀਨੋਮਿਕਸ ਅਤੇ ਬਾਇਓਤਕਨਾਲੋਜੀ ਦੇ ਖੇਤਰ ਵਿਚ ਕਾਰਜ ਕੀਤਾ | ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਪੀ.ਏ.ਯੂ. ਦੇ ਪਸਾਰ ਅਤੇ ਖੋਜ ਸੰਬੰਧੀ ਯੂਨੀਵਰਸਿਟੀ ਦੀਆਂ ਪਹਿਲਕਦਮੀਆਂ ਸਾਂਝੀਆਂ ਕੀਤੀਆਂ | ਡਾ. ਪਰਵਿੰਦਰ ਕੌਰ ਨੇ ਹੋਸਟਲ ਨੰ. 6 ਵਿਚ ਉਸ ਕਮਰੇ ਨੂੰ ਦੇਖਿਆ ਜਿੱਥੇ ਉਹ ਰਿਹਾ ਕਰਦੇ ਸਨ |

ਪਿਛਲੀ ਖ਼ਬਰ ਬਜ਼ੁਰਗ ਦੀ ਮਾਲਿਸ਼ ਕਰਨ ਆਇਆ ਨੌਜਵਾਨ ਲੱਖਾਂ ਦੇ ਸੋਨੇ ਦੇ ਗਹਿਣੇ ਤੇ ਸਾਮਾਨ ਲੈ ਕੇ ਫਰਾਰ <br/> ਅਗਲੀ ਖ਼ਬਰ ਜੇ. ਏ. ਡੀ. ਅਕੈਡਮੀ ਲਾਦੀਆਂ ਖੁਰਦ ਨੇ ਮਨਾਇਆ ਬਸੰਤ ਪੰਚਮੀ ਦਾ ਤਿਉਹਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।