18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਏ.ਡੀ.ਜੀ.ਪੀ. ਐਮ.ਐਫ.ਫਾਰੂਕੀ ਨੇ ਰਾਸ਼ਟਰੀ ਏਕਤਾ ਦਿਵਸ ਨੂੰ ਸਮਰਪਿਤ ਜਲੰਧਰ ਤੋਂ ਰਵਾਨਾ ਕੀਤੀ ਮੋਟਰਸਾਈਕਲ ਰੈਲੀ

ਜਲੰਧਰ, 18 ਅਕਤੂਬਰ (ਹੈਪੀ) - ਰਾਸ਼ਟਰੀ ਏਕਤਾ ਦਿਵਸ ਨੂੰ ਸਮਰਪਿਤ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏ.ਡੀ.ਜੀ.ਪੀ.) ਐਮ.ਐਫ.ਫਾਰੂਕੀ...

ਅਜੀਤ ਡੈਸਕ 18-10-2026

ਜਲੰਧਰ, 18 ਅਕਤੂਬਰ (ਹੈਪੀ) - ਰਾਸ਼ਟਰੀ ਏਕਤਾ ਦਿਵਸ ਨੂੰ ਸਮਰਪਿਤ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏ.ਡੀ.ਜੀ.ਪੀ.) ਐਮ.ਐਫ.ਫਾਰੂਕੀ ਵਲੋਂ ਅੱਜ ਪੀ.ਏ.ਪੀ.ਕੰਪਲੈਕਸ ਜਲੰਧਰ ਤੋਂ ਰਾਸ਼ਟਰੀ ਮੋਟਰਸਾਈਕਲ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਹ ਰੈਲੀ ਦੇਸ਼ ਦੀ ਏਕਤਾ, ਅਖੰਡਤਾ ਤੇ ਇਕਜੁਟਤਾ ਨੂੰ ਉਤਸ਼ਾਹਿਤ ਕਰਨ ਲਈ ਭਾਰਤ ਦੇ ਹਰੇਕ ਰਾਜਾਂ ਦੇ ਮੋਟਰਸਾਈਕਲਾਂ ਨੂੰ ਇਕ ਸਾਂਝਾ ਮੰਚ ਪ੍ਰਦਾਨ ਕਰਦੀ ਹੈ। 
ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਏ.ਡੀ.ਜੀ.ਪੀ.ਨੇ ਦੱਸਿਆ ਕਿ 10 ਮੋਟਰਸਾਈਕਲ ਦੇ ਦਸਤੇ ਜਿਸ ਵਿਚ ਹੋਰ ਸਹਾਇਕ ਅਮਲਾ ਵੀ ਸ਼ਾਮਿਲ ਹੈ, ਨੂੰ ਅੱਜ ਪੀ.ਏ.ਪੀ.ਕੈਂਪਸ ਤੋਂ ਰਵਾਨਾ ਕੀਤਾ ਗਿਆ ਹੈ ਜੋ ਪੰਜਾਬ ਪੁਲਿਸ ਦੀ ਨੁਮਾਇੰਦਗੀ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਇਹ ਮੋਟਰਸਾਈਕਲ ਸਵਾਰ 21 ਅਕਤੂਬਰ ਨੂੰ ਨਵੀਂ ਦਿੱਲੀ ਪਹੁੰਚਣਗੇ, ਜਿਥੇ ਦੇਸ਼ ਭਰ ਤੋਂ ਹੋਰ ਮੋਟਰਸਾਈਕਲ ਰਾਈਡਰਾਂ ਵਲੋਂ ਮੋਟਰਸਾਈਕਲ ਰੈਲੀ ਵਿਚ ਸ਼ਮੂਲੀਅਤ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਥੋਂ ਇਸ ਰੈਲੀ ਨੂੰ ਰਾਸ਼ਟਰ ਪੱਧਰ ਦੀ ਰੈਲੀ ਤਹਿਤ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਜਾਵੇਗਾ, ਜੋ 31 ਅਕਤੂਬਰ ਨੂੰ ਰਾਸ਼ਟਰੀ ਏਕਤਾ ਦਿਵਸ ਵਜੋਂ ਮਨਾਈ ਜਾ ਰਹੀ ਪਰੇਡ ਵਿਚ ਸ਼ਾਮਿਲ ਹੋਵੇਗੀ। 
ਉਨ੍ਹਾਂ ਅੱਗੇ ਦੱਸਿਆ ਕਿ ਰਾਸ਼ਟਰੀ ਏਕਤਾ ਵਿਸ਼ੇ ਤੋਂ ਇਲਾਵਾ ਪੰਜਾਬ ਪੁਲਿਸ ਦੀ ਟੁਕੜੀ ਵਲੋਂ ਇਸ ਯਾਤਰਾ ਦੌਰਾਨ ਨਸ਼ਿਆਂ ਖ਼ਿਲਾਫ਼ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਚਾਰ ਕੀਤਾ ਜਾਵੇਗਾ। ਯਾਤਰਾ ਦੌਰਾਨ ਮੋਟਰਸਾਈਕਲ ਸਵਾਰਾਂ ਵਲੋਂ ਸਕੂਲਾਂ,ਕਾਲਜਾਂ ਅਤੇ ਜਨਤਕ ਥਾਵਾਂ ’ਤੇ ਰੁਕ ਕੇ ਲੋਕਾਂ ਖ਼ਾਸ ਕਰਕੇ ਨੌਜਵਾਨਾਂ ਨਾਲ ਸਿੱਧੀ ਗੱਲਬਾਤ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮੋਟਰਸਾਈਕਲ ਸਵਾਰ ਆਪਣੇ ਨਾਲ ਸਿੱਖਿਆ ਅਤੇ ਪ੍ਰੇਰਣਾਦਾਇਕ ਸਮੱਗਰੀ ਵੀ ਲੈ ਕੇ ਜਾਣਗੇ ਅਤੇ ਉਨ੍ਹਾਂ ਵਲੋਂ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਕੇ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਲਈ ਜਾਗਰੂਕ ਕੀਤਾ ਜਾਵੇਗਾ। 
ਉਨ੍ਹਾਂ ਅੱਗੇ ਦੱਸਿਆ ਕਿ ਇਸ ਸਾਂਝੀ ਪਹਿਲਕਦਮੀ ਦਾ ਉਦੇਸ਼ ਦੇਸ਼ ਦੇ ਨੌਜਵਾਨਾਂ ਨੂੰ ਆਪਸ ਵਿਚ ਜੋੜਨ ਦੇ ਨਾਲ-ਨਾਲ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਨੌਜਵਾਨ ਪੀੜ੍ਹੀ ਨੂੰ ਪ੍ਰੇਰਿਤ ਕਰਨਾ ਅਤੇ ਦੇਸ਼ ਦੇ ਭਵਿੱਖ ਵਿਚ ਉਸਾਰੂ ਤੇ ਸਰਗਰਮ ਭੂਮਿਕਾ ਨਿਭਾਉਣ ਲਈ ਉਤਸ਼ਾਹਿਤ ਕਰਨਾ ਹੈ। 

ਪਿਛਲੀ ਖ਼ਬਰ ਚੋਣ ਕਮਿਸ਼ਨ ਨੂੰ ਡਰਾਇਆ-ਧਮਕਾਇਆ ਜਾ ਰਿਹਾ ਹੈ - ਤਰੁਣ ਚੁੱਘ ਅਗਲੀ ਖ਼ਬਰ ਸੌਰਵ ਅਤੇ ਆਸ਼ੂ ਦੇ ਬਾਹਰ ਆਉਣ 'ਤੇ ਬਣਾਵਾਂਗੇ ਨਵੀਂ ਰਣਨੀਤੀ - ਅਭਿਜੀਤ ਦੀਪਕੇ